Residents should be provided Services under Right to service act timely : Chief Commissioner

19commissiomner

ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਲੋਕਾਂ ਨੂੰ ਮਿਲਣ ਵਾਲੀਆਂ ਨਾਗਿਰਿਕ ਸੇਵਾਵਾ ਨੂੰ ਸਮੇਂ ਸਿਰ  ਮੁਹੱਈਆ ਕਰਾਉਣ ਨੂੰ ਯਕੀਨੀ ਬਣਾਇਆ ਜਾਵੇ -ਮੁੱਖ ਕਮਿਸ਼ਨਰ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੇਵਾ ਕੇਂਦਰ ਲੋਕਾਂ ਲਈ ਵਰਦਾਨ ਸਾਬਤ ਹੋਣਗੇ 

ਮੁੱਖ ਕਮਿਸ਼ਨਰ , ਪੰਜਾਬ ਸੇਵਾ ਅਧਿਕਾਰ  ਕਮਿਸ਼ਨ ਸ਼੍ਰੀ ਐਸ .ਸੀ ਅਗਰਵਾਲ ਨੇ ਲੋਹਗੜ੍ਹ (ਜ਼ੀਰਕਪੁਰ ) ਵਿਖੇ ਸੇਵਾ ਕੇਂਦਰ ਦਾ ਕੀਤਾ ਦੌਰਾ 

ਨਾਗਰਿਕ ਸੇਵਾਵਾ ਪ੍ਰਾਪਤ ਕਰਨ ਆਏ ਲੋਕਾਂ ਨਾਲ ਕੀਤੀ ਗੱਲਬਾਤ 

ਆਮ ਲੋਕ ਸੇਵਾ ਕੇਂਦਰਾ ਦਾ ਵੱਧ ਤੋਂ ਵੱਧ ਲਾਹਾ ਲੈਣ  -ਮਾਂਗਟ 

ਐਸ.ਏ. ਐਸ  ਨਗਰ  19 ਅਗਸਤ : ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਲੋਕਾਂ ਨੂੰ ਮਿਲਣ ਵਾਲੀਆਂ ਨਾਗਰਿਕ ਸੇਵਾਵਾ ਨੂੰ ਸਮੇਂ ਸਿਰ  ਮੁਹੱਈਆ ਕਰਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਦਾ ਸਮਾਂ ਅਤੇ ਧਨ ਬਰਬਾਦ ਨਾ ਹੋਵੇ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਮੁੱਖ ਕਮਿਸ਼ਨਰ, ਪੰਜਾਬ ਸੇਵਾ ਅਧਿਕਾਰ  ਕਮਿਸ਼ਨ ਸ਼੍ਰੀ ਐਸ .ਸੀ ਅਗਰਵਾਲ ਨੇ ਲੋਹਗੜ੍ਹ (ਜੀਰਕਪੁਰ ) ਵਿਖੇ ਸੇਵਾ ਕੇਂਦਰ ਦੇ ਕੰਮਕਾਜ ਦੀ ਸਮੀਖਿਆਂ ਦੌਰਾਨ ਕੀਤਾ ।

ਸ਼੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਦਰ੍ਹਾਂ ‘ਤੇ ਹੀ ਖੋਲ੍ਹੇ ਗਏ ਸੇਵਾ ਕੇਂਦਰ ਵਰਦਾਨ ਸਾਬਤ ਹੋਣਗੇ ਜਿਸ ਕਾਰਨ  ਉਨ੍ਹਾਂ ਨੂੰ ਰੋਜ ਮਰਾ ਦੇ ਕੰਮਕਾਜ ਲਈ ਸਰਕਾਰੀ ਦਫਤਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਖੋਲ੍ਹੇ ਗਏ ਸੇਵਾ ਕੇਂਦਰਾ ਤੋਂ ਹੀ ਨਾਗਰਿਕ ਸੇਵਾਵਾ ਹਾਸਿਲ ਕਰ ਸਕਣਗੇ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ‘ਚ 322 ਸੇਵਾ ਕੇਂਦਰ ਖੋਲ੍ਹੇ ਗਏ ਹਨ ਅਤੇ ਦਿਹਾਤੀ ਖੇਤਰਾਂ ‘ਚ ਬਣਾਏ ਗਏ ਸੇਵਾ ਕੇਂਦਰਾ ਨੂੰ ਵੀ ਜਲਦੀ ਹੀ ਲੋਕ ਅਰਪਿਤ ਕਰ ਦਿੱਤਾ ਜਾਵੇਗਾ ।

ਸ਼੍ਰੀ ਅਗਰਵਾਲ ਨੇ ਇਸ ਮੌਕੇ ਸੇਵਾ ਕੇਂਦਰ ਵਿੱਚ  ਦਿਆਲਪੁਰਾ ਸੋਢੀਆਂ ਦੇ ਵਾਸੀ ਹਰਮੀਤ ਸਿੰਘ ਜੋ  ਪੰਜਾਬ ਵਾਸੀ ਸਰਟੀਫਿਕੇਟ ਲੈਣ ਲਈ ਆਇਆ ਹੋਇਆ ਸੀ ਅਤੇ ਹੋਰਨਾਂ ਲੋਕਾਂ ਨਾਲ ਵੀ ਸੇਵਾ ਕੇਂਦਰ ਤੋਂ ਮਿਲਣ ਵਾਲੀਆਂ ਸੇਵਾਵਾ ਸਬੰਧੀ ਗੱਲਬਾਤ ਕੀਤੀ ਜਿਸ ਬਾਰੇ  ਲੋਕਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਇਸ ਮੌਕੇ ਸੇਵਾ ਕੇਂਦਰ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾ ਦੀ ਵੀ ਸਮੀਖਿਆ  ਕੀਤੀ ਅਤੇ ਸੇਵਾ ਕੇਂਦਰ ਸਟਾਫ ਨਾਲ ਵੀ ਗੱਲਬਾਤ  ਕੀਤੀ ।

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਡੀ. ਐਸ . ਮਾਂਗਟ ਨੇ  ਲੋਕਾਂ ਨੂੰ ਸੇਵਾ ਕੇਂਦਰਾ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਸ਼ਹਿਰੀ ਖੇਤਰਾਂ ‘ਚ 31 ਸੇਵਾ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਤਹਿਸੀਲ ਡੇਰਾ ਬੱਸੀ ‘ਚ 16, ਮੁਹਾਲੀ ‘ਚ 5 ਅਤੇ ਖਰੜ ਹਲਕੇ ‘ਚ 10 ਸੇਵਾ ਕੇਂਦਰ ਬਣਾਏ ਗਏ ਹਨ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਾਨੂੰਨੀ ਸੇਵਾਵਾ ਕਮਿਸ਼ਨ ਦੇ ਸਕੱਤਰ ਸ਼੍ਰੀ ਜਸਪਾਲ ਮਿੱਤਲ , ਐਸ.ਡੀ.ਐਮ  ਡੇਰਾਬੱਸੀ ਸ਼੍ਰੀ ਸ਼ਿਵ ਕੁਮਾਰ ਨਾਇਬ ਤਹਿਸੀਲਦਾਰ ਸ਼੍ਰੀ ਪਰਮਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ  ਮੌਜੂਦ ਸਨ  ।

Leave a Reply

Your email address will not be published. Required fields are marked *