Services provided in Suvidha Kendras now in City Seva Kendras too

19dc
ਸੁਵਿਧਾ ਕੇਂਦਰਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਨਾਗਰਿਕ ਸੇਵਾਵਾਂ ਹੁਣ ਸ਼ਹਿਰੀ ਸੇਵਾ ਕੇਂਦਰਾਂ ਵਿਚ ਵੀ  ਮਿਲਣੀਆਂ ਹੋਈਆਂ ਸ਼ੁਰੂ : ਮਾਂਗਟ
ਜਿਲ੍ਹੇ ਦੇ ਲੋਕਾਂ ਨੂੰ ਸੇਵਾਵਾਂ ਲੈਣ ਲਈ ਆਪਣੇ ਨੇੜਲੇ ਸ਼ਹਿਰੀ ਸੇਵਾ ਕੇਂਦਰ ਚ ਜਾਣ ਦੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸੁਵਿਧਾ ਕੇਂਦਰ ਵਿਖੇ ਲੋਕਾਂ ਦੇ ਕੰਮਾਂ ਨੂੰ ਨਿਪਟਾੳਣ ਲਈ ਕੀਤੇ ਬਦਲਵੇਂ ਪ੍ਰਬੰਧ
ਡਿਪਟੀ ਕਮਿਸ਼ਨਰ ਵੱਲੋਂ ਸੁਵਿਧਾ ਕੇਂਦਰ ‘ਚ ਜਾ ਕੇ ਕੰਮ-ਕਾਜ਼ ਦਾ ਲਿਆ ਗਿਆ ਜਾਇਜ਼ਾ
 ਐਸ.ਏ.ਐਸ ਨਗਰ, 19 ਸਤੰਬਰ
ਜਿਲ੍ਹੇ ‘ਚ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਕੀਤੀ ਹੜਤਾਲ ਦੇ ਮੱਦੇ ਨਜ਼ਰ ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸੁਵਿਧਾ ਕੇਂਦਰ ‘ਚ ਲੋਕਾਂ ਵੱਲੋਂ ਪਹਿਲਾਂ ਦਿੱਤੀਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਹਨ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਜਿਨਾ੍ਹਂ ਲੋਕਾਂ ਨੇ ਨਾਗਰਿਕ ਸੇਵਾਵਾਂ ਲਈ ਆਪਣੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਸਨ ਉਨਾ੍ਹਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ । ਸ੍ਰੀ ਮਾਂਗਟ ਨੇ ਸੁਵਿਧਾ ਕੇਂਦਰ ਤੋਂ ਦਰਖਾਸਤਾਂ ਦੇ ਨਿਪਟਾਰੇ ਲਈ ਕੀਤੇ ਜਾ ਰਹੇ ਕੰਮ ਕਾਜ਼ ਦੀ ਸਮੀਖਿਆ ਵੀ ਕੀਤੀ । ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਨਯਨ ਭੁੱਲਰ ਵੀ ਮੌਜੂਦ ਸਨ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਸੁਵਿਧਾ ਕੇਂਦਰਾਂ ਰਾਹੀਂ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਹੁਣ ਜਿਲ੍ਹੇ ਚ ਸ਼ਹਿਰੀ ਖੇਤਰਾਂ ਚ ਖੋਲ੍ਹੇ ਗਏ  ਸੇਵਾ ਕੇਂਦਰਾਂ ਰਾਹੀਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾ੍ਹਂ ਜਿਲ੍ਹੇ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾ੍ਹਂ ਨੇ ਨਾਗਰਿਕ ਸੇਵਾਵਾਂ ਪ੍ਰਾਪਤ ਕਰਨੀਆਂ ਹਨ ਉਹ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਨੇੜਲੇ ਸ਼ਹਿਰੀ ਸੇਵਾ ਕੇਂਦਰਾਂ ‘ਚ ਜਾ ਕੇ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ ਤਾਂ ਜੋ ਉਨਾ੍ਹਂ ਨੂੰ ਸਮੇਂ ਸਿਰ ਨਾਗਰਿਗ ਸੇਵਾਵਾਂ ਪ੍ਰਦਾਨ ਹੋ ਸਕਣ। ਉਨਾ੍ਹਂ ਦੱਸਿਆ ਕਿ ਪਹਿਲਾਂ ਸੇਵਾ ਕੇਂਦਰਾਂ ਰਾਹੀਂ 62 ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ ਹੁਣ ਇਨ੍ਹਾਂ ਵਿਚ 15 ਹੋਰ ਨਾਗਰਿਕ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ। ਜਿਨਾ੍ਹਂ ਵਿਚ ਪਛੜੇ ਖੇਤਰ, ਕੰਢੀ ਖੇਤਰ, ਨੀਮ ਪਹਾੜੀ ਖੇਤਰ, ਅੰਗਹੀਣਤਾ, ਆਚਰਣ, ਬੇਟ ਖੇਤਰ, ਨਿਰਭਰਤਾ ਅਤੇ ਕੁਦਰਤੀ ਵਾਰਿਸ ਦਾ ਸਰਟੀਫਿਕੇਟ, ਮੇਲੇ, ਪ੍ਰਦਰਸ਼ਨੀ, ਪੈਟਰੋਲ ਪੰਪ ਸਬੰਧੀ ਮਨਜੂਰੀ/ ਐਨ.ਓ.ਸੀ, ਜਲ ਸਪਲਾਈ, ਸੀਵਰੇਜ਼ ਕੁਨੈਕਸ਼ਨ, ਬੱਸ ਪਾਸ, ਸ਼ਗਨ ਸਕੀਮ ਅਤੇ ਹਲਫੀਆ ਬਿਆਨ ਤਸਦੀਕੀਕਰਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਮਾਂਗਟ ਨੇ ਦੱਸਿਆ ਕਿ ਜਿਲ੍ਹੇ ‘ਚ ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸ਼ਹਿਰੀ ਖੇਤਰ ਚ 31 ਸੇਵਾ ਕੇਂਦਰ ਕੰਮ ਰਹੇ ਹਨ ਜਿਨਾ੍ਹਂ ਵਿਚੋਂ ਮੁਹਾਲੀ ਸਬ ਡਵੀਜ਼ਨ ਵਿਚ 5, ਡੇਰਾਬਸੀ ਸਬ ਡਵੀਜ਼ਨ ਵਿਚ 16 ਅਤੇ ਖਰੜ ਸਬ ਡਵੀਜ਼ਨ ਵਿਖ 10 ਸੇਵਾ ਕੇਂਦਰ ਕੰਮ ਕਰ ਰਹੇ ਹਨ। ਉਨਾ੍ਹਂ ਦੱਸਿਆ ਕਿ ਮੋਹਾਲੀ ਸਬ ਡਵੀਜ਼ਨ ਦੇ ਸ਼ਹਿਰੀ ਖੇਤਰ ਫੇਜ਼-3,5,11 ਅਤੇ ਬਨੂੰੜ ਵਿਖੇ ਵਾਰਡ ਨੰ:11 ਤੇ 7 ਵਿਖੇ ਸਥਿਤ ਹਨ। ਡੇਰਾਬਸੀ ਸਬ ਡਵੀਜ਼ਨ ਦੇ ਸ਼ਹਿਰੀ ਖੇਤਰ ਚ ਸੈਦਪੁਰ, ਤਹਿਸੀਲ ਰੋਡ ਡੇਰਾਬਸੀ, ਪੰਚਾਇਤ ਘਰ ਈਸਾਪੁਰ, ਪੁਰਾਣਾ ਪੰਚਾਇਤ ਘਰ ਦੇਵੀ ਨਗਰ, ਆਂਗਣਵਾੜੀ ਸੈਂਟਰ ਦੱਪਰ ਕਲੋਨੀ, ਠਹਿਰ, ਧਰਮਸ਼ਾਲਾ ਦੱਪਰ, ਧਰਮਸ਼ਾਲਾ ਪ੍ਰੇਮਨਗਰ( ਲਾਲੜੂ), ਚੌਦਹੇੜੀ, ਲਾਲੜੂ ਮੰਡੀ, ਪਿੰਡ ਲਾਲੜੂ, ਲਹਿਲੀ, ਜਲਾਲਪੁਰ , ਮੀਰਪੁਰ , ਪੀਰ ਮੁਛੱਲਾ, ਲੋਹਗੜ੍ਹ ਸਪੋਰਟਸ ਕੰਪਲੈਕਸ, ਸਬ ਡਵੀਜ਼ਨ ਖਰੜ ਦੇ ਸ਼ਹਿਰੀ ਖੇਤਰ ਚ ਛੱਜੋ ਮਾਜਰਾ, ਨਿਆ ਗਾਓ ਵਾਰਡ ਨੰ; 12, ਕਮਨਿਊਟੀ ਸੈਂਟਰ ਕਾਂਸਲ , ਸਰਕਾਰੀ ਸਿਵਲ ਹਸਪਤਾਲ ਦੇ ਨੇੜੇ ਕੁਰਾਲੀ, ਮਾਰਕੀਟ ਕਮੇਟੀ ਕੁਰਾਲੀ, ਖੂਨੀ ਮਾਜਰਾ ਕਾਲਜ ਰੋਡ, ਸੰਤੇ ਮਾਜਰਾ ਕਲੋਨੀ, ਜੰਡਪੁਰ, ਨਿਆ ਸ਼ਹਿਰ ਬਡਾਲਾ, ਫਤਹਿਉਲਾ ਪੁਰ ਵਿਖੇ ਕੰਮ ਕਰ ਰਹੇ ਹਨ। ਇਨਾ੍ਹਂ ਸੇਵਾ ਕੇਂਦਰਾਂ ਰਾਹੀਂ ਲੋਕ,  ਨਾਗਰਿਕ ਸੇਵਾਵਾਂ ਹਾਸਿਲ ਕਰ ਸਕਦੇ ਹਨ। 

Leave a Reply

Your email address will not be published. Required fields are marked *