Serious rotana island was wounded boat divers,

ਸਿਡਨੀ, 10 ਦਸੰਬਰ (ਸ.ਬ.) ਆਸਟਰੇਲੀਆ ਦੇ ਰੋਟੱਨ ਟਾਪੂ ਵਿੱਚ ਅੱਜ ਇਕ ਸੜਕ ਦੁਰਘਟਨਾ ਵਾਪਰ ਗਈ| ਇੱਥੇ ਥਾਮਪਸਨ ਬੰਦਰਗਾਹ ਨੇੜੇ ਇਕ ਗੋਤਾਖੋਰ ਕਿਸ਼ਤੀ ਨਾਲ ਟਕਰਾ ਕੇ ਜ਼ਖਮੀ ਹੋ ਗਿਆ| ਇਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਪੁਲਸ ਨੇ ਕਿਹਾ ਕਿ ਉਸਦੀ ਸਥਿਤੀ ਨੂੰ                   ਦੇਖਦਿਆਂ ਹੋਇਆਂ ਉਨ੍ਹਾਂ ਨੇ ਹੈਲੀਕਾਪਟਰ ਮੰਗਵਾ ਲਿਆ ਹੈ ਤਾਂ ਜੋ ਉਸ ਨੂੰ ਜਲਦੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇ| ਉਨ੍ਹਾਂ ਕਿਹਾ ਕਿ ਇਹ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਅਤੇ ਇਸਨੂੰ ਤੁਰੰਤ ਡਾਕਟਰੀ ਮਦਦ ਦੀ ਜ਼ਰੂਰਤ ਹੈ| ਜ਼ਿਕਰਯੋਗ ਹੈ ਕਿ ਆਸਟਰੇਲੀਆ ਚਾਰੋਂ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਇਸੇ ਕਾਰਨ ਵਧੇਰੇ ਲੋਕ ਤੈਰਾਕੀ ਨਾਲ ਜੁੜੇ ਹਨ| ਕਈ ਵਾਰ ਸਮੁੰਦਰੀ ਜੀਵਾਂ ਦੇ ਹਮਲਿਆਂ ਕਾਰਨ ਲੋਕ ਜ਼ਖਮੀ ਹੋ ਜਾਂਦੇ ਹਨ|

Leave a Reply

Your email address will not be published. Required fields are marked *