Sawachh Bharat fortnight organized

ਸਵੱਛ ਭਾਰਤ ਪਖਵਾੜਾ ਮਨਾਇਆ

ਐਸ ਏ ਐਸ ਨਗਰ, 1 ਸਤੰਬਰ : ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ ਸਕੈਟਰ 71 ਦੀ ਐਨ. ਐਸ.ਐਸ. ਵਿੰਗ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਵੱਛ ਭਾਰਤ ਪਖਵਾੜਾ ਮਨਾਇਆ ਗਿਆ ਜਿਸ ਤਹਿਤ ਸਵੱਤ ਭਾਰਤ ਤੇ ਲੈਕਚਰ ਅਤੇ ਡਾਕਊਮੈਟਰੀ ਵਿਖਾਈ ਗਈ| ਐਨ.ਐਸ.ਐਸ. ਵਿੰਗ ਇੰਚਾਰਜ ਮਨਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਸਵੱਛ ਭਾਰਤ ਅਭਿਆਨ ਸੰਬੰਧੀ ਰੈਲੀ ਕੱਢ ਕੇ ਸਵੱਛ ਭਾਰਤ ਅੱਛਾ ਭਾਰਤ ਦਾ ਹੋਕਾ ਦਿੱਤਾ ਗਿਆ|

ਇਸ ਪਖਵਾੜੇ ਦੌਰਾਨ ਵਲੰਟੀਅਰਾਂ ਨੇ ਲਾਗੇ ਪੈਂਦੇ ਪਾਰਕਾਂ, ਸਕੂਲ ਕਲਾਸ ਰੂਮਾਂ, ਲਾਇਬ੍ਰੇਰੀ ਅਤੇ ਕੰਪਿਊਟਰ ਲੈਬ ਦੀ ਸਫਾਈ ਕਰਵਾਕੇ ਆਸ-ਪਾਸ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਵਿੱਚ ਵਲੰਟੀਅਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਜਿਸ ਦੀ ਪ੍ਰਸ਼ੰਸਾ ਸਕੂਲ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਕੀਤੀ| ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਹ ਵਲੰਟੀਅਰ ਸਮਾਜ ਲਈ ਪ੍ਰੇਰਨਾ ਸ੍ਰੋਤ ਕਾਰਜਾਂ ਵਿੱਚ ਸ਼ਮੂਲੀਅਤ ਕਰਦੇ ਰਹਣਗੇ|

Leave a Reply

Your email address will not be published. Required fields are marked *