Ravinder Ravi made chairman of Congress Youth Sports Cell Urban

ਰਵਿੰਦਰ ਰਵੀ ਬਣੇ ਕਾਂਗਰਸ ਦੇ ਯੂਥ ਐਂਡ ਸਪੋਰਟਸ ਸੈੱਲ ਦੇ ਸ਼ਹਿਰੀ ਚੇਅਰਮੈਨ
– ਪੰਜਾਬ ਦਾ ਵਿਕਾਸ ਇੰਜਣ ਮੁੜ ਚਲਾਉਣ ਲਈ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਸਫ਼ਾਇਆ ਜ਼ਰੂਰੀ : ਗਰਚਾ

ਖਰੜ, 24 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਵਿੱਚੋਂ ਜੰਗਲ ਰਾਜ ਦਾ ਖ਼ਾਤਮਾ ਕਰਨ ਲਈ ਅਤੇ ਹਰੇਕ ਵਿਅਕਤੀ ਨੂੰ ਸੁੱਖ ਦਾ ਸਾਹ ਲਿਆਉਣ ਲਈ ਪੰਜਾਬ ਵਿੱਚੋਂ ਅਕਾਲੀ-ਭਾਜਪਾ ਸਰਕਾਰ ਦਾ ਮੁਕੰਮਲ ਸਫ਼ਾਇਆ ਕਰਨ ਲਈ ਇੱਕਜੁੱਟ ਹੋ ਜਾਣ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਯਤਨ ਕੀਤੇ ਜਾਣ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕੇ ਅਤੇ ਪੰਜਾਬ ਵਿੱਚ ਰੁਕਿਆ ਹੋਇਆ ਵਿਕਾਸ ਦਾ ਇੰਜਣ ਫਿਰ ਤੋਂ ਚਾਲੂ ਹੋ ਸਕੇ|
ਸ੍ਰੀਮਤੀ ਗਰਚਾ ਇੱਥੇ ਖਰੜ ਦੇ ਬਡਾਲਾ ਰੋਡ ਉਤੇ ਰਾਮਦਾਸ ਕਾਲੋਨੀ ਵਿੱਚ ਕਾਂਗਰਸ ਦੇ ਖਰੜ ਸ਼ਹਿਰ ਤੋਂ ਯੂਥ ਐਂਡ ਸਪੋਰਟਸ ਸੈੱਲ ਦੇ ਨਵ-ਨਿਯੁਕਤ ਚੇਅਰਮੈਨ ਰਵਿੰਦਰ ਕੁਮਾਰ  ਰਵੀ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ| ਸ੍ਰੀਮਤੀ ਗਰਚਾ ਅਤੇ  ਉਨ੍ਹਾਂ ਦੇ ਨਾਲ ਆਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਭੁਪਿੰਦਰ ਸ਼ਰਮਾ, ਯੂਥ ਐਂਡ ਸਪੋਰਟਸ ਸੈੱਲ ਦੇ ਵਾਈਸ ਚੇਅਰਮੈਨ ਅਮਰੀਕ ਸਿੰਘ ਹੈਪੀ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗੰਜਾ, ਨਰਿੰਦਰ ਸਿੰਘ ਪਡਿਆਲਾ, ਪਰਮਿੰਦਰ ਸੇਠੀ, ਜਸਵਿੰਦਰ ਗੋਲਾ, ਵਿਸ਼ਾਲ ਬੱਟੂ ਆਦਿ ਨੇ ਨਵ ਨਿਯੁਕਤ ਚੇਅਰਮੈਨ ਰਵਿੰਦਰ ਰਵੀ ਨੂੰ ਮੁਬਾਰਕਵਾਦ ਦਿੱਤੀ ਅਤੇ ਪਾਰਟੀ ਦੀ ਹਲਕਾ ਖਰੜ ਵਿੱਚ ਮਜ਼ਬੂਤੀ ਲਈ ਵੱਧ ਤੋਂ ਵੱਧ ਯੂਥ ਨੂੰ ਪਾਰਟੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ|
ਸਕੱਤਰ  ਭੁਪਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਦੀ ਅਗਵਾਈ ਵਿੱਚ ਹਲਕਾ ਖਰੜ ਦੇ ਕਾਂਗਰਸੀ ਵਰਕਰਾਂ ਅਤੇ ਸਥਾਨਕ ਆਗੂਆਂ ਵਿੱਚ ਪਾਰਟੀ ਪ੍ਰਤੀ ਪੂਰਾ ਜੋਸ਼ ਹੈ| ਪਰਮਿੰਦਰ ਸੇਠੀ ਨੇ ਕਿਹਾ ਕਿ ਸ੍ਰੀਮਤੀ ਗਰਚਾ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਜੋ ਕਿ ਹਲਕਾ ਖਰੜ ਵਿੱਚ ਮੈਡਮ ਗਰਚਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦੇ ਲਈ ਸ਼ੁੱਭ ਸੰਕੇਤ ਹੈ| ਉਨ੍ਹਾਂ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਸ੍ਰੀਮਤੀ ਗਰਚਾ ਨੂੰ ਹਲਕਾ ਖਰੜ ਤੋਂ ਟਿਕਟ ਦੇ ਕੇ ਚੋਣ ਲੜਾਈ ਜਾਵੇ|
ਇਸ ਮੌਕੇ ਰਵਿੰਦਰ ਕੁਮਾਰ ਰਵੀ ਨੇ ਸ੍ਰੀਮਤੀ ਗਰਚਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ-2017 ਦੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਘਰ ਘਰ ਜਾ ਕੇ ਪਰਦਾਫਾਸ਼ ਕਰਨਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਹੋਤਾ, ਤਲਵਿੰਦਰ ਲੇਘਾ, ਰੈਂਬੋ, ਟਿੰਕੂ ਜਕੜਮਾਜਰਾ, ਲਾਲੀ, ਲਾਡੀ ਖਰੜ, ਸੋਨੀ ਰੰਗੀਆਂ, ਸੰਨੀ ਕੋਰਾ, ਅਮ੍ਰਿਤ ਜੌਲੀ, ਦਰਸ਼ਨ ਸਿੰਘ, ਮੈਡਮ ਡੌਲੀ ਅਤੇ ਹਰਜਿੰਦਰ ਕੌਰ ਪ੍ਰਧਾਨ ਮਹਿਲਾ ਮੰਡਲ ਵੀ ਹਾਜ਼ਰ ਸਨ|

Leave a Reply

Your email address will not be published. Required fields are marked *