Reaching Kharar from Tolemajra a difficult process : Garcha

ਪਿੰਡ ਤੋਲੇਮਾਜਰਾ ਦੇ ਲੋਕਾਂ ਦਾ ਖਰੜ ਤੱਕ ਜਾਣਾ ਹੋਇਆ ਮੁਹਾਲ: ਗਰਚਾ

ਖਰੜ 13 ਸਤੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਮਜ਼ਬੂਤ ਦਾਅਵੇਦਾਰ ਬੀਬੀ ਲਖਵਿੰਦਰ ਕੌਰ ਗਰਚਾ ਨੇ ਹਲਕਾ ਖਰੜ ਦੇ ਤੋਲੇਮਾਜਰਾ ਵਿਖੇ ਪਹੁੰਚ ਕੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ 2017 ਦੀ ਪ੍ਰਾਪਤੀ ਲਈ ਕਾਂਗਰਸ ਦੀ ਪਾਰਟੀ ਦਾ ਪ੍ਰਚਾਰ ਵੀ ਕੀਤਾ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਦੱਸਿਆ ਕਿ ਪਿੰਡ ਤੋਲੇਮਾਜਰਾ ਵਿਖੇ ਅੰਡਰ ਬ੍ਰਿਜ ਦਾ ਕੰਮ ਧੀਮਾ ਚੱਲਣ ਕਰਕੇ ਲੋਕ ਪਾਨ ਹਨ| ਕੰਮ ਦੀ ਮੱਠੀ ਰਫ਼ਤਾਰ ਦੇ ਕਾਰਨ ਪਿੰਡ ਤੋਲੇਮਾਜਰਾ ਦੇ ਲੋਕਾਂ ਨੂੰ ਖਰੜ ਸ਼ਹਿਰ ਤੱਕ ਜਾਣ ਲਈ 2 ਕਿਲੋਮੀਟਰ ਦੇ ਸਫ਼ਰ 15 ਕਿਲੋਮੀਟਰ ਵਿੱਚ ਸਫ਼ਰ ਤੈਅ ਕਰਨਾ ਪੈ ਰਿਹਾ ਹੈ|ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਖਰੜ ਜਾਣ ਲਈ ਪਿੰਡ ਨਵਾਂ ਸ਼ਹਿਰ ਬਡਾਲਾ ਦੇ ਰਸਤੇ ਤੋਂ ਘੁੰਮ ਕੇ ਆਉਣਾ ਪੈਂਦਾ ਹੈ| ਜਿਸ ਕਾਰਨ ਹਰ ਰੋਜ਼ ਸਕੂਲੀ ਬੱਚੇ, ਕੰਮ ਕਾਰ ਤੇ ਜਾਣ ਵਾਲੇ ਔਰਤਾਂ ਅਤੇ ਮਰਦ  ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ| ਸ੍ਰੀਮਤੀ ਗਰਚਾ ਨੇ ਪਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਦਰ ਬ੍ਰਿਜ ਦੇ ਕੰਮ ਨੂੰ ਤੇਜ਼ੀ ਨਾਲ ਨਿਪਟਾ ਕੇ ਰਸਤਾ ਲੋਕਾਂ ਲਈ ਜਲਦੀ ਖੋਲ੍ਹਿਆ ਜਾਵੇ|
ਇਸ ਮੌਕੇ ਸ੍ਰੀਮਤੀ ਗਰਚਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਵਿੱਚ ਅਕਾਲੀ ਭਾਜਪਾ ਗੱਠਜੋੜ ਦਾ ਸਫ਼ਾਇਆ ਕਰ ਦੇ ਹੋਏ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਮੱਖ ਮੰਤਰੀ ਬਣਾਇਆ ਜਾ ਸਕੇ| ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਾਰਟੀ ਦੀ ਹਾਈ ਕਮਾਂਡ ਉਨ੍ਹਾਂ ਨੂੰ ਹਲਕਾ ਖਰੜ ਤਂੋ ਟਿਕਟ ਦੇ ਚੋਣ ਲੜਾਉਂਦੀ ਹੈ ਤਾਂ ਉਹ ਲੋਕਾਂ ਦੇ ਸਹਿਯੋਗ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ|
ਇਸ ਮੌਕੇ ਸਾਬਕਾ ਸਰਪੰਚ ਸਵਰਨਦੀਪ ਸਿੰਘ ਬਿੱਟੂ, ਕਰਨੈਲ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਅਮਰਜੀਤ ਕੌਰ, ਮਨਿੰਦਰ ਕੌਰ, ਆਸ਼ਾ ਰਾਣੀ, ਸੁਖਪਾਲ ਸਿੰਘ ਬਿੱਲੂ, ਕੁਲਵੰਤ ਸਿੰਘ ਮਗਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *