Raja Mohali visited Madanpur, said problems would be solved soon

ਰਾਜਾ ਮੁਹਾਲੀ ਨੇ ਕੀਤਾ ਪਿੰਡ ਮਦਨਪੁਰ ਦਾ ਦੌਰਾ
ਪਿੰਡ ਦੀਆਂ ਸਾਰੀਆਂ ਸਮੱਸਿਆਵਾਂ ਜਲਦ ਹੱਲ ਹੋਣਗੀਆਂ –  ਰਾਜਾ ਮੁਹਾਲੀ

ਐਸ ਏ ਐਸ ਨਗਰ, 8 ਸਤੰਬਰ : ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਲੋਂ ਮੁਹਾਲੀ ਵਿਚਲੇ ਪਿੰਡ ਮਦਨਪੁਰ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ| ਪਿੰਡ ਵਾਸੀਆਂ ਨੇ ਰਾਜਾ ਮੁਹਾਲੀ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਪਿੰਡ ਵਿੱਚ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ| ਪਿੰਡ ਵਿੱਚ ਸੀਵਰੇਜ ਦੇ ਪਾਈਪ ਛੋਟੇ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਪਾਈਪਾਂ ਵਿੱਚੋਂ ਪਾਣੀ ਨਹੀਂ ਨਿਕਲਦਾ ਅਤੇ ਉੱਛਲ ਕੇ ਗਲੀਆਂ ਵਿੱਚ ਖੜ੍ਹਾ ਹੋ ਜਾਂਦਾ ਹੈ ਜਿਸ ਕਰਕੇ ਮੱਖੀਆਂ ਮੱਛਰ ਪੈਦਾ ਹੁੰਦਾ ਹੈ ਅਤੇ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ| ਪਿੰਡ ਦੀਆਂ ਗਲੀਆਂ ਕੱਚੀਆਂ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਮੁੱਕਿਲ ਆਉਂਦੀ ਹੈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਘਰਾਂ ਵਿੱਚ ਪਾਣੀ ਵੜਦਾ ਹੈ| ਉਪਰੰਤ ਪਿੰਡ ਵਾਸੀਆਂ ਨੇ ਰਾਜਾ ਮੁਹਾਲੀ ਨੂੰ ਪਿੰਡ ਦੀਆਂ ਉਨ੍ਹਾਂ ਥਾਵਾਂ ਦਾ ਦੌਰਾ ਵੀ ਕਰਵਾਇਆ ਜਿੱਥੇ ਗਲੀਆਂ ਵਿੱਚ ਪਾਣੀ ਖੜ੍ਹਿਆਂ ਹੋਇਆ ਸੀ ਅਤੇ ਗੰਦਗੀ ਫੈਲੀ ਹੋਈ ਸੀ| ਰਾਜਾ ਮੁਹਾਲੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪਿੰਡ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਵਾ ਕੇ ਸਾਰੀਆ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਅਤੇ ਪਿੰਡ ਮਦਨਪੁਰ ਨੂੰ ਇੱਕ ਆਦਰੱ ਪਿੰਡ ਬਣਾਇਆ ਜਾਵੇਗਾ| ਇਸ ਮੌਕੇ ਪਿੰਡ ਦੇ ਮੋਹਰੀ ਸੱਜਣਾਂ ਵਿਚੋਂ ਬਹਾਦਰ ਸਿੰਘ, ਨਰਾਤਾ ਸਿੰਘ, ਦੇਵ ਸਿੰਘ, ਜੋਧਾ ਸਿੰਘ, ਗੁਰਮੱਖ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਰਣੀ ਸਿੰਘ, ਨਾਹਰ ਸਿੰਘ, ਭਿੰਦਾ ਅਤੇ ਹੋਰ ਪਿੰਡ ਵਾਸੀ ਹਾਜਰ ਸਨ|

Leave a Reply

Your email address will not be published. Required fields are marked *