Senior Akali Leaders, Councilor welcomed New commissioner, discussed major problems of Mohali

ਸੀਨੀ. ਅਕਾਲੀ ਆਗੂ, ਕੌਂਸਲਰਾਂ ਨੇ ਕਿਹਾ ਕਮਿਸ਼ਨਰ ਨੂੰ ਖੁਸ਼ਆਮਦੀਦ, ਭਖਦੀਆਂ ਸਮੱਸਿਆਵਾਂ ਬਾਰੇ ਕੀਤਾ ਵਿਚਾਰ ਵਟਾਂਦਰਾ

ਐਸ ਏ ਐਸ ਨਗਰ, 15 ਸਤੰਬਰ : ਸੀਨਅਅਰ ਅਕਾਲੀ ਆਗੂ ਸ੍ਰ. ਪਰਦੀਪ ਸਿੰਘ ਭਾਰਜ, ਸ੍ਰ. ਜਸਵਿੰਦਰ ਸਿੰਘ ਵਿਰਕ ਅਤੇ ਅਕਾਲੀ ਕੌਂਸਲਰ ਸ੍ਰ. ਕਮਲਜੀਤ ਸਿੰਘ ਰੂਬੀ ਨੇ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੂੰ ਉਨ੍ਹਾਂ ਦੇ ਦਫਤਰ ਵਿੱਚ ਪੁੱਜ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸਦੇ ਨਾਲ ਨਾਲ ਮੁਹਾਲੀ ਦੀਆਂ ਅਹਿਮ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ|
ਇਸ ਮੌਕੇ ਸ੍ਰ. ਪਰਦੀਪ ਸਿੰਘ ਭਾਰਜ, ਸ੍ਰ. ਵਿਰਕ ਅਤੇ ਸ੍ਰ. ਰੂਬੀ ਨੇ ਕਮਿਸ਼ਨਰ ਨੂੰ ਸ਼ਹਿਰ ਵਿੱਚ ਸਫਾਈ ਵਿਵਸਥਾ, ਰੇਹੜੀਆਂ ਫੜੀਆਂ ਦੇ ਨਾਜਾਇਜ਼ ਕਬਜ਼ੇ, ਦੁਕਾਨਦਾਰਾਂ, ਢਾਬਿਆਂ ਵਾਲਿਆਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜੇ, ਸ਼ਹਿਰ ਵਿੱਚ ਵੱਧਦੀ ਜਾ ਰਹੀ ਭਿਖਾਰੀਆਂ ਦੀ ਗਿਣਤੀ ਤੋਂ ਜਾਣੂੰ ਕਰਵਾਉਂਦਿਆਂ ਇਹ ਸਮੱਸਿਆਵਾਂ ਹੱਲ ਕਰਵਾਉਣ ਦੀ ਅਪੀਲ ਕੀਤੀ| ਇਨ੍ਹਾਂ ਆਗੂਆਂ ਨੇ ਕਿਹਾ ਕਿ ਖਾਸ ਤੌਰ ਤੇ ਭਿਖਾਰੀਆਂ ਕਾਰਨ ਸ਼ਹਿਰ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਚੌਂਕਾਂ ਅਤੇ ਟ੍ਰੈਫਿਕ ਲਾਈਟਾਂ ਤੇ ਇਨ੍ਹਾਂ ਵਲੋਂ ਜਬਰਦਸਤੀ ਵਾਹਨ ਚਾਲਕਾਂ ਤੋਂ ਭੀਖ ਮੰਗੀ ਜਾਂਦੀ ਹੈ, ਜਿਸ ਨਾਲ ਕਈ ਵਾਰ ਹਾਦਸਿਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ|
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰੇਹੜੀ ਫੜੀ ਵਾਲਿਆਂ ਨੇ ਬਹੁਤ ਜਿਆਦਾ ਕਬਜੇ ਕੀਤੇ ਹੋਏ ਹਨ ਅਤੇ ਇਨ੍ਹਾਂ ਦੀ ਦੇਖਾ ਦੇਖੀ ਦੁਕਾਨਦਾਰਾਂ ਨੇ ਵੀ ਵਰਾਂਡਿਆਂ ਅਤੇ ਵਰਾਂਡਿਆਂ ਤੋਂ ਬਾਹਰ ਤੱਕ ਵੀ ਆਪਣੇ ਕਬਜੇ ਕਰ ਲਏ ਹਨ| ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਮੁੱਖ ਸੜਕਾਂ ਤੇ ਵੀ ਵੱਡੀ ਗਿਣਤੀ ਵਿੱਚ ਰੇਹੜੀਆਂ ਫੜੀਆਂ ਲੱਗ ਰਹੀਆਂ ਹਨ ਜਿਸ ਨਾਲ ਟ੍ਰੈਫਿਕ ਸਮੱਸਿਆ ਖੜ੍ਹੀ ਹੋ ਰਹੀ ਹੈ| ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪਿਛਲੇ ਕੁੱਝ ਸਮੇਂ ਤੋਂ ਹੀ ਵਧੀ ਹੈ ਅਤੇ ਇਸਨੂੰ ਫੌਰੀ ਤੌਰ ਤੇ ਨੱਥ ਪਾਉਣ ਦੀ ਲੋੜ ਹੈ|
ਇਸ ਮੌਕੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਉਹ ਇਨ੍ਹਾਂ ਸਮੱਸਿਆਵਾਂ ਵੱਲ ਫੌਰੀ ਤੌਰ ਤੇ ਧਿਆਨ ਦੇਣਗੇ ਅਤੇ ਇਨ੍ਹਾਂ ਦਾ ਹੱਲ ਕੀਤਾ ਜਾਵੇਗਾ|

Leave a Reply

Your email address will not be published. Required fields are marked *