Punjabis would not hand over govt. to AAP or Congress : Bubby

7gudana

ਪੰਜਾਬ ਦੇ ਲੋਕ ਬਿਨ੍ਹਾਂ ਤਜਰਬਾ ਅਤੇ ਬਿਨਾ ਅਖਲਾਕ ਜਥੇਬੰਦੀਆਂ ਦੇ ਹੱਥ ਸਰਕਾਰ ਕਦੇ ਨਹੀਂ ਸੌਪਣਗੇ : ਬੱਬੀ ਬਾਦਲ

ਐਸ ਏ ਐਸ ਨਗਰ, 7 ਸਤੰਬਰ : ਅਗਰ ਪੰਜਾਬ ਵਿਚ ਆਮ ਆਦਮੀ ਪਾਰਟੀ ਜਾਂ ਚੋਥੇ ਫਰੰਟ ਵਰਗੀਆਂ ਜਥੇਬੰਦੀਆਂ ਤਾਕਤ ਦੇ ਨਜਦੀਕ ਪਹੁੰਚ ਗਈਆ ਤਾਂ ਸੂਬੇ ਵਿਚ ਅਰਾਜਕਤਾ ਫੈਲ ਜਾਵੇਗੀ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਗਡਾਣਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਕੀਤਾ| ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ਬਾਅਦ ਪੰਜਾਬੀ ਕਿਸਾਨਾਂ ਦੀ ਹਜਾਰਾਂ ਕਰੋੜ ਰੁਪਏ ਦੀ ਫਸਲ ਜੋ ਕੇਂਦਰ ਖਰੀਦ ਕਰਦਾ ਹੈ, ਮੰਡੀਆਂ ਵਿੱਚ ਰੁਲਣ ਨੂੰ ਮਜਬੂਰ ਹੋ ਜਾਵੇਗੀ| ਉਨ੍ਹਾਂ ਕਿਹਾ ਕਿ ਅਤਿ ਜਰੂਰੀ ਅੱਜ ਦੀ ਤਾਰੀਖ ਵਿੱਚ ਕੇਂਦਰ ਅਤੇ ਪੰਜਾਬ ਦੇ ਦੋਸਤਾਨਾ ਰਿਸ਼ਤੇ ਚਾਹੀਦੇ ਹਨ| ਕੇਂਦਰ ਵਿਚ ਭਾਜਪਾ ਸਰਕਾਰ ਅਤੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਲੋਕਾਂ ਦੇ ਹਰ ਮਸਲੇ ਦਾ ਹੱਲ ਕਰ ਸਕਦੇ ਹਨ| ਉਨ੍ਹਾਂ ਕਿਹਾ ਕਿ ਆਪ ਕੋਲ ਸਿਰਫ ਧਰਨੇ ਅਤੇ ਬਗਾਵਤ ਹੈ ਜਿਸਨੇ ਪੰਜਾਬੀਆਂ ਨੂੰ ਬਰਬਾਦ ਕਰ ਦੇਣਾ ਹੈ| ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਤਾਂ ਸਾਰੇ ਦੇਸ਼ ਤੋਂ ਗਾਇਬ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਸੂਝਵਾਨ ਲੋਕ ਕਦੇ ਵੀ ਇਸ ਨੂੰ ਤਰਜੀਹ ਨਹੀ ਦੇਣਗੇ|
ਇਸ ਮੌਕੇ ਸਰਪੰਚ ਕੁਲਬੀਰ ਸਿੰਘ, ਸਾਬਕਾ ਸਰਪੰਚ ਹਰਮੀਤ ਸਿੰਘ, ਪੰਚ ਧਰਮ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ, ਗੁਰਪੀਤ ਸਿੰਘ, ਬਲਿਹਾਰ ਸਿੰਘ, ਬਲਵੀਰ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਪਰਦੀਪ ਜੈਲਦਾਰ, ਰਣਜੀਤ ਸਿੰਘ ਬਰਾੜ, ਗੁਰਮੇਲ ਸਿੰਘ, ਜਸਵੀਰ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ|

Leave a Reply

Your email address will not be published. Required fields are marked *