Ramdev to sell patanjli products in Pak and Afghan

ramdev

ਰਾਮਦੇਵ ਪਾਕ ਅਤੇ ਅਫਗਾਨ ‘ਚ ਵੇਚਣਗੇ ਆਪਣੀ ਕੰਪਨੀ ਦਾ ਸਮਾਨ

ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਆਪਣੇ ਪਤੰਜਲੀ ਗਰੁੱਪ ਨੂੰ ਹੁਣ ਅੰਤਰ ਰਾਸ਼ਟਰੀ ਪੱਧਰ ‘ਤੇ ਲਿਜਾਣ ਦੀ ਤਿਆਰੀ ਵਿੱਚ ਹਨ| ਬਾਬਾ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਪਤੰਜਲੀ ‘ਚ ਬਣਿਆ ਸਮਾਨ ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਵੀ ਵੇਚਣਗੇਂ|
ਬਾਬਾ ਰਾਮਦੇਵ ਨੇ ਕਿਹਾ ਕਿ ਅਸੀਂ ਨੇਪਾਲ ਅਤੇ ਬੰਗਲਾਦੇਸ਼ ‘ਚ ਆਪਣੀ ਯੂਨਿਟ ਸਥਾਪਿਤ ਕਰ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ’ਚ ਅਸੀਂ ‘ਮਿਡਲ ਈਸਟ’ ਅਤੇ ‘ਸਾਊਦੀ ਅਰਬ’ ਜਿਹੇ ਹੋਰਨਾਂ ਦੂਜੇ ਦੇਸ਼ਾਂ ‘ਚ ਆਪਣੇ ਸਮਾਨ ਨੂੰ ਲੈ ਕੇ ਜਾਵਾਗੇਂ| ਬਾਬਾ ਨੇ ਕਿਹਾ ਕਿ ਅਸੀਂ ਗਰੀਬ ਦੇਸ਼ਾਂ ‘ਤੇ ਵੀ ਧਿਆਨ ਦੇਵਾਗੇਂ, ਉਨ੍ਹਾਂ ਦੇਸ਼ਾਂ ‘ਚ ਯੂਨਿਟ ਲਾਉਣ ਨਾਲ ਉਥੇ ਵਿਕਾਸ ਕਾਰਜਾਂ ਨੂੰ ਵਾਧਾ ਮਿਲੇਗਾ| ਇਸ ਦੇ ਨਾਲ ਅਸੀਂ ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਵੀ ਆਪਣੇ ਸਾਮਾਨ ਨੂੰ ਲਿਜਾਣ ਦੀ ਯੋਜਨਾ ਬਣਾ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਹੁਣ ਸਾਡੇ ਉਤਪਾਦਾਂ ਦੀ ਪਹੁੰਚ ਕੈਨੇਡਾ ਤੱਕ ਹੋ ਗਈ ਹੈ|
ਆਜ਼ੇਰਬਾਈਜ਼ਾਨ ‘ਚ 90 ਫੀਸਦੀ ਮੁਸਲਮਾਨ ਹੋਣ ਦੇ ਬਾਵਜੂਦ ਉਥੇ ਅਸੀਂ ਪਹੁੰਚ ਗਏ ਹਾਂ| ਉਥੇ ਪਤੰਜਲੀ ਦੇ ਉਤਪਾਦਾਂ ਦੀ ਬਹੁਤ ਮੰਗ ਹੈ| ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਸੀਂ ਕੱਪੜੇ ਦੇ ਖੇਤਰ ‘ਚ ਵੀ ਉਤਰਾਗੇਂ ਅਤੇ ਇਕ ਸਵਦੇਸ਼ੀ ਜੀਨਸ ਵੀ ਲਾਂਚ ਕਰਾਗੇਂ| ਨੌਜਵਾਨਾਂ ‘ਚ ਇਸ ਦੀ ਬਹੁਤ ਮੰਗ ਹੈ, ਇਸ ਨੂੰ ਦੇਖਦੇ ਹੋਏ ਪਤੰਜਲੀ ਨੇ ਫੈਸਲਾ ਕੀਤਾ ਹੈ ਕਿ ਉਹ ਸਵਦੇਸ਼ੀ ਜੀਨਸ ਬਣਾਉਣਗੇਂ ਜੋ ਵਿਦੇਸ਼ੀ ਬਰਾਡ ਨੂੰ ਮਾਤ ਦੇਵੇਗੀ|

Leave a Reply

Your email address will not be published. Required fields are marked *