Satinder Gill President YAD rural Mohali took blessing from Badali

ਸਤਿੰਦਰ ਸਿੰਘ ਗਿੱਲ, ਪ੍ਰਧਾਨ ਜਿਲ੍ਹਾ ਮੁਹਾਲੀ ਦਿਹਾਤੀ ਨੇ ਜਥੇਦਾਰ ਬਡਾਲੀ ਤੋਂ ਲਿਆ ਆਸ਼ੀਰਵਾਦ
ਹਲਕੇ ‘ਚ ਕਾਰਜ ਕਰਨ ਲਈ ਵਿਚਾਰਾਂ ਕੀਤੀਆਂ

ਐਸ ਏ ਐਸ ਨਗਰ, 31 ਅਗਸਤ : ਹਲਕਾ ਖਰੜ ਦੇ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜਨ ਜਾਂ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਉਸ ਨੂੰ ਪੰਜਾਬ ‘ਚ ਵੱਡੇ ਪੈਮਾਨੇ ‘ਤੇ ਲੋਕ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ|

ਜਥੇਦਾਰ ਬਡਾਲੀ ਨੇ ਅੱਜ ਸਾਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਹਲਕੇ ਦੇ ਨੌਜਵਾਨ ਆਗੂ ਸਤਿੰਦਰ ਸਿੰਘ ਗਿੱਲ ਨੂੰ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਦਿਹਾਤੀ  ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਉਪਰੰਤ ਨੌਜਵਾਨਾਂ ਨਾਲ ਮੀਟਿੰਗ ਕੀਤੀ ਅਤੇ ਵਿਚਾਰਾਂ ਕੀਤੀਆਂ|

ਇਸ ਮੌਕੇ ਸਤਿੰਦਰ ਸਿੰਘ ਗਿੱਲ ਪ੍ਰਧਾਨ ਜਿਲ੍ਹਾ ਮੁਹਾਲੀ ਦਿਹਾਤੀ ਨੇ ਜਥੇਦਾਰ ਬਡਾਲੀ ਤੋਂ ਆਸ਼ੀਰਵਾਦ ਲਿਆ ਅਤੇ ਹਲਕੇ ‘ਚ ਕਾਰਜ ਕਰਨ ਲਈ ਵਿਚਾਰਾਂ ਕੀਤੀਆਂ| ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਵੱਖ ਵੱਖ ਥਾਵਾਂ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਕਾਲੀ ਦਲ ਦੀ ਮਜਬੂਤੀ ਲਈ ਕਾਰਜ ਕੀਤੇ ਜਾ ਰਹੇ ਹਨ|

ਇਸ ਮੌਕੇ ਸਤਿੰਦਰ ਸਿੰਘ ਗਿੱਲ ਪ੍ਰਧਾਨ ਜਿਲ੍ਹਾ ਮੁਹਾਲੀ ਦਿਹਾਤੀ ਨੇ ਕਿਹਾ ਕਿ ਦਿੱਲੀ ‘ਚ ਪਿਆਓ ਤੁੜਵਾਉਣ, ਬਾਬਾ ਬੰਦਾ ਬਹਾਦਰ ਦਾ ਬੁੱਤ ਨਾ ਲੱਗਣ ਦੇਣ, ਸ੍ਰੀ ਦਰਬਾਰ ਸਾਹਿਬ ਨਾਲ ਝਾੜੂ ਰੱਖਣ, ਉਸ ਦੇ ਚਹੇਤਿਆਂ ਵੱਲੋਂ ਸਿੱਖੀ ਦੇ ਸ਼ਾਨ ਖ਼ਿਲਾਫ਼ ਟਿੱਪਣੀਆਂ ਉਪਰੰਤ ਆਪ ਦੇ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਕੇਜਰੀਵਾਲ ਦੀ ਸਿੱਖਾਂ ਪ੍ਰਤੀ ਮਾੜੀ ਨੀਅਤ ਤੇ ਭੈੜੀ ਸੋਚ ਪ੍ਰਤੀ ਖ਼ੁਲਾਸੇ ਦੇ ਸਾਹਮਣੇ ਆਉਣ ਨਾਲ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਕੇਜਰੀਵਾਲ ਦਾ ਸਿੱਖ ਵਿਰੋਧੀ ਏਜੰਡਾ ਇਕ ਹੀ ਹੈ ਭਾਵੇਂ ਕਿ ਇਸ ਨੂੰ ਨੇਪਰੇ ਚਾੜ੍ਹਨ ਦਾ ਢੰਗ ਤਰੀਕਾ ਵੱਖ-ਵੱਖ ਕਿਉ ਨਾ ਹੋਵੇ|

ਉਨ੍ਹਾਂ ਕਿਹਾ ਕਿ ਪਾਣੀ ਪੰਜਾਬ ਲਈ ਬਹੁਤ ਕੀਮਤੀ ਹੈ, ਐੱਸ. ਵਾਈ. ਐੱਲ. ਨਹਿਰ ਦਾ ਮੁੱਦਾ ਸੁਪਰੀਮ ਕੋਰਟ ਪਹੁੰਚਿਆ ਤਾਂ ਕੇਜਰੀਵਾਲ ਪੰਜਾਬ ਦੇ ਉਲਟ ਖੜ੍ਹਾ ਹੋ ਗਿਆ|੦ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ‘ਚ ਮੂੰਹ ਦੀ ਖਾਣੀ ਪਵੇਗੀ ਅਤੇ ਅਕਾਲੀ ਦਲ ਮੁੜ ਸਰਕਾਰ ਬਣਾਵੇਗਾ|

ਇਸ ਮੌਕੇ  ਕੁਲਵੰਤ ਸਿੰਘ ਤ੍ਰਿਪੜੀ ਮੀਤ ਪ੍ਰਧਾਨ ਮਾਲਵਾ ਜ਼ੋਨ, ਮੰਨਾ ਸੰਧੂ ਜਨਰਲ ਸਕੱਤਰ ਮਾਲਵਾ ਜੋਨ,ਕੁਲਵੀਰ ਸਿੰਘ ਝਾਂਮਪੁਰ, ਕਿਰਪਾਲ ਸਿੰਘ ਰੋਪੜ, ਸਿਮਰਨ ਸਿੰਘ ਪੂਨੀਆ, ਲਾਡੀ ਬੱਲੋਮਾਜਰਾ, ਬਿੰਦਰ ਸਿੰਘ ਸਰਪੰਚ, ਮਨਦੀਪ ਸਿੰਘ ਮਾਨ, ਸੁਰਜੀਤ ਸਿੰਘ ਮੋਰਿੰਡਾ, ਨਿੱਕਾ ਮਟੌਰ ਆਦਿ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਪਤਵੰਤੇ ਹਾਜਰ ਹੋਏ|

Leave a Reply

Your email address will not be published. Required fields are marked *