Scarcity of Staff in Mohali Nagar Nigam will be fulfilled : Joshi

nigar-nigam

ਮੋਹਾਲੀ ਨਗਰ ਨਿਗਮ ‘ਚ ਸਟਾਫ ਦੀ ਘਾਟ ਨੂੰ ਪੁਰਾ ਕੀਤਾ ਜਾਵੇਗਾ : ਅਨਿਲ ਜੋਸ਼ੀ
ਮੋਹਾਲੀ ਨਗਰ ਨਿਗਮ  ਪੰਜਾਬ ਦਾ ਮਾਡਲ ਨਗਰ ਨਿਗਮ ਬਣਿਆ
ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਨਗਰ ਨਿਗਮ ਦਫ਼ਤਰ ਦੀ ਛੱਤ ਤੇ ਲਗਾਏ ਗਏ ਰੂਫ ਟਾਪ ਸੋਲਰ ਪੈਨਲ ਦਾ ਕੀਤਾ ਉਦਘਾਟਨ
ਪੰਜਾਬ ਦੇ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਲਈ 25 ਅੱਗ ਬੁਝਾਉ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਐਸ.ਏ.ਐਸ.ਨਗਰ 27 ਅਕਤੂਬਰ : ਮੋਹਾਲੀ ਨਗਰ ਨਿਗਮ ‘ਚ ਸਟਾਫ ਦੀ ਘਾਟ ਨੂੰ ਪੁਰਾ ਕੀਤਾ ਜਾਵੇਗਾ ਤਾਂ ਜੋ ਨਗਰ ਨਿਗਮ ਦੇ ਕੰਮ ਕਾਜ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੰਜਾਬ  ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ ਨੇ ਅੱਜ ਨਗਰ ਨਿਗਮ ਮੁਹਾਲੀ ਵਿਖੇ ਦਫ਼ਤਰ ਦੀ ਛੱਤ ਤੇ ਲਗਾਏ ਗਏ 60 ਲੱਖ ਦੀ ਲਾਗਤ ਨਾਲ 70 ਕਿਲੋਵਾਟ ਸਮੱਰਥਾ ਵਾਲੇ ਰੂਫ ਟਾਪ ਸੋਲਰ ਪੈਨਲ ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਤੋਂ ਉਪਰੰਤ ਉਨ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ 12 ਮਿਉਂਸਪਲ ਕੌਸਲਾਂ ਅਤੇ ਕਾਰਪੋਰੇਸ਼ਨਾਂ ਦੇ ਲਈ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸ੍ਰੀ  ਜੋਸ਼ੀ ਨੇ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਦੀ ਪਹਿਲੀ ਖੇਪ ਭੇਜੀ ਗਈ ਹੈ, ਜਿਸਨੂੰ ਵੱਖ-ਵੱਖ ਸ਼ਹਿਰਾਂ ਲਈ ਰਵਾਨਾઠ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਵਿਚ ਕੁਲ 92 ਗੱਡੀਆਂ ਪਾਈਆ ਜਾ ਰਹੀਆਂ ਹਨ, ਇਸ ਪ੍ਰੋਜੈਕਟ ਤੇ 46 ਕਰੋੜ ਦੀ ਲਾਗਤ ਆਈ ਹੈ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ 25 ਹੋਰ ਅੱਗ ਬੁਝਾਉ ਗੱਡੀਆਂ ਵੱਖ-ਵੱਖ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਅਤੇ ਕਾਰਪੋੇਰੇਸਨਾਂ ਨੂੰ ਭੇਜੀਆਂ ਜਾਣਗੀਆਂ।  ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤਿਆਧੁਨਿਕ ਉਪਕਰਨਾਂ ਨਾਲ ਲੈਸ ਹਨ ਅਤੇ ਇਕ ਗੱਡੀ ਇਕ ਮਿੰਟ ਵਿਚ 2250 ਲੀਟਰ ਪਾਣੀ ਸੁੱਟ ਸਕਦੀ ਹੈ। ਉਹਨਾਂ ਕਿਹਾ ਕਿ ਦਿਵਾਲੀ ਮੌਕੇ ਫਾਇਰ ਬ੍ਰਿਗੇਡ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਦਿਵਾਲੀ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ ਇਹ ਗੱਡੀਆਂ ਬਿਲਕੁਲ ਮੌਕੇ ਉਪਰ ਮਿਲੀਆਂ ਹਨ। ਉਹਨਾਂ ਕਿਹਾ ਕਿ ਮੁਹਾਲੀ ਮਾਡਲ ਸ਼ਹਿਰ ਹੈ ਅਤੇ ਇਸ ਦੇ ਮੇਅਰ ਕੁਲਵੰਤ ਸਿੰਘ ਵਿਕਾਸ ਮੁਖੀ ਸਖਸ਼ੀਅਤ ਹਨ, ਜੋ ਕਿ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ ਧਿਆਨ ਦੇ ਰਹੇ ਹਨ । ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਬੜੀ ਖੁਸ਼ੀ ਦੀ ਗਲ ਹੈ ਕਿ ਇੱਕ ਵੱਡਾ ਪ੍ਰੋਜੈਕਟ ਸਾਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਬਣੇ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਨਿਗਮ ਵਿਚ ਸਟਾਫ ਮਿਉਂਸਪਲ ਕੌਂਸਲ ਦੇ ਸਮੇਂ ਜਿੰਨਾ ਹੀ ਹੈ, ਜਦੋਂ ਕਿઠ ਹੁਣ ਨਗਮ ਨਿਗਮ ਦੇ ਕੰਮ ਬਹੁਤ ਵੱਧ ਗਏ ਹਨ। ਉਨਾਂ ਕਿਹਾ ਕਿ ਗਮਾਡਾ ਤੋਂ ਵੀ ਨਿਗਮ ਨੂੰ ਵੱਡਾ ਕੰਮ ਮਿਲਿਆ ਹੈ। ਜਿਸ ਤਹਿਤ 500 ਪਾਰਕਾਂ ਅਤੇ 40-50 ਕਿਲੋਮੀਟਰ ਸੜਕਾਂ ਦੀ ਸਾਂਭઠ ਸੰਭਾਲ ਵੀ ਨਿਗਮ ਵਲੋਂ ਕੀਤੀ ਜਾઠ ਰਹੀ ਹੈ। ਉਹਨਾਂ ਂ ਮੰਗ ਕੀਤੀ ਕਿ ਨਿਗਮ ਵਿਚ ਸਟਾਫ ਦੀ ਘਾਟ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਨਗਰ ਨਿਗਮઠ ਦੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਅੱਗ ਬਹੁਤ ਵਿਨਾਸ਼ ਕਰਦੀ ਹੈ, ਨਿਕੀ ਜਿਹੀ ਚਿੰਗਾਰੀ ਤੋਂ ਹੀ ਵੱਡੀਆਂ ਅੱਗਾਂ ਲੱਗ ਜਾਂਦੀਆਂ ਹਨ। ਇਹਨਾਂ ਅੱਗਾਂ ਉਪਰ ਕਾਬੂ ਪਾਉਣ ਵਿਚ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਹਾਈ ਸਿੱਧ ਹੋਣਗੀਆਂ। ਉਹਨਾਂ ਕਿਹਾ ਕਿ ਇਹਨਾਂ ਗੱਡੀਆਂ ਵਿਚ ਲੱਗੇ ਆਧੁਨਿਕ ਉਪਕਰਨਾਂ ਨਾਲ ਅੱਗ ਉਪਰ ਜਲਦੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ।
ਇਸ ਮੌਕੇ ਜੁਆਇੰਟ ਕਮਿਸ਼ਨਰ ਅਵਨੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਹਿਰੀ ਪਰਮਜੀਤ ਸਿੰਘ ਕਾਹਲੋਂ, ਭਾਜਪਾ ਦੇ ਜਿਲਾ ਪ੍ਰਧਾਨ ਸ਼ੁਸ਼ੀਲ ਰਾਣਾ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਐਮ ਸੀ ਅਸ਼ੋਕ ਝਾਅ, ਅਰੁਣ ਸ਼ਰਮਾ, ਆਰ ਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਜਸਵੀਰ ਸਿੰਘ ਮਣਕੂ, ਅਮਰੀਕ ਸਿੰਘ ਤਹਿਸੀਲਦਾਰ ਵੀ ਮੌਜਦੂ ਸਨ ਅਤੇ ਹੋਰ ਕੌਂਸਲਰ ਅਤੇ ਸ਼ਹਿਰੀ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *