Ramgarhiya Sabha Mohali Honoured Babbi Badal

ramgarhiya

ਰਾਮਗੜ੍ਹੀਆ ਸਭਾ ਵੱਲੋਂ ਬੱਬੀ ਬਾਦਲ ਦਾ ਸਨਮਾਨ

ਐੱਸ. ਏ. ਐੱਸ. ਨਗਰ, 25 ਸਤੰਬਰ : ਰਾਮਗੜ੍ਹੀਆ ਸਭਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ| ਇਸ ਮੌਕੇ ਸਭਾ ਦੇ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਵੱਲੋਂ ਬੱਬੀ ਬਾਦਲ ਨੂੰ ਕੰਪਲੈਕਸ ਦਾ ਦੌਰਾ ਵੀ ਕਰਵਾਇਆ ਗਿਆ|
ਇਸ ਮੌਕੇ ਉਨ੍ਹਾਂ ਸਭਾ ਦੇ ਅਹੁਦੇਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੰਪਲੈਕਸ ਦੀ ਬੇਸਮੈਂਟ ‘ਚ ਵਿਆਹ-ਸ਼ਾਦੀਆਂ ਅਤੇ ਹੋਰਨਾਂ ਪ੍ਰੋਗਰਾਮਾਂ ਲਈ ਕੀਤੇ ਗਏ ਬੇਮਿਸਾਲ ਪ੍ਰਬੰਧਾਂ ਲਈ ਸਮੁੱਚੀ ਸਭਾ ਵਧਾਈ ਦੀ ਪਾਤਰ ਹੈ| ਉਨ੍ਹਾਂ ਕਿਹਾ ਕਿ ਸਭਾ ਵੱਲੋਂ ਧਾਰਮਿਕ ਖੇਤਰ ਦੇ ਨਾਲ-ਨਾਲ ਸਮਾਜਿਕ ਖੇਤਰ ‘ਚ ਵੀ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਅਤੇ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇਗੀ ਜੋ ਕਿ ਰਾਮਗੜ੍ਹੀਆ ਸਭਾ ਦੇ ਬਰਾਬਰ ਕੰਮ ਕਰਦੀ ਹੋਵੇਗੀ| ਇਸ ਮੌਕੇ ਉਨ੍ਹਾਂ ਸਭਾ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਸਭਾ ਲਈ ਭੇਜੀ ਗਈ ਜੋ ਰਾਸ਼ੀ ਗਮਾਡਾ ਕੋਲ ਅਟਕੀ ਹੋਈ ਹੈ, ਉਸਨੂੰ ਰਿਲੀਜ਼ ਕਰਵਾਉਣ ਲਈ ਉਹ ਜਲਦ ਤੋਂ ਜਲਦ ਯਤਨ ਆਰੰਭਣਗੇ|
ਇਸੇ ਦੌਰਾਨ ਸਭਾ ਦੇ ਅਹੁਦੇਦਾਰਾਂ ਨੇ ਵੀ ਬੱਬੀ ਬਾਦਲ ਦੀ ਕਾਰਜਸ਼ੈਲੀ ਦੀ ਭਰਪੂਰ ਪ੍ਰਸ਼ੰਸਾ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਦਵਿੰਦਰ ਸਿੰਘ ਨੰਨੜਾ, ਬਲਜੀਤ ਸਿੰਘ ਬਲੈਕ ਸਟੋਨ, ਜੋਗਿੰਦਰ ਸਿੰਘ ਸਲੈਚ, ਜਸਵਿੰਦਰ ਸਿੰਘ ਵਿਰਕ, ਪਵਿੱਤਰ ਸਿੰਘ ਵਿਰਦੀ, ਗੁਰਚਰਨ ਸਿੰਘ ਨੰਨੜਾ, ਸਰਵਨ ਸਿੰਘ ਕਲਸੀ, ਰਣਜੀਤ ਸਿੰਘ ਅਨੰਦ, ਆਰ. ਪੀ. ਸਿੰਘ, ਮਦਨ ਸਿੰਘ ਨਾਮਧਾਰੀ ਅਤੇ ਰਣਜੀਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *