100ਵੀਂ ਜਿੱਤ ਦਰਜ ਕਰਕੇ ਯੂ. ਐਸ. ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚੀ ਸੇਰੇਨਾ

ਅਮਰੀਕਾ, 4 ਸਤੰਬਰ (ਸ.ਬ.) ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਯੂ. ਐਸ. ਓਪਨ ਵਿੱਚ ਸ਼ਾਨਦਾਰ 100ਵੀਂ ਜਿੱਤ ਦਰਜ ਕਰ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ| ਟੂਰਨਾਮੈਂਟ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਸੇਰੇਨਾ ਨੇ ਚੀਨੀ ਮੁਕਾਬਲੇਬਾਜ਼ ਵਾਂਗ ਕਿਆਂਗ ਨੂੰ ਸਿੱਧੇ ਸੈਟਾਂ ਵਿੱਚ ਅਸਾਨੀ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲ ਕਰ ਗਈ ਹੈ| 44 ਮਿੰਟਾਂ ਤਕ ਚੱਲੇ ਮੁਕਾਬਲੇ ਵਿੱਚ ਸੇਰੇਨਾ ਨੇ ਕਿਆਂਗ ਨੂੰ 6-1, 6-0 ਨਾਲ ਹਾਰ ਦਿੱਤੀ| ਜਿੱਤ ਤੋਂ ਬਾਅਦ ਸੇਰੇਨਾ ਨੇ ਕਿਹਾ ਕਿ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਯੂ. ਐਸ. ਓਪਨ ਵਿੱਚ 100 ਜਿੱਤ ਦਰਜ ਕਰ ਸਕਾਂਗੀ| ਇਹ ਮੇਰੇ ਲਈ ਖਾਸ ਸੀ ਅਤੇ ਮੈਂ ਇਸ ਨੂੰ ਗੁਵਾਉਣਾ ਨਹੀਂ ਚਾਹੁੰਦੀ ਸੀ| ਮੈਂ ਜਾਣਦੀ ਸੀ ਕਿ ਮੈਨੂੰ ਅੱਜ ਇੱਥੇ ਆ ਕੇ ਬਿਹਤਰ ਖੇਡਣਾ ਹੋਵੇਗਾ| ਮੈਂ ਵਧੀਆ ਮਹਿਸੂਸ ਕਰ ਰਹੀ ਹਾਂ|
ਸੇਰੇਨਾ ਬੀਤੇ ਐਤਵਾਰ ਨੂੰ ਹੋਏ ਚੌਥੇ ਰਾਊਂਡ ਦੇ ਮੁਕਾਬਲੇ ਵਿੱਚ ਫਿਸਲ ਕੇ ਡਿੱਗ ਗਈ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਸੱਜਾ ਗਿੱਟਾ ਮੁੜ ਗਿਆ ਸੀ| ਉਨ੍ਹਾਂ ਨੇ ਕਿਹਾ ਕਿ ਉਹ ਹੁਣ ਵਧੀਆ ਮਹਿਸੂਸ ਕਰ ਰਹੀ ਹੈ| ਇਸ ਮੈਚ ਵਿੱਚ ਗਿੱਟੇ ਦੀ ਸੱਚ ਦੇ ਬਾਵਜੂਦ ਸੇਰੇਨਾ ਕੁਆਟਰ ਫਾਈਨਲ ਵਿੱਚ ਪੁੱਜਣ ਵਿੱਚ ਕਾਮਯਾਬ ਰਹੀ ਸੀ| ਸੇਰੇਨਾ ਨੇ ਇਸ ਮੈਚ ਵਿੱਚ ਪੇਟਰਾ ਮਾਰਟਿਕ ਨੂੰ 6-3,6-4 ਹਰਾਇਆ ਸੀ|

Leave a Reply

Your email address will not be published. Required fields are marked *