Jobs for Indians on risk in US

ਅਮਰੀਕਾ ਵਿੱਚ ਭਾਰਤੀਆਂ ਦੀਆਂ ਨੌਕਰੀਆਂ ਨੂੰ ਖਤਰਾ ਪੈਦਾ ਹੋਇਆ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁੱਝ ਬਿਆਨ ਦੂਜੇ ਪਾਸੇ ਭਾਰਤ ਲਈ ਫਿਕਰ ਦਾ ਵਿਸ਼ਾ ਬਣ ਰਹੇ ਹਨ| ਟਰੰਪ ਨੇ ਅਮਰੀਕੀ ਆਬਾਦੀ ਵਿੱਚ ਬਾਹਰੀ ਲੋਕਾਂ ਦੇ ਹੱਥੋਂ ਆਪਣੇ ਰੁਜਗਾਰ ਗਵਾਉਣ ਦੀ ਤਕਲੀਫ ਨੂੰ ਮੁੱਦਾ ਬਣਾ ਕੇ ਚੋਣਾਂ ਜਿੱਤੀਆਂ ਹਨ| ਆਪਣਾ ਕਾਰਜਕਾਲ ਸ਼ੁਰੂ ਕਰਨ ਦੇ ਇੱਕ-ਦੋ ਮਹੀਨੇ ਦੇ ਅੰਦਰ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ ਕੁੱਝ ਨਾ ਕੁੱਝ ਤਾਂ ਉਨ੍ਹਾਂ ਨੂੰ ਕਰਨਾ ਹੀ ਹੋਵੇਗਾ|
ਜੋ ਲੋਕ ਭਾਰਤ ਤੋਂ ਅਮਰੀਕਾ ਬਿਜਨੈਸ ਕਰਨ ਲਈ ਗਏ ਹਨ ਜਾਂ ਕਿਸੇ ਹੋਰ ਬਹਾਨੇ ਉੱਥੇ ਜਾ ਕੇ ਗ੍ਰੀਨਕਾਰਡ ਹੋਲਡਰ ਬਣ ਗਏ ਹਨ, ਉਨ੍ਹਾਂ ਨੂੰ ਤਾਂ ਟਰੰਪ ਆਪਣਾ ਸੁਭਾਵਿਕ ਵੋਟਰ ਮੰਨਦੇ ਹਨ| ਉਨ੍ਹਾਂ ਦੇ ਵੋਟ ਵੀ ਕਾਫੀ ਵੱਡੀ ਗਿਣਤੀ ਵਿੱਚ ਟਰੰਪ ਨੂੰ ਹੀ ਪਏ ਹਨ| ਮਸਲਾ ਸਿਰਫ ਇਹ ਹੈ ਕਿ ਅਮਰੀਕੀ ਨੌਕਰੀਆਂ ਬਚਾਉਣ ਲਈ ਚੁੱਕੇ ਜਾਣ ਵਾਲੇ ਉਨ੍ਹਾਂ ਦੇ ਕਦਮਾਂ ਦਾ ਪਿਛਲੇ ਇੱਕ-ਦੋ ਸਾਲਾਂ ਵਿੱਚ ਭਾਰਤ ਤੋਂ ਅਮਰੀਕਾ ਗਏ ਜਾਂ ਨਜ਼ਦੀਕ ਭਵਿੱਖ ਵਿੱਚ ਉੱਥੇ ਜਾਣ ਦਾ ਮਨ ਬਣਾ ਰਹੇ ਭਾਰਤੀ ਸਾਫਟਵੇਅਰ ਇੰਜਨੀਅਰਾਂ, ਅਕਾਉਂਟੈਂਟਾਂ, ਡਾਕਟਰਾਂ ਅਤੇ ਛੋਟੀਆਂ ਜਮਾਤਾਂ ਦੇ ਅਧਿਆਪਕਾਂ ਤੇ ਕਿਵੇਂ ਪ੍ਰਭਾਵ ਪਵੇਗਾ| ਕਿਹਾ ਜਾ ਰਿਹਾ ਹੈ ਕਿ ਟਰੰਪ ਐਚ-1 ਬੀ ਵੀਜਾ ਨੂੰ ਬਹੁਤ ਮੁਸ਼ਕਿਲ ਬਣਾ ਸਕਦੇ ਹਨ ਅਤੇ ਆਪਣੇ ਭਾਰਤੀ ਵਰਕਰਾਂ ਨੂੰ ਅਮਰੀਕਾ ਲੈ ਜਾਣ ਵਾਲੀਆਂ ਅਮਰੀਕੀ ਅਤੇ ਭਾਰਤੀ ਕੰਪਨੀਆਂ ਨੂੰ ਟੈਕਸ ਵਧਾਉਣ ਦੀ ਧਮਕੀ ਦੇ ਸਕਦੇ ਹਨ|
ਇੱਕ ਹੱਦ ਤੱਕ ਇਹ ਉਪਾਅ ਓਬਾਮਾ ਦੇ ਹੁਕਮ ਅਨੁਸਾਰ ਪਹਿਲਾਂ ਹੀ ਪਰਖੇ ਜਾ ਚੁੱਕੇ ਹਨ| ਐਚ-1 ਬੀ ਵੀਜਾ ਬਾਹਰੀ ਮਾਹਿਰਾਂ ਨੂੰ ਅਮਰੀਕਾ ਆ ਕੇ ਦੇਸ਼ ਨੂੰ ਆਪਣੀ ਮੁਹਾਰਤ ਦਾ ਫ਼ਾਇਦਾ ਦੇਣ ਲਈ ਜਾਰੀ ਕੀਤਾ ਜਾਂਦਾ ਹੈ| ਪਿਛਲੇ ਕੁੱਝ ਸਾਲਾਂ ਤੋਂ ਇਸ ਨੂੰ ਲਗਾਤਾਰ ਮਹਿੰਗਾ ਅਤੇ ਮੁਸ਼ਕਿਲ ਬਣਾਇਆ ਜਾ ਰਿਹਾ ਹੈ| ਪਰ ਭਾਰਤੀ ਇੰਜਨੀਅਰਾਂ ਦਾ ਮਿਹਨਤਾਨਾ ਅਮਰੀਕੀ ਇੰਜੀਨੀਅਰਾਂ ਦੀ ਤੁਲਨਾ ਵਿੱਚ ਇੰਨਾ ਘੱਟ ਪੈਂਦਾ ਹੈ ਕਿ ਕੰਪਨੀਆਂ ਥੋੜ੍ਹਾ ਜਿਹਾ ਨੁਕਸਾਨ ਚੁੱਕ ਕੇ ਵੀ ਉਨ੍ਹਾਂ ਨੂੰ ਹਾਇਰ ਕਰਨਾ ਜਾਂ ਭਾਰਤ ਤੋਂ ਅਮਰੀਕਾ ਟ੍ਰਾਂਸਫਰ ਕਰਨਾ ਬਿਹਤਰ ਸਮਝਦੇ ਹਨ| ਧਿਆਨ ਰਹੇ, ਓਬਾਮਾ ਦੀਆਂ ਪਹਿਲੀਆਂ ਚੋਣਾਂ ਸਮੇਂ ‘ਮਾਈ ਜਾਬ ਇਜ ਬੈਂਗਲੋਰਡ’ (ਮੇਰੀ ਨੌਕਰੀ
ਬੇਂਗਲੂਰੁ ਜਾ ਚੁੱਕੀ ਹੈ) ਲਿਖੀ ਹੋਈ ਟੀ- ਸ਼ਰਟਸ ਅਮਰੀਕੀ ਨੌਜਵਾਨਾਂ ਵਿੱਚ ਕਾਫ਼ੀ ਪਾਪੁਲਰ ਹੋ ਰਹੀਆਂ ਸਨ| ਇਸ ਦੇ ਬਾਵਜੂਦ ਅਮਰੀਕੀ ਕੰਪਨੀਆਂ ਨੇ ਬੈਂਗਲੂਰੁ ਵਿੱਚ ਆਪਣੀ ਸ਼ਾਖਾ ਖੋਲ੍ਹਣ ਦਾ ਕੰਮ ਜਾਰੀ ਰੱਖਿਆ| ਇਸ ਲਈ ਟਰੰਪ ਦੇ ਅਹੁਦਾ ਕਬੂਲ ਕਰਨ ਤੋਂ ਬਾਅਦ ਅਮਰੀਕਾ ਗਏ ਭਾਰਤੀਆਂ ਦੀਆਂ ਨੌਕਰੀਆਂ ਰਾਤੋ ਰਾਤ ਚਲੀਆਂ ਜਾਣਗੀਆਂ, ਇਹ ਸ਼ੰਕਾ ਬੇਮਾਨੀ ਹੈ| ਪਰ ਟਰੰਪ ਵਰਗੇ ਪਾਪੂਲਿਸਟ ਨੇਤਾ ਜਦੋਂ ਬਿਨਾਂ ਸੋਚੇ-ਸਮਝੇ ਵੀ ਕਾਫ਼ੀ ਕੁੱਝ ਕਰ ਦਿੰਦੇ ਹਨ, ਇਸ ਲਈ ਇਸ ਮਾਮਲੇ ਵਿੱਚ ਉਨ੍ਹਾਂ ਦੇ ਨਾਲ ਸਿਆਸਤੀ ਸਮਝਦਾਰੀ ਬਣਾਉਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਹੈ|
ਰਵੀ

Leave a Reply

Your email address will not be published. Required fields are marked *