Quality Control Team of Vigilance took road samples

1vigilance

ਕੁਆਲਿਟੀ ਕੰਟਰੋਲ ਦੀ ਟੀਮ ਨੇ ਸੜਕਾਂ ਦੇ ਮੈਟੀਰੀਅਲ ਦੇ ਸੈਂਪਲ ਲਏ

ਐੱਸ.ਏ.ਐੱਸ. ਨਗਰ, 1 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਦੀ ਟੀਮ ਵੱਲੋਂ ਅੱਜ ਇੱਥੇ ਮੁਹਾਲੀ ਦੇ ਫੇਜ਼ 3-ਏ ਸਥਿਤ ਪੀ.ਡਬਲਿਯੂ.ਡੀ. ਪੰਜਾਬ ਦੇ ਸਟੋਰ ਵਿਖੇ ਅਚਾਨਕ ਰੇਡ ਕੀਤੀ| ਇਸ ਰੇਡ ਦੌਰਾਨ ਟੀਮ ਨੇ ਕੁਝ ਸੈਂਪਲ ਆਪਣੇ ਕਬਜ਼ੇ ਵਿੱਚ ਲੈ ਲਏ| ਵਿਜੀਲੈਂਸ ਦੇ ਪਟਿਆਲਾ ਦਫ਼ਤਰ ਤੋਂ ਐੱਸ.ਪੀ. ਵਿਜੀਲੈਂਸ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਆਈ ਕੁਆਲਿਟੀ ਕੰਟਰੋਲ ਟੀਮ ਵਿੱਚ ਐਕਸੀਅਨ ਐਸ.ਕੇ. ਸ਼ਰਮਾ, ਐਸ.ਡੀ.ਓ. ਲਾਲ ਸਿੰਘ ਅਤੇ ਹੋਰ ਕਈ ਅਧਿਕਾਰੀ ਸ਼ਾਮਿਲ ਸਨ| ਟੀਮ ਵਿੱਚ ਸ਼ਾਮਿਲ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿਜੀਲੈਂਸ ਵੱਲੋਂ ਕੀਤੀ ਗਈ ਇਸ ਰੇਡ ਦਾ ਮਕਸਦ ਪੀ.ਡਬਲਿਯੂ.ਡੀ. (ਬੀ.ਐਂਡ ਆਰ.) ਵੱਲੋਂ ਪੰਜਾਬ ਵਿੱਚ ਬਣਾਈਆਂ ਵੱਖ ਵੱਖ ਸੜਕਾਂ ਦੇ ਕੁਆਲਿਟੀ ਚੈੱਕ ਕਰਨਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸੜਕਾਂ ਬਣਾਉਣ ਵਿੱਚ ਕਿਸ ਕਿਸਮ ਦਾ ਮੈਟੀਰੀਅਲ ਵਰਤਿਆ ਗਿਆ ਹੈ| ਇਸ ਸਬੰਧ ਵਿੱਚ ਪਹਿਲਾਂ  ਹੀ ਸੈਂਪਲ ਲਏ ਗਏ ਸਨ ਜੋ ਕਿ ਪੀ.ਡਬਲਿਯੂ.ਡੀ. ਦੇ ਉਕਤ ਸਟੋਰ ਵਿੱਚ ਰਖਵਾਏ ਗਏ ਸਨ| ਅੱਜ ਟੀਮ ਵੱਲੋਂ ਬਕਾਇਦਾ ਤੌਰ ‘ਤੇ ਇਹ ਚੈੱਕ ਕਰਨ ਲਈ ਸੈਂਪਲ ਲਏ ਗਏ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਲਏ ਗਏ ਸੈਂਪਲਾਂ ਨੂੰ ਲਗਾਈਆਂ ਸੀਲਾਂ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਾ ਹੋਈ ਹੋਵੇ ਅਤੇ ਕੋਈ ਅਧਿਕਾਰੀ ਘਟੀਆ ਸੈਂਪਲ ਵਾਲੇ ਥੈਲੇ ਵਿੱਚ ਸਹੀ ਮੈਟੀਰੀਅਲ ਪਾ ਕੇ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਨਾ ਹੋ ਸਕੇ| ਜੇਕਰ ਇਹ ਮੈਟੀਰੀਅਲ ਸ਼ਰਤਾਂ ਮੁਤਾਬਕ ਘਟੀਆ ਪਾਇਆ ਜਾਂਦਾ ਹੈ ਅਤੇ ਜਾਂ ਫਿਰ ਕਿਸੇ ਸੈਂਪਲ ਦੀ ਸੀਲ ਨਾਲ ਕੋਈ ਛੇੜਛਾੜ ਹੋਈ ਹੋਵੇਗੀ ਤਾਂ ਸਬੰਧਿਤ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ|

Leave a Reply

Your email address will not be published. Required fields are marked *