Saudi Arabia issued a new order, not to cancel school will license

ਰਿਆਧ, 10 ਦਸੰਬਰ (ਸ.ਬ.) ਸਾਊਦੀ ਅਰਬ ਵਿੱਚ ਚੱਲਣ ਵਾਲੇ ਕੌਮਾਂਤਰੀ ਸਕੂਲ ਹੁਣ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕਿਆਂ ਤੇ ਬੰਦ ਨਹੀਂ ਹੋਣਗੇ| ਸਥਾਨਕ ਮੀਡੀਆ ਮੁਤਾਬਕ ਸਾਊਦੀ ਸਿੱਖਿਆ ਮੰਤਰਾਲੇ ਨੇ ਕੌਮਾਂਤਰੀ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਗੈਰ-ਇਸਲਾਮਿਕ ਮੌਕੇ ਅਤੇ ਤਿਉਹਾਰਾਂ ਤੇ ਛੁੱਟੀ ਨਹੀਂ ਦੇਣਗੇ| ਇਸ ਤਹਿਤ ਉਨ੍ਹਾਂ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਹੈ ਜੋ ਗੈਰ-ਇਸਲਾਮਕ ਤਿਉਹਾਰਾਂ ਦੀਆਂ ਛੁੱਟੀਆਂ ਆਉਣ ਕਾਰਨ ਇਮਤਿਹਾਨਾਂ ਦੀ ਤਰੀਕ ਵਿੱਚ ਬਦਲਾਅ ਕਰ ਰਹੇ ਹਨ| ਦੱਸਣਯੋਗ ਹੈ ਕਿ ਆਮ ਤੌਰ ਤੇ ਕ੍ਰਿਸਮਿਸ ਅਤੇ     ਨਵੇਂ ਸਾਲ ਦੇ ਮੌਕੇ ਸਾਊਦੀ ਦੇ ਕੌਮਾਂਤਰੀ ਸਕੂਲਾਂ ਵਿੱਚ ਛੁੱਟੀ ਰਹਿੰਦੀ ਹੈ ਪਰ ਜੇਕਰ ਇਸ ਦੌਰਾਨ ਕੋਈ ਪੇਪਰ ਹੋਣਾ   ਹੋਵੇ ਤਾਂ ਪੇਪਰ ਦੀ ਤਰੀਕ ਬਦਲੀ ਜਾਂਦੀ ਹੈ ਤਾਂ ਕਿ ਛੁੱਟੀ ਕੀਤੀ ਜਾ ਸਕੇ| ਮੰਤਰਾਲੇ ਨੇ ਸਾਰੇ ਸਕੂਲਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਉਹ ਪ੍ਰੀਖਿਆ ਅਤੇ ਛੁੱਟੀਆਂ ਲਈ ਅਦਾਕਮੀ ਦੇ ਕੈਲੰਡਰ ਨੂੰ ਹੀ ਮੰਨਣਗੇ| ਮੰਤਰਾਲੇ ਨੇ ਕਿਹਾ ਕਿ ਜੇਕਰ ਕੋਈ ਸਕੂਲ ਇਸ ਦੇ ਖਿਲਾਫ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ| ਇੱਥੋਂ ਤਕ ਕਿ ਸਕੂਲ ਦਾ ਲਾਇਸੈਂਸ ਵੀ ਰੱਦ ਹੋ ਸਕਦਾ ਹੈ| ਜ਼ਿਕਰਯੋਗ ਹੈ ਕਿ ਸਾਊਦੀ ਅਰਬ ਸੁੰਨੀ ਮੁਸਲਮਾਨ ਬਹੁਲ ਦੇਸ਼ ਹੈ ਅਤੇ ਇੱਥੇ ਇਸਲਾਮਕ ਕਾਨੂੰਨ ਹੀ ਚੱਲਦਾ ਹੈ|

Leave a Reply

Your email address will not be published. Required fields are marked *