Sec-76 to 80 agitation postpone for a month

ਸੈਕਟਰ 76-80 ਦੇ ਕਮੇਟੀ ਦੇ ਆਗੂਆਂ ਦੀ ਮੁੱਖ-ਪ੍ਰਸ਼ਾਸ਼ਕ ਨਾਲ ਹੋਈ ਮੀਟਿੰਗ ਨੂੰ ਮੁੱਖ-ਰੱਖਦੇ ਹੋਏ ਮਹੀਨਾ ਕੁ ਸੰਘਰਸ਼ ਮੁਲਤਵੀ ਕਰਨ ਦਾ ਫੈਸਲਾ|

ਐਸ ਏ ਐਸ ਨਗਰ, 23 ਸਤੰਬਰ : ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ) ਜੋ 2004 ਤੋਂ ਲੈ ਕੋ ਸੈਕਟਰ 76-80 ਦੇ ਅਲਾਟੀਆਂ ਲਈ ਸੰਘਰਸ ਕਰ ਰਹੀ ਹੈ, ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਸੈਕਟਰ 76-80 ਦੇ ਬਾਕੀ ਰਹਿਦੇ ਤਕਰੀਬਨ 600 ਅਲਾਟੀਆਂ ਨੂੰ ਉਨਾਂ ਦੇ ਪਲਾਟਾਂ ਦੇ ਕਬਜੇ ਦਿਵਾਉਣ ਅਤੇ ਇਨ੍ਹਾਂ ਸੈਕਟਰਾਂ ਦਾ ਸਰਵ-ਪੱਖੀ ਵਿਕਾਸ, ਜਿਵੇਂ ਸੜਕਾਂ ਦੀ ਮਰੁੰਮਤ, ਉਸਾਰੀ, ਸੀਵਰੇਜ/ਡਰੇਨੇਜ, ਪਾਣੀ, ਸਫਾਈ,ਪਾਰਕਾਂ ਦਾ ਵਿਕਾਸ ਤੇ ਪਲਾਟੇਸਨ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਵਾਉਣ, ਧਾਰਮਿਕ ਅਸਥਾਨਾਂ (ਗੁਰਦੁਆਰਾ ਸਾਹਿਬ ਅਤੇ ਮੰਦਰ) ਲਈ ਜਗ੍ਹਾਂ ਅਲਾਟ ਕਰਵਾਉਣ, ਲੋਕਲ ਬੱਸ ਚਾਲੂ ਕਰਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਸੈਕਟਰ 79 ਵਿਖੇ ਮੀਟਿੰਗ ਹੋਈ  ਜਿਸ ਵਿੱਚ ਵੱਡੀ ਗਿਣਤੀ ਵਿੱਚ ਅਲਾਟੀਆਂ ਨੇ ਭਾਗ ਲਿਆ|  ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਜਨਰਲ ਸਕੱਤਰ ਰਣਜੀਤ ਸਿੰਘ, ਸੀਨੀ. ਮੀਤ ਪ੍ਰਧਾਨ ਮੇਜਰ ਸਿੰਘ, ਜੀ.ਐਸ ਪਠਾਨੀਆਂ ਵਿੱਤ ਸਕੱਤਰ, ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ ਨੇ ਅਲਾਟੀਆਂ ਨੂੰ ਦੱਸਿਆ ਕਿ ਪੁੱਡਾ ਭਵਨ/ਗਮਾਡਾ ਦੇ ਕਾਨਫਰੰਸ ਹਾਲ ਵਿੱਚ ਸ੍ਰੀ ਅਮਿਤ ਢਾਕਾ ਆਈ.ਏ.ਐਸ ਮੁੱਖ-ਪ੍ਰਸ਼ਾਸ਼ਕ ਨਾਲ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਗਮਾਡਾ ਦੇ ਵਧੀਕ ਮੁੱਖ-ਪ੍ਰਸਾਸਕ ਮਿਲਖ ਅਫਸਰ, ਮੁੱਖ ਇੰਜੀਨੀਅਰ ਅਤੇ ਗਮਾਡਾ ਦੀਆਂ ਵੱਖ-ਵੱਖ ਵਿੰਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੇ ਭਾਗ ਲਿਆ| ਮੀਟਿੰਗ ਵਿੱਖ ਮੁੱਖ ਪ੍ਰਸਾਸਕ ਗਮਾਡਾ ਨੇ ਦੱਸਿਆ ਕਿ ਸਪੈਸਲ ਲੈੱਡ ਪੁਲਿੰਗ ਸਕੀਮ ਅਧੀਨ ਤਕਰੀਬਨ 70 ਏਕੜ ਦੇ ਮਾਲਕ ਕਿਸਾਨਾਂ ਨੇ ਆਪਣੀ ਜਮੀਨ ਦੀ ਰਜਿਸਟਰੀ ਗਮਾਡਾ ਦੇ ਨਾਂ ਕਰਵਾ ਦਿੱਤੀ ਹੈ ਅਤੇ ਬਾਕੀ ਰਹਿੰਦੀ ਜਮੀਨ ਦੀ ਰਜਿਸਸਟਰੀ ਵੀ ਸਤੰਬਰ ਦੇ ਅੰਤ ਤੱਕ ਹੋ ਜਾਵੇਗੀ|  ਕਮੇਟੀ ਦੇ ਆਗੂਆਂ ਨੂੰ ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸੈਕਟਰ 76-80 ਦੇ ਵਿਕਾਸ ਦੇ ਕੰਮ ਅਕਤੂਬਰ ਵਿੱਚ ਸੁਰੂ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਛੇਤੀ ਹੀ ਨਿਪਟਾ ਲਿਆ ਜਾਵੇਗਾ|  ਉਪਰੰਤ ਬਾਕੀ ਰਹਿੰਦੇ ਅਲਾਟੀਆ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਛੇਤੀ ਹੀ ਦੇ ਦਿੱਤੇ ਜਾਣਗੇ|  ਮੱਖ-ਪ੍ਰਸਾਸਕ ਗਮਾਡਾ ਵੱਲੋਂ ਦਿੱਤੇ ਗਏ ਭਰੋਸੇ ਨੂੰ ਮੁੱਖ-ਰੱਖਦੇ ਹੋਏ ਅਲਾਟੀਆਂ ਵੱਲੋਂ ਹਾਲ ਦੀ ਘੜੀ ਤਕਰੀਬਨ ਇਕ ਮਹੀਨੇ ਲਈ ਸੰਘਰਸ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ| ਕਮੇਟੀ ਦੀ ਜਨਰਲ ਬਾਡੀ ਦੀ ਅਗਲੀ ਮੀਟਿੰਗ 05 ਨਵੰਬਰ 2016 ਨੂੰ ਸਾਮ 5 ਵਜੇ ਸੈਕਟਰ 79 ਦੀ ਟੈਂਕੀ ਦੇ ਨੇੜੇ ਸੱਦੀ ਗਈ ਹੈ|  ਜਿਸ ਵਿੱਚ ਮੁੱਖ-ਪ੍ਰਸਾਸਕ ਵੱਲੋਂ ਦਿੱਤੇ ਭਰੋਸੇ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੇਰੀ ਰਣਨੀਤੀ ਤਹਿ ਕੀਤੀ ਜਾਵੇਗੀ| ਮੀਟਿੰਗ ਵਿੱਚ ਅਮਰੀਕ ਸਿੰਘ, ਗੁਰਮੇਲ ਸਿੰਘ ਢੀਡਸਾ,  ਹਰਮੇਸ ਲਾਲ  ਕ੍ਰਿਸਨਾ ਮਿੱਤੂ, ਦਿਆਲ ਚੰਦ, ਸੰਤ ਸਿੰਘ, ਅਧਿਆਤਮ ਪ੍ਰਕਾਸ਼, ਜਗਤਾਰ ਸਿੰਘ ਅਤੇ ਆਰ ਆਰ ਪਾਸੀ, ਜਸਵੰਤ ਸਿੰਘ, ਭੁਪਿੰਦਰ ਸਿੰਘ ਮਟੌਰੀਆ ਨੇ ਸਬੰਧਨ ਕੀਤਾ|

Leave a Reply

Your email address will not be published. Required fields are marked *