Rs 6 crore fraud alleged by widow of Manauli dera

press-cof

ਮਾਮਲਾ ਜ਼ਮੀਨ ਅਕੁਆਇਰ ਕਰਨ ਦਾ….
ਮ੍ਰਿਤਕ ਵਿਅਕਤੀ ਦਾ ਫਰਜ਼ੀ ਪੁੱਤਰ ਬਣ ਕੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਕੀਤੀ 6 ਕਰੋੜ ਦੀ ਧੋਖਾਧੜੀ ਦਾ ਦੋਸ਼
– ਮ੍ਰਿਤਕ ਦੀ ਪਤਨੀ ਵੱਲੋਂ ਮੁੱਖ ਮੰਤਰੀ ਪੰਜਾਬ, ਗ੍ਰਹਿ ਮੰਤਰੀ ਭਾਰਤ ਸਰਕਾਰ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਰਾਸ਼ਟਰੀ ਮਹਿਲਾ ਕਮਿਸ਼ਨ, ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਲਿਖੇ ਪੱਤਰ

ਐੱਸ.ਏ.ਐੱਸ. ਨਗਰ, 24 ਸਤੰਬਰ : ਗਮਾਡਾ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਮਨੌਲੀ ਵਿੱਖੇ ਸਮਾਧ ਬਾਬਾ ਕ੍ਰਿਪਾਨਾਥ ਵਾਲੀ ਅਕੁਆਇਰ ਕੀਤੀ ਗਈ ਜ਼ਮੀਨ ਨੂੰ ਜ਼ਮੀਨ ਦੇ ਅਸਲੀ ਮਾਲਿਕ ਦੀ ਬਜਾਇ ਕਿਸੇ ਹੋਰ ਵਿਅਕਤੀ ਵੱਲੋਂ ਹੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ  ਲਗਭਗ 6 ਕਰੋੜ ਦਾ ਮੁਆਵਜ਼ਾ ਡਕਾਰ ਜਾਣ ਦਾ ਦੋਸ਼ ਲਗਾਇਆ ਗਿਆ ਹੈ|  ਇਹ ਜਾਣਕਾਰੀ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੀ ਤਹਿਸੀਲ ਇਸਰਾਨਾ ਅਧੀਨ ਆਉਂਦੇ ਪਿੰਡ ਬਾਂਧ ਦੀ ਵਸਨੀਕ ਕੈਲਾ ਦੇਵੀ, ਉਸ ਦੀ ਪੁੱਤਰੀ ਮੰਜੂ, ਤਰਸੇਮ ਕੌਰ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਅਮਿਤ ਕੁਮਾਰ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ|

ਕੈਲਾ ਦੇਵੀ ਨੇ ਦੱਸਿਆ ਕਿ ਪਿੰਡ ਮਨੌਲੀ ਵਿਖੇ ਸਮਾਧ ਕ੍ਰਿਪਾਨਾਥ ਦੀ ਜ਼ਮੀਨ ਜਿਹੜੀ ਗਮਾਡਾ ਵੱਲੋਂ  ਅਕੁਆਇਰ ਕੀਤੀ ਗਈ ਸੀ, ਉਸ ਜ਼ਮੀਨ ਦਾ ਅਸਲੀ ਮਾਲਿਕ ਉਸਦਾ ਪਤੀ ਓਮ ਪ੍ਰਕਾਸ਼ ਉਰਫ਼ ਓਮਕਾਰ ਨਾਥ ਸੀ| ਓਮਕਾਰ ਨਾਥ ਦੀ ਸਾਲ 2004 ਦੇ ਅਖੀਰ ਵਿੱਚ ਮੌਤ ਹੋ ਗਈ ਸੀ ਅਤੇ 1 ਜਨਵਰੀ 2005 ਨੂੰ ਉਸ ਦੀ ਉਕਤ ਜ਼ਮੀਨ ਵਿੱਚ ਸਮਾਧ ਬਣਾ ਦਿੱਤੀ ਗਈ ਸੀ| ਉਸ ਤੋਂ ਲਗਭਗ ਤਿੰਨ ਮਹੀਨੇ ਬਾਅਦ ਕੈਲਾ ਦੇਵੀ ਦੇ ਵੱਡੇ ਬੇਟੇ ਦੀ ਮੌਤ ਹੋ ਗਈ| ਇੱਕ ਵਿਅਕਤੀ ਹਵਾਨਾਥ ਨੇ ਮੌਕੇ ਦਾ ਫਾਇਦਾ  ਉਠਾ ਕੇ ਕੈਲਾ ਦੇਵੀ ਦਾ ਪਤੀ ਦਰਸਾ ਕੇ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਅਤੇ ਅਤੇ ਫਿਰ ਉਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ| ਅਜਿਹਾ ਕਰਕੇ ਹਵਾ ਨਾਥ ਨੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ  ਉਸ ਦੇ ਪਤੀ ਦੀ ਮਲਕੀਅਤ ਵਾਲੀ ਜ਼ਮੀਨ ਦਾ 6 ਕਰੋੜ ਰੁਪਏ ਦਾ ਮੁਆਵਜ਼ਾ ਹਥਿਆ ਲਿਆਅਤੇ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਹੈ|

ਕੈਲਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ 30 ਸਾਲ ਤੋਂ ਬਾਬਾ ਕ੍ਰਿਪਾਨਾਥ ਦੀ ਸਮਾਧ ਚਲਾ ਰਿਹਾ ਸੀ ਜਿਸ ਦੀ ਸਮਾਧ ਅੱਜ ਵੀ ਬਾਬਾ ਕ੍ਰਿਪਾਨਾਥ ਦੇ ਨਾਲ ਬਣੀ ਹੋਈ ਹੈ| ਜ਼ਿਲ੍ਹਾ ਮੁਹਾਲੀ ਦੀ ਤਹਿਸੀਲ ਖਰੜ ਅਧੀਨ ਆਉਂਦੇ ਪਿੰਡ ਮਨੌਲੀ ਵਿੱਚ ਸਮਾਧ ਬਾਬਾ ਕ੍ਰਿਪਾਨਾਥ ਦਾ ਵਾਰਸ ਹੈ ਅਤੇ ਬਾਬਾ ਕ੍ਰਿਪਾਨਾਥ ਦੀ ਜ਼ਮੀਨ ਸੀ|

ਕੈਲਾ ਦੇਵੀ ਨੇ ਦੱਸਿਆ ਕਿ ਕਰਮਜੀਤ ਉਰਫ਼ ਕਰਮੂ ਉਸ ਦੇ ਪਤੀ ਓਮਕਾਰ ਨਾਥ ਨਾਲ ਬਾਬਾ ਕ੍ਰਿਪਾਨਾਥ ਦੀ ਸਮਾਧ ‘ਤੇ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਹਵਾਨਾਥ ਪਿੰਡ ਮਨੌਲੀ ਵਿੱਚ ਬਾਬਾ ਕ੍ਰਿਪਾਨਾਥ ਦੀ ਸਮਾਧ ‘ਤੇ ਕਦੇ ਕਦੇ ਹੀ ਆਉਂਦਾ ਜਾਂਦਾ ਸੀ| ਇਨ੍ਹਾਂ ਦੋਵੇਂ ਵਿਅਕਤੀਆਂ ਨੇ ਮਿਲ ਕੇ ਹਵਾਨਾਥ ਨੂੰ ਕਾਗਜ਼ਾਂ ਵਿੱਚ ਓਮਕਾਰ ਨਾਥ ਦਾ ਪੁੱਤਰ ਦਰਸਾ ਕੇ ਜ਼ਮੀਨ ਆਪਣੇ ਨਾਮ ਕਰਵਾ ਲਈ ਅਤੇ ਜ਼ਮੀਨ ਅਕੁਆਇਰ ਹੋਣ ‘ਤੇ ਮਿਲੇ ਮੁਆਵਜ਼ੇ ਦੇ ਪੈਸੇ ਨਾਲ ਹਰਿਆਣਾ ਅਤੇ ਪੰਜਾਬ ਵਿੱਚ ਹੋਰ ਜ਼ਮੀਨ ਖਰੀਦ ਲਈ ਹੈ|

ਮ੍ਰਿਤਕ ਓਮਕਾਰ ਨਾਥ ਦੀ ਪਤਨੀ ਕੈਲਾ ਦੇਵੀ ਨੇ ਮੁੱਖ ਮੰਤਰੀ ਪੰਜਾਬ, ਗ੍ਰਹਿ ਮੰਤਰੀ ਭਾਰਤ ਸਰਕਾਰ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਰਾਸ਼ਟਰੀ ਮਹਿਲਾ ਕਮਿਸ਼ਨ, ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਲਿਖਤੀ ਪੱਤਰ ਭੇਜ ਕੇ ਆਪਣੇ ਨਾਲ ਹੋਈ ਠੱਗੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਆਪਣਾ ਪੈਸਾ ਦਿਵਾਉਣ ਦੀ ਮੰਗ ਕੀਤੀ ਹੈ|

ਕੈਲਾ ਦੇਵੀ ਨੇ ਕਿਹਾ ਕਿ ਹਵਾਨਾਥ ਨੇ ਉਸ ਦੇ ਪਤੀ ਓਮਕਾਰ ਨਾਥ ਦੀ ਜ਼ਮੀਨ ‘ਤੇ ਕਬਜ਼ਾ ਕਰਕੇ ਅਤੇ ਉਸ ਦੇ ਪਤੀ ਦਾ ਝੂਠਾ ਪੁੱਤਰ ਦਰਸਾ ਕੇ ਜ਼ਮੀਨ ਦੇ ਪੈਸੇ ਲੈਣ ਲਈ ਜਿਹੜੇ ਝੂਠੇ ਦਸਤਾਵੇਜ਼ਾਂ ਦਾ ਸਹਾਰਾ ਲਿਆ ਹੈ, ਉਸ ਦੀ ਜਾਂਚ ਕਰਵਾ ਕੇ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਵੀ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ|

ਜਦੋਂ ਇਸ ਸਬੰਧ ਵਿੱਚ ਕਰਮਜੀਤ ਉਰਫ਼ ਕਰਮੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਫੋਨ ਸਵਿੱਚ ਆਫ਼ ਆਉਂਦਾ ਰਿਹਾ|

Leave a Reply

Your email address will not be published. Required fields are marked *