Sector 76-80 Residents Welfare and Development Committee meeting

ਸੈਕਟਰ 78 ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਨੇ ਕੀਤੀ ਮੀਟਿੰਗ
ਜੇ ਕਿਸੇ ਨੇ ਕੈਲਫੋਰਨੀਆਂ ਦੇਖਣਾ ਤਾਂ ਸੈਕਟਰ 78 ਵਿੱਚ ਦੇਖ ਸਕਦੇ ਹੈ

ਐਸ ਏ ਐਸ ਨਗਰ, 6 September : ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ (ਰਜਿ) ਸੈਕਟਰ 78 ਐਸ.ਏ.ਐਸ.ਨਗਰ ਦੀ ਅੱਜ ਅਹਿਮ ਮੀਟਿੰਗ ਪ੍ਰਧਾਨ ਕ੍ਰਿਸ਼ਨਾ ਮਿਤੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੈਕਟਰ 78 ਦੀਆਂ ਸਮੱਸਿਆਵਾਂ ਸਬੰਧੀ ਜਿਵੇ ਕਿ  ਸਾਰੇ ਮਹੱਲਿਆਂ ਵਿੱਚ ਸੜਕਾਂ ਦਾ ਬੁਰੀ ਹਾਲਤ, ਪਾਰਕਾਂ ਦੀ ਸਫਾਈ, ਬਿਜਲੀ ਦਾ ਮਾੜਾ ਹਾਲ, ਬੰਦ ਸੀਵਰੇਜ ਆਦਿ ਸਮੱਸਿਆਵਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ| ਸੈਕਟਰ 80 ਤੋਂ ਸੈਕਟਰ 76  ਨੂੰ ਮਿਲਦੀ ਸੜਕ ਉਤੇ ਘਾਹ ਅਤੇ ਝੂੰਡ ਅਤੇ ਸੜਕ ਤੇ ਥਾਂ ਥਾਂ ਤੇ ਖੱਡੇ ਪਏ ਹੋਏ ਹਨ ਜਿਨ੍ਹਾ ਵਿੱਚ ਪਾਣੀ ਦੋ-ਦੋ ਫੁੱਟ ਖੜਾ ਹੈ ਜਿਥੇ ਹਰ ਵੇਲੇ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ| ਸੋਹਾਣੇ ਦੇ ਨਾਲ ਬਣੇ ਮਕਾਨਾਂ ਦੇ ਨੇੜੇ ਰੂੜੀਆਂ ਦੇ ਢੇਰ ਲੱਗੇ ਹੋਏ ਹਨ| ਜਿੱਥੇ ਨਿਵਾਸੀਆਂ ਦਾ ਰਹਿਣਾ ਮੁਸ਼ਕਿਲ ਹੈ| ਮੀਟਿੰਗ ਨੂੰ ਸਬੰਧਤ ਕਰਦੇ ਹੋਏ ਜਨਰਲ ਸਕੱਤਰ ਇੰਦਰਜੀਤ ਸਿੰਘ, ਮੀਤ ਪ੍ਰਧਾਨ ਮੇਜਰ ਸਿੰਘ ਅਤੇ ਨਿਰਮਲ ਸਿੰੰਘ ਸਭਰਵਾਲ ਨੇ ਦੱਸਿਆ ਕਿ ਸੈਕਟਰ 78 ਦੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਗਮਾਡਾ ਅਧਿਕਾਰੀਆ ਨਾਲ ਮੀਟਿੰਗਾਂ ਕੀਤੀਆ ਗਈਆਂ ਪਰ ਸਥਿਤੀ ਜਿਉੱ ਦੀ ਤਿਉਂ ਬਣੀ ਹੋਈ ਹੈ ਅਤੇ ਡਿਵੈਲਪਮੈਂਟ ਕਮੇਟੀ ਵੈਲਫੇਅਰ ਕਮੇਟੀ ਵੱਲੋਂ ਬਾਕੀ ਰਹਿੰਦੇ ਤਕਰੀਬਨ 600 ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਦਿਵਾਉਣ ਲਈ ਇਨ੍ਹਾਂ ਸੈਕਟਰਾਂ ਦੇ ਸਰਬਪੱਖੀ ਵਿਕਾਸ ਨੂੰ ਕਰਵਾਉਣ ਫੈਸਲਾ ਕੀਤਾ ਗਿਆ| ਇਸ ਮੀਟਿੰਗ ਵਿੱਚ 76-80 ਸੈਕਟਰ ਵੈਲਫੇਅਰ ਅਤੇ ਡਿਵੈਲਪਮੈੱਟ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜੁ,  ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ,  ਸੈਕਟਰ 78 ਦੇ ਸਯੁਕਤ ਪ੍ਰਧਾਨ  ਗੁਰਮੇਲ ਸਿੰਘ ਢੀਡਸਾ, ਰਾਜਿੰਦਰ ਸਿੰਘ ਸੈਣੀ,  ਪਾਖਰ ਸਿੰੰਘ, ਨਰਦੇਵ ਸਿੰਘ ਮਿੱਤੂ, ਬਲਜੀਤ ਕੌਰ,  ਸ. ਰਜਿੰਦਰ ਸਿੰਘ,  ਹਰਨਾਮ ਸਿੰਘ,  ਰਵਿੰਦਰ ਸਿੰਘ,  ਹਾਕਮ ਸਿੰਘ,  ਦਿਨੇਸ ਸਰਮਾ,  ਬਲਵਿੰਦਰ ਸਿੰਘ ਢੀਡਸਾ,  ਤੇਜਾ ਸਿੰੰਘ,  ਬਲਵੰੰਤ ਸਿੰਘ,  ਮਿਸਟਰ ਕੈਸਯਪ,  ਆਦਿ ਮੈਂਬਰ ਵੀ ਹਾਜਰ ਸਨ|

Leave a Reply

Your email address will not be published. Required fields are marked *