SDM Mohali conducted surprise checking in Bhagomajra school and animal dispensary

ਐਸ.ਡੀ.ਐਮ ਮੁਹਾਲੀ ਨੇ  ਪਿੰਡ ਭਾਗੋ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪਸ਼ੂ ਡਿਸਪੈਂਸਰੀ ਦੀ ਕੀਤੀ ਅਚਾਨਕ ਚੈਕਿੰਗ
ਬੱਚਿਆਂ ਨੂੰ ਆਮ ਗਿਆਨ ਵਾਲੇ ਪੁੱਛੇ ਸਵਾਲ
ਖਰੀਦ ਕੇਂਦਰ ਵਿਚ ਜਾ ਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਐਸ.ਏ. ਐਸ ਨਗਰ , 13 ਅਕਤੂਬਰ : ਪੰਜਾਬ ਸਰਕਾਰ ਦੇ ਆਦੇਸਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਡੀ.ਐਸ ਮਾਂਗਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ.ਡੀ.ਐਮ ਮੁਹਾਲੀ ਸ੍ਰੀਮਤੀ ਅਵਨੀਤ ਕੌਰ ਨੇ ਜ਼ਿਲ੍ਹੇ ਦੇ ਪਿੰਡ ਭਾਗੋ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪਸ਼ੂ ਡਿਸਪੈਂਸਰੀ ਦੀ ਅਚਾਨਕ ਚੈਕਿੰਗ ਕੀਤੀ |  ਪ੍ਰਾਇਮਰੀ ਸਕੂਲ ਦੀ ਚੈਕਿੰਗ ਦੌਰਾਨ ਸਕੂਲ ਦੇ ਸਾਰੇ ਅਧਿਆਪਕ ਹਾਜ਼ਰ ਪਾਏ ਗਏ | ਇਸ ਮੌਕੇ ਉਨ੍ਹਾਂ ਵੱਖ ਵੱਖ ਜਮਾਤਾਂ ਵਿਚ ਜਾ ਕੇ ਬੱਚਿਆਂ ਨੂੰ ਪੜ੍ਹਾਂ ਕੇ ਵੀ ਵੇਖਿਆਂ ਅਤੇ ਉਨ੍ਹਾਂ ਕੋਲੋਂ ਆਮ ਗਿਆਨ ਬਾਰੇ ਵੀ ਪੁੱਛਿਆ ਅਤੇ ਕਈ ਬੱਚਿਆਂ ਕੋਲੋਂ ਹਿਸਾਬ ਦੇ ਸਵਾਲ ਵੀ ਕਰਵਾ ਕੇ ਦੇਖੇ |

ਇਸ ਦੌਰਾਨ ਐਸ.ਡੀ.ਐਮ ਵੱਲੋਂ ਪਿੰਡ ਭਾਗੋ ਮਾਜਰਾ ਵਿਖੇ ਸਥਿੱਤ ਪਸ਼ੂ ਡਿਸਪੈਂਸਰੀ ਦੀ ਵੀ ਚੈਕਿੰਗ ਕੀਤੀ , ਜਿੱਥੇ ਵੀ ਸਟਾਫ ਹਾਜ਼ਰ ਪਾਇਆ ਗਿਆ | ਇਸ ਮੌਕੇ  ਉਨ੍ਹਾਂ ਪਿੰਡ ਵਿਖੇ ਝੋਨੇ ਦੀ ਖਰੀਦ ਲਈ ਚਲ ਰਹੇ ਕੇਂਦਰ ਦਾ ਦੌਰਾ ਕਰਕੇ ਉੱਥੇ ਵੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ  ਹਦਾਇਤ ਕੀਤੀ ਕਿ ਕੇਂਦਰ ਵਿਚ ਝੋਨਾਂ ਲੈ ਕੇ ਆਉਣ ਵਾਲੇ ਕਿਸ਼ਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਨਾ ਆਉਣ ਦਿਤੀ ਜਾਵੇ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੇਚਣ ਲਈ ਸੁੱਕਾ ਝੋਨਾਂ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਂ ਨਾ ਆਵੇ |

Leave a Reply

Your email address will not be published. Required fields are marked *