SAD would make Govt. in Punjab for the third consecutive period

ਲੋਕ-ਪੱਖੀ ਨੀਤੀਆਂ ਤੇ ਲਮਿਸਾਲ ਵਿਕਾਸ ਸਦਕਾ ਅਕਾਲੀ ਦਲ ਤੀਜੀ ਵਾਰੀ ਸਰਕਾਰ ਬਣਾਏਗਾ-ਹਰਪਾਲਪੁਰ
‘ਪਹਿਲਾਂ ਨਾਲੋਂ ਵੀ ਵੱਧ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਾਂਗਾ’
ਅਕਾਲੀ ਦਲ ਹਮੇਸ਼ਾ ਹੀ ਆਪਣੇ ਵਰਕਰਾਂ ਦਾ ਢੁੱਕਵਾਂ ਮਾਣ ਸਨਮਾਨ ਕਰਦਾ ਹੈ-ਪ੍ਰੋ. ਚੰਦੂਮਾਜਰਾ

ਐਸ ਏ ਐਸ ਨਗਰ, 12 ਅਕਤੂਬਰ  : ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਨਿਯੁਕਤ ਹੋਏ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਅੱਜ ਇਥੇ ਕਿਹਾ ਹੈ ਕਿ ਉਹ ਪਾਰਟੀ ਵਲੋਂ ਉਹਨਾਂ ਵਿਚ ਪ੍ਰਗਟਾਏ ਗਏ ਭਰੋਸੇ ਉੱਤੇ ਪੂਰੇ ਉਤਰਣਗੇ| ਉਹ ਅੱਜ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਇਸ ਨਿਯੁਕਤੀ ਵਿਚ ਨਿਭਾਏ ਗਏ ਰੋਲ ਲਈ ਧੰਨਵਾਦ ਕਰਨ ਲਈ ਉਹਨਾਂ ਦੀ ਰਿਹਾਇਸ਼ ਵਿਖੇ ਪਹੁੰਚੇ ਸਨ|
ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਹੈ ਕਿ ਉਹ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਲਾਮਿਸਾਲ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਵਿਚ ਪਹਿਲਾਂ ਨਾਲੋਂ ਵੀ ਵੱਧ ਤਨਦੇਹੀ ਨਾਲ ਕੰਮ ਕਰਨਗੇ| ਉਹਨਾਂ ਕਿਹਾ ਕਿ ਹਰ ਖੇਤਰ ਵਿਚ ਲਾਮਿਸਾਲ ਪ੍ਰਾਪਤੀਆਂ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਸਦਕਾ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਤੀਜੀ ਵਾਰੀ ਆਪਣੀ ਸਰਕਾਰ ਬਣਾ ਕੇ ਸੂਬੇ ਵਿਚ ਨਵਾਂ ਇਤਿਹਾਸ ਰਚੇਗਾ|
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੀ ਹਰਪਾਲਪੁਰ ਨੂੰ ਉਹਨਾਂ ਦੀ ਇਸ ਨਵੀਂ ਨਿਯੁਕਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਹਰ ਵਰਕਾਰ ਨੂੰ ਉਸ ਦੇ ਪਾਰਟੀ ਲਈ ਕੀਤੇ ਗਏ ਕੰਮਾਂ ਅਨੁਸਾਰ ਮਾਣ ਸਨਮਾਨ ਦਿੰਦਾ ਹੈ| ਉਹਨਾਂ ਵਿਸ਼ਵਾਸ਼ ਪ੍ਰਗਟ ਕੀਤਾ ਕਿ ਸ਼੍ਰੀ ਹਰਵਿੰਦਰ ਸਿੰਘ ਹਰਪਾਲਪੁਰ ਪਹਿਲਾਂ ਤੋਂ ਵੀ ਵੱਧ ਜ਼ੋਰ ਨਾਲ ਪਾਰਟੀ ਲਈ ਕੰਮ ਕਰਨਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਕਰਤਾਰਪੁਰ, ਜੈ ਸਿੰਘ ਡਕਾਲਾ ਅਤੇ ਹਰਦੇਵ ਸਿੰਘ ਹਰਪਾਲਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *