Second snowfall of the season in Vancouver, weather vibhava snow storm warning

ਵੈਨਕੂਵਰ, 10 ਦਸੰਬਰ (ਸ.ਬ.) ਕੈਨੇਡਾ ਦੇ ਮੈਟਰੋ ਵੈਨਕੂਵਰ ਵਿੱਚ ਇਨ੍ਹੀਂ ਦਿਨੀਂ ਬਰਫਬਾਰੀ ਹੋਣਾ ਆਮ ਗੱਲ ਹੈ| ਇਸੇ ਲੜੀ ਵਿਚ ਮੌਸਮ ਦੀ ਦੂਜੀ ਬਰਫਬਾਰੀ ਨੇ ਸ਼ਹਿਰ ਵਿਚ ਦਸਤਕ ਦਿੱਤੀ ਤਾਂ ਸ਼ਾਨਦਾਰ ਨਜ਼ਾਰਾ ਬੱਝ ਗਿਆ| ਹਾਲਾਂਕਿ ਮੌਸਮ ਵਿਭਾਗ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਵੈਨਕੂਵਰ ਵਿਚ ਬਰਫੀਲਾ ਤੂਫਾਨ ਆਏਗਾ ਪਰ ਇਸ ਦੇ ਬਾਵਜੂਦ ਤੂਫਾਨ ਵਰਗੀ ਕੋਈ ਗੱਲ ਦਿਖਾਈ ਨਹੀਂ ਦਿੱਤੀ| ਹਲਕੀ ਬਰਫਬਾਰੀ ਜ਼ਰੂਰ ਹੋਈ, ਜਿਸ ਨੇ ਮੈਟਰੋ ਵੈਨਕੂਵਰ ਨੂੰ ਚਿੱਟੀ ਚਾਦਰ ਨਾਲ ਢੱਕ ਲਿਆ ਅਤੇ ਲੋਕਾਂ ਨੇ ਇਸ ਦਾ ਖੂਬ ਮਜ਼ਾ ਲਿਆ| ਦੂਜੇ ਪਾਸੇ ਸੋਸ਼ਲ ਮੀਡੀਆ ਤੇ ਬਰਫੀਲੇ ਤੂਫਾਨ ਦੀ ਚਿਤਾਵਨੀ ਦਾ ਮਜ਼ਾਕ ਵੀ ਉਡਾਇਆ ਗਿਆ| ਲੋਕਾਂ ਨੇ ਕਿਹਾ ਕਿ ਸ਼ਾਇਦ ਵੈਨਕੂਵਰ ਦੇ ਲੋਕ ਬਰਫੀਲੇ ਤੂਫਾਨ ਦੀ ਪਰਿਭਾਸ਼ਾ ਨੂੰ ਭੁੱਲ ਗਏ ਹਨ| ਉਨ੍ਹਾਂ ਕਿਹਾ ਕਿ ਬਰਫੀਲਾ ਤੂਫਾਨ ਇਸ ਤਰ੍ਹਾਂ ਦਾ ਨਹੀਂ ਹੁੰਦਾ| ਹਾਲਾਂਕਿ ਫਿਲਹਾਲ ਹਲਕੀ ਬਰਫਬਾਰੀ ਹੋਣ ਕਰਕੇ ਲੋਕ ਇਸ ਦਾ ਮਜ਼ਾ ਲੈ ਰਹੇ ਹਨ|

Leave a Reply

Your email address will not be published. Required fields are marked *