Satinder Gill discussed strengthening of YAD with Bubby Badal

ਨੌਜਵਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਰੀੜ ਦੀ ਹੱਡੀ : ਬੱਬੀ ਬਾਦਲ
ਹਲਕਾ ਮੁਹਾਲੀ ਦੇ ਵਿੱਚ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸਤਿੰਦਰ ਗਿੱਲ ਨੇ ਬੱਬੀ ਬਾਦਲ ਨਾਲ ਕੀਤੇ ਵਿਚਾਰ ਵਟਾਦਰੇ

ਪੰਜਾਬ ਦਾ ਨੌਜਵਾਨ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਅਕਾਲੀ-ਭਾਜਪਾ ਦੀ ਤੀਜੀ ਵਾਰ ਸਰਕਾਰ ਬਣਾਉਣ ਲਈ ਦਿਨ ਰਾਤ ਇਕ ਕਰ ਦੇਵੇਗਾ| ਪੰਜਾਬ ਦੇ ਨੌਜਵਾਨ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਨਵਾਂ ਪੰਜਾਬ ਉਸਾਰਨ ਦਾ ਵੱਡਾ ਉਪਰਾਲਾ ਕਰਨ ਲਈ ਤਿਆਰ ਬਰ ਤਿਆਰ ਹੈ| ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਯੂਥ ਅਕਾਲੀ ਦਲ ਮੋਹਾਲੀ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ ਦਾ ਸਨਮਾਨ ਕਰਦੇ ਸਮੇਂ ਪ੍ਰਗਟ ਕੀਤੇ| ਬੱਬੀ ਬਾਦਲ ਨੇ ਕਿਹਾ ਕਿ ਨੌਜਵਾਨ ਪੀੜੀ ਵੱਲੋਂ ਅਕਾਲੀ ਦਲ ਨੂੰ ਲਗਾਤਾਰ ਦਿੱਤਾ ਜਾ ਰਿਹਾ ਸਮਰਥਨ ਦੇ ਕਾਰਨ ਕਾਂਗਰਸ ਤੇ ਆਪ ਨੇਤਾ ਬੁਖਲਾਹਟ ਵਿੱਚ ਹਨ| ਅਤੇ ਜਿਸ ਦੇ ਚਲਦੇ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਅਤੇ ਅਗਲੀਆਂ ਚੋਣਾ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ| ਇਸ ਮੌਕੇ ਤੇ ਸਤਿੰਦਰ ਗਿੱਲ ਨੇ ਹਲਕਾ ਮੁਹਾਲੀ ਦੇ ਵਿੱਚ ਯੂਥ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਬੱਬੀ ਬਾਦਲ ਨਾਲ ਸਲਾਹ ਮਸ਼ਵਰਾ ਵੀ ਕੀਤਾ| ਇਸ ਮੌਕੇ ਇਕਬਾਲ ਸਿੰਘ ਜਨਰਲ ਸੈਕਟਰੀ ਯੂਥ ਅਕਾਲੀ ਦਲ, ਸੁਖਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ, ਜਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਸੁਖਦੇਵ ਸਿੰਘ ਪੰਜੇਟਾ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਧਰਮਗੜ, ਜਗਰੂਪ ਸਿੰਘ ਸਿਆਊ, ਜਸਪ੍ਰੀਤ ਸਿੰਘ ਮੋਟੇਮਾਜਰਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਦੀਦਾਰ ਸਿੰਘ ਬਾਕਰਪੁਰ, ਨਰਿੰਦਰ ਸਿੰਘ, ਜਸਵੰਤ ਸਿੰਘ, ਠਸਕਾ ਆਦਿ ਹਾਜਰ ਸਨ|

Leave a Reply

Your email address will not be published. Required fields are marked *