Sarabjit Singh Samana honoured at the local party office of Akali dal

ਸਰਬਜੀਤ ਸਿੰਘ ਸਮਾਣਾ ਦਾ ਪਾਰਟੀ ਦਫਤਰ ਵਿਖੇ ਸਨਮਾਨ ਕੀਤਾ
ਐਸ.ਏ.ਐਸ.ਨਗਰ, 13 ਦਸੰਬਰ (ਸ.ਬ.) ਅਜ ਪਾਰਟੀ ਦਫਤਰ ਪਹੁੰਚਣ ਤੇ ਸਰਬਜੀਤ ਸਿੰਘ ਸਮਾਣਾ ਸੀਨੀ. ਯੂਥ ਆਗੂ ਅਤੇ ਐਮ.ਸੀ ਦਾ ਅੱਜ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ| ਇਸ ਮੌਕੇ ਸ੍ਰ.ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਪਰਿਵਾਰ ਨੇ ਜਿੱਥੇ ਮੁਹਾਲੀ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਥੇ ਹੀ ਨਿਗਮ ਦੇ ਕੰਮਾਂ ਵਿੱਚ ਕਦੀ ਵੀ ਖੜੋਤ ਨਹੀਂ ਆਉਣ ਦਿੱਤੀ ਅਤੇ  ਮੁਹਾਲੀ ਦੇ ਵਿਕਾਸ ਬਿਨਾਂ ਪੱਖਪਾਤ ਕੀਤੇ ਜਾ ਰਹੇ ਹਨ ਅੰਤ ਇਸੇ ਰਫਤਾਰ ਨਾਲ ਹੀ ਅਗਾਂਹ ਵੀ ਜਾਰੀ           ਰਹਿਣਗੇ|
ਸ੍ਰ. ਸਮਾਣਾ ਨੇ ਪਾਰਟੀ ਆਗੂਆਂ ਵੱਲੋਂ ਦਿੱਤੇ ਸਨਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਤਲ ਸਿੰਘ, ਅਰਵਿੰਦਰ ਸਿੰਘ ਬਿੰਨੀ ਇੰਚਾਰਜ ਆਈ.ਟੀ.ਵਿੰਗ, ਤੇਜਿੰਦਰ ਸਿੰਘ ਸ਼ੇਰਗਿੱਲ ਜਨਰਲ ਸਕੱਤਰ ਮੁਹਾਲੀ, ਹਰਿੰਦਰ ਸਿੰਘ ਖਹਿਰਾ ਇੰਚਾਰਜ ਪਬਲਿਕ ਸਿਟੀ ਮੁਹਾਲੀ, ਪੰਜਾਬ ਸਿੰਘ ਕੰਗ, ਨਸੀਬ ਸਿੰਘ ਸੰਧੂ, ਪਰਮਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ ਤੂਰ ਸੀਨੀ.ਮੀਤ ਪ੍ਰਧਾਨ ਐਸ.ਓ.ਆਈ. ਮਾਲਵਾ ਜੋਨ-2, ਦਵਿੰਦਰ ਸਿੰਘ ਡੇਰਾਬਸੀ, ਰਵਿੰਦਰ ਸਿੰਘ ਸ਼ਾਮਪੁਰ, ਸ੍ਰ.ਨਰਿੰਦਰ ਸਿੰਘ ਬਰਾੜ ਫੇਜ਼-11, ਮਦਨ ਗੋਇਲ, ਸ੍ਰ.ਕੁਲਦੀਪ ਸਿੰਘ ਸਾਬਕਾ ਤਹਿਸੀਲਦਾਰ  ਸੀਨੀਅਰ ਅਕਾਲੀ ਆਗੂ ਅਤੇ ਹੋਰ ਵੀ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *