Sector 69 Development works on the go : Satvir Dhanoa

ਸੈਕਟਰ 69 ਵਿਖੇ ਵਿਕਾਸ ਕਾਰਜਾਂ ਦੀ ਗਤੀ ਹੋਰ ਤੇਜ: ਧਨੋਆ

ਐਸ.ਏ.ਐਸ.ਨਗਰ, 10 ਸਤੰਬਰ : ਸੈਕਟਰ 69 ਦੇ ਵਾਰਡ ਨੰ: 23 ਵਿੱਚ ਖਾਲੀ ਪਏ ਗ੍ਰਾਉਂਡ ਜਿਸ ਵਿੱਚ ਡੂੰਘੇ ਟੋਏ ਅਤੇ ਵੱਡੀ ਗਿਣਤੀ ਵਿੱਚ ਝਾੜ ਆਦਿ ਸਨ, ਨੂੰ ਸਾਫ ਸੁੱਥਰਾ ਅਤੇ ਪੱਧਰਾ ਕਰਵਾਉਣ ਲਈ ਜੇ.ਸੀ.ਬੀ. ਮਸ਼ੀਨਾਂ ਅਤੇ ਟਰੈਕਟਰਾਂ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ|
ਇਸ ਮੌਕੇ ਕੌਸ਼ਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਵਾਰਡ ਨਿਵਾਸੀਆਂ ਦੇ ਸਹਿਯੋਗ ਤੇ ਸਲਾਹ ਦੇ ਨਾਲ ਇਸ ਜਗ੍ਹਾ ਨੂੰ ਬੱਚਿਆਂ ਲਈ ਖੇਡ ਮੈਦਾਨ ਅਤੇ ਸਮਾਜਿਕ ਸਮਾਗਮਾਂ ਦੇ ਲਈ ਵਰਤਿਆ ਜਾਵੇਗਾ| ਉਹਨਾਂ ਨੇ ਆਪਣੇ ਵਾਰਡ ਦੇ ਵਿੱਚ ਕਰਵਾਏ ਜਾ ਚੁਕੇ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਵਾਰਡ ਵਿੱਚ ਨਵੀਆਂ ਸਟਰੀਟ ਲਾਈਟਸ ਦੀਆਂ ਲਾਈਨਾਂ, ਸੜਕਾਂ ਅਤੇ ਪਾਰਕਾਂ ਵਿੱਚ ਨਵੇਂ ਝੁੱਲੇ ਲਗਵਾਏ ਜਾ ਚੁੱਕੇ ਹਨ|
ਉਨ੍ਹਾਂ ਕਿਹਾ ਕਿ ਪੁਲੀਸ ਕੰਪਲੈਕਸ ਫੇਜ਼-8 ਵਿਖੇ ਲੋਕਾਂ ਦੀ ਪੁਰ ਜੋਰ ਮੰਗ ਤੇ ਬਿਜਲੀ ਦਾ ਨਵਾਂ ਟਰਾਂਸਫਰਮਰ ਲਗਵਾਇਆ ਗਿਆ ਹੈ| ਕੰਪਲੈਕਸ ਦੀ ਚਾਰ ਦਿਵਾਰੀ ਦੇ ਨਾਲ ਪਾਰਕਿੰਗ ਅਤੇ ਸਫਾਈ ਨੂੰ ਮੁੱਖ ਰੱਖਦੇ ਹੋਏ ਪੇਵਰ ਲਗਵਾਏ ਗਏ ਅਤੇ
ਕੰਪਲੈਕਸ ਦੇ ਅੰਦਰ ਸਟਰੀਟ ਲਾਈਟਾਂ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ| ਉਨ੍ਹਾਂ ਕਿਹਾ ਕਿ ਲੰਬਿਆਂ ਪਿੰਡ ਦੇ ਨਾਲ ਨਕਾਰਾ ਹੋ ਚੁਕਿਆ ਸੀਵਰੇਜ (ਜੋ ਵਾਰ-ਵਾਰ ਟੁੱਟਦਾ ਸੀ), ਨਵਾਂ ਪੁਆਇਆ ਗਿਆ ਹੈ| ਉਹਨਾਂ ਦੱਸਿਆ ਕਿ ਲੋੜਵੰਦਾਂ ਦੇ ਬੁਢਾਪਾ
ਪੈਂਸ਼ਨ ਅਤੇ ਵਿਧਵਾ ਪੈਂਸ਼ਨ ਦੇ ਫਾਰਮ ਆਪ ਭਰਵਾ ਕੇ ਪੈਂਸ਼ਨਾਂ ਲੱਗਵਾਈਆਂ ਗਈਆਂ ਹਨ| ਉਹਨਾਂ ਕਿਹਾ ਕਿ ਬਾਕੀ ਰਹਿੰਦੇ ਕੰਮਾਂ ਨੂੰ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ|

Leave a Reply

Your email address will not be published. Required fields are marked *