Secy. Science & Technology would listen problems regarding Pollution in Mohali

ਸਕੱਤਰ ਸਾਇੰਸ ਤਕਨਾਲੌਜੀ ਤੇ ਵਾਤਾਵਰਣ  23 ਸਤੰਬਰ ਨੂੰ ਸੁਣਨਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਬੰਧੀ ਸ਼ਿਕਾਇਤਾਂ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਬੰਧੀ ਸ਼ਿਕਾਇਤਾਂ ਸੁਨਣ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਾਹਿਰ 01.30 ਵਜੇ ਤੱਕ ਹੋਵੇਗਾ
ਕੋਈ ਵੀ ਵਿਆਕਤੀ ਬੋਰਡ ਨਾਲ ਸਬੰਧ ਸ਼ਿਕਾਇਤ ਨਿੱਜੀ ਤੌਰ ਤੇ ਮਿਲਕੇ ਦੱਸ ਸਕਦਾ
ਪਲਾਟ ਨੰ: 55 (ਸਾਹਮਣੇ ਬਸੀ ਸਿਨਮਾਂ) ਫੇਜ਼-2 ਵਿਖੇ ਸੁਣੀਆਂ ਜਾਣਗੀਆਂ ਸ਼ਿਕਾਇਤਾਂ
ਐਸ.ਏ.ਐਸ ਨਗਰ, 22 ਸਤੰਬਰ : ਸਕੱਤਰ ਸਾਇੰਸ ਤਕਨਾਲੌਜੀ ਤੇ ਵਾਤਾਵਰਣ ਸ੍ਰੀ ਅਨੁਰਾਗ ਵਰਮਾ ਆਈ.ਏ. ਐਸ 23 ਸਤੰਬਰ ਨੂੰ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਦੌਰਾ ਕਰਨਗੇ। ਉਹ ਇਸ ਦੌਰੇ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਪਲਾਟ ਨੰ: 55 ਫੇਜ਼-2 ਸਾਹਮਣੇ ਬਸੀ ਸਿਨਮਾ ਮੋਹਾਲੀ ਵਿਖੇ ਸਵੇਰੇ 10.00 ਵਜੇ ਤੋਂ ਦੁਪਾਹਿਰ 01.30 ਵਜੇ ਤੱਕ ਆਮ ਲੋਕਾਂ ਦੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪ੍ਰਤੀ ਸ਼ਿਕਾਇਤਾਂ ਸੁਨਣਗੇ।
ਇਥੇ ਇਹ ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਪ੍ਰਬੰਧਕੀ ਸਕੱਤਰਾਂ ਵੱਲੋਂ ਫੀਲਡ ਦਫਤਰਾਂ ਦੇ ਦੌਰੇ ਕਰਨ ਅਤੇ ਸਬੰਧਤ ਵਿਭਾਗ ਪ੍ਰਤੀ ਆਮ ਲੋਕਾਂ ਦੀਆਂ ਸ਼ਿਕਾਇਤਾ ਸੁਨਣਾ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਇਸ ਸਬੰਧੀ ਹਰੇਕ ਵਿਆਕਤੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਮਿਤੀ 23 ਸਤੰਬਰ ਨੂੰ ਸਵੇਰ 10.00 ਵਜੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਫੇਜ਼-2 ਮੋਹਾਲੀ ਵਿਖੇ ਪਹੁੰਚਕੇ ਸਕੱਤਰ ਸਾਇੰਸ ਤਕਨਾਲੌਜੀ ਤੇ ਵਾਤਾਵਰਣ ਸ੍ਰੀ ਅਨੁਰਾਗ ਵਰਮਾ ਨੂੰ ਮਿਲਕੇ ਆਪਣੀ ਸ਼ਿਕਾਇਤ ਦੱਸ ਸਕਦਾ ਹੈ।

Leave a Reply

Your email address will not be published. Required fields are marked *