India win fourth Test, Grabbed the Series

ਚੌਥੇ ਕ੍ਰਿਕਟ ਟੈਸਟ ਮੈਚ ਵਿੱਚ ਜਿੱਤ ਨਾਲ ਭਾਰਤ ਦਾ ਸੀਰੀਜ ਤੇ ਕਬਜਾ
ਮੁੰਬਈ, 12 ਦਸੰਬਰ (ਸ.ਬ.) ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਰਵੀਚੰਦਰਨ ਅਸ਼ਵਿਨ (55 ਦੌੜਾਂ ਤੇ 6 ਵਿਕਟਾਂ) ਦੇ ਕਹਿਰ ਨਾਲ ਭਾਰਤ ਨੇ ਇੰਗਲੈਂਡ ਨੂੰ ਦੂਜੀ ਪਾਰੀ ਵਿੱਚ 195 ਦੌੜਾਂ ਤੇ ਢੇਰ ਕਰ ਕੇ ਚੌਥਾ ਟੈਸਟ ਅੱਜ ਪਾਰੀ ਅਤੇ 36 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ| ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇੰਗਲੈਂਡ ਨੂੰ ਚੌਥੇ ਟੈਸਟ ਵਿੱਚ ਪਾਰੀ ਅਤੇ 36 ਦੌੜਾਂ ਨਾਲ ਹਰਾ ਕੇ ਮੁੰਬਈ ਦੀ ਧਰਤੀ ਤੇ ਇਤਿਹਾਸ ਰਚ ਦਿੱਤਾ| ਭਾਰਤ ਨੂੰ ਇੰਗਲੈਂਡ ਦੀ ਦੂਜੀ ਪਾਰੀ ਨੂੰ ਸਵੇਰੇ ਨਿਪਟਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ ਅਤੇ ਅਸ਼ਵਿਨ ਨੇ ਸਵੇਰੇ ਸਾਰੇ ਚਾਰ ਵਿਕਟ ਝਟਕਾ ਲਏ| ਅਸ਼ਵਿਨ ਨੇ 20.3 ਓਵਰ ਵਿੱਚ 55 ਦੌੜਾਂ ਦੇ ਕੇ ਕੁੱਲ 6 ਵਿਕਟਾਂ ਹਾਸਲ ਕੀਤੀਆਂ| ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 112 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ|
ਇੰਗਲੈਂਡ ਨੇ ਕੱਲ ਦੇ 6 ਵਿਕਟਾਂ ਤੇ 182 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਸਿਰਫ 13 ਦੌੜਾਂ ਜੋੜ ਕੇ ਉਸ ਦੇ ਬਾਕੀ ਦੇ ਚਾਰ ਬੱਲੇਬਾਜ਼ ਪੈਵੇਲੀਅਨ ਪਰਤ ਗਏ| ਜਾਨੀ ਬੇਅਰਸਟਾ ਆਪਣੇ ਕੱਲ ਦੇ 50 ਦੌੜਾਂ ਦੇ ਸਕੋਰ ਵਿੱਚ ਸਿਰਫ ਇਕ ਦੌੜ ਦਾ ਵਾਧਾ ਕਰ ਕੇ 51 ਦੌੜਾਂ ਬਣਾ ਕੇ ਆਊਟ ਹੋ ਗਏ| ਅਸ਼ਵਿਨ ਨੇ ਬੇਅਰਸਟਾ ਨੂੰ ਆਊਟ ਕਰਨ ਦੇ ਬਾਅਦ ਕ੍ਰਿਸ ਵਾਕਸ (ਸਿਫਰ), ਆਦਿਲ ਰਾਸ਼ਿਦ (02) ਅਤੇ ਜੇਮਸ ਐਂਡਰਸਨ (2) ਦੇ ਵਿਕਟ ਝਟਕਾ ਕੇ ਭਾਰਤ ਨੂੰ ਵਿਰਾਟ ਜਿੱਤ ਦਿਵਾ ਦਿੱਤੀ|
ਭਾਰਤ ਨੇ ਇਸ ਦੇ ਨਾਲ ਹੀ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾਉਣ ਦੇ ਨਾਲ ਇੰਗਲੈਂਡ ਤੋਂ ਪਿਛਲੀਆਂ ਤਿੰਨ ਸੀਰੀਜ਼ ਦੀਆਂ ਹਾਰਾਂ ਦਾ ਬਦਲਾ ਇਕੱਠਿਆਂ ਚੁਕਾ ਦਿੱਤਾ ਹੈ| ਸੀਰੀਜ਼ ਦਾ ਆਖਰੀ ਟੈਸਟ ਚੇਨਈ ਵਿੱਚ ਖੇਡਿਆ ਜਾਣਾ ਹੈ| ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਦੀ ਇਹ 13ਵੀਂ ਜਿੱਤ ਹੈ|

Leave a Reply

Your email address will not be published. Required fields are marked *