Settelement of Chalans in Lok Adalat of October 8 : DTO Karan Singh

karan

8 ਅਕਤੂਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਮੌਕੇ ਚਲਾਨਾਂ ਦਾ ਕੀਤਾ ਜਾਵੇਗਾ ਨਿਪਟਾਰਾ : ਕਰਨ ਸਿੰਘ
ਚਲਾਨ ਭੁਗਤਣ ਲਈ ਮਿਲੇਗਾ ਸੁਨਹਿਰੀ ਮੌਕਾ
ਜਿਲਾ੍ਹ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਗਰਾਊਂਡ ਫਲੌਰ ਸਥਿਤ ਜਿਲਾ੍ਹ ਟਰਾਂਸਪੋਰਟ ਦਫਤਰ ਵਿਖੇ ਭੁਗਤਾਏ ਜਾ ਸਕਦੇ ਹਨ ਚਲਾਨ
ਐਸ.ਏ.ਐਸ ਨਗਰ, 23 ਸਤੰਬਰ :  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲੰਬਿਤ ਪਏ ਕੇਸਾਂ ਦੇ ਨਿਪਟਾਰੇ  ਲਈ 08 ਅਕਤੂਬਰ ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਮੌਕੇ  ਲੰਬਿਤ ਪਏ ਚਲਾਨਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ ਜਿਸ ਲਈ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਗਰਾਊਂਡ ਫਲੌਰ ਸਥਿਤ ਜਿਲਾ੍ਹ ਟਰਾਂਸਪੋਰਟ ਅਫਸਰ ਦੇ ਦਫਤਰ ਵਿਖੇ ਵੀ ਲੋਕ ਅਦਾਲਤ ਲਗਾਈ ਜਾਵੇਗੀ ਜਿਸ ਵਿਚ ਲੰਬਿਤ ਪਏ ਚਲਾਨਾਂ ਦਾ ਨਿਪਟਾਰਾ ਕੀਤਾ ਜਾਵੇਗਾ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜਿਲਾ੍ਹ ਟਰਾਂਸਪੋਰਟ ਅਫਸਰ ਕਰਨ ਸਿੰਘ ਨੇ ਦੱਸਿਆ ਕਿ ਜਿਨਾਂ੍ਹ ਵਿਆਕਤੀਆਂ ਵੱਲੋਂ ਆਪਣੇ ਚਲਾਨ ਨਹੀਂ ਭੁਗਤਾਏ ਗਏ ਉਂਨਾਂ੍ਹ ਲਈ 08 ਅਕਤੂਬਰ ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਇਕ ਸੁਨਹਿਰੀ ਮੌਕਾ ਹੈ | ਜਿਸ ਵਿਚ ਉਹ ਹਾਜ਼ਰ ਹੋ ਕੇ ਆਪਣੇ ਚਲਾਨ ਭੁਗਤਾ ਸਕਦੇ ਹਨ|  ਜੇਕਰ ਨੈਸ਼ਨਲ ਲੋਕ ਅਦਾਲਤ ਵਿਚ ਲੰਬਿਤ ਪਏ ਚਲਾਨ ਵਿਆਕਤੀਆਂ ਵੱਲੋਂ ਨਾ ਭੁਗਤਾਏ ਗਏ ਤਾਂ ਅਜਿਹੀ ਸੂਰਤ ਵਿਚ ਉਨਾਂ੍ਹ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਉਂਦੀ ਜਾਵੇਗੀ | ਜਿਲਾ੍ਹ ਟਰਾਂਸਪੋਰਟ ਅਫਸਰ ਨੇ ਉਨਾਂ੍ਹ ਵਿਆਕਤੀਆਂ ਨੂੰ ਜਿਨਾਂ੍ਹ ਨੇ ਅਜੇ ਤੱਕ ਆਪਣੇ ਚਲਾਣ ਨਹੀਂ ਭੁਗਤਾਏ ਅਪੀਲ ਕੀਤੀ ਕਿ ਉਹ ਲੱਗਣ ਵਾਲੀ ਇਸ ਲੋਕ ਅਦਾਲਤ ਵਿਚ ਆਪਣੇ ਚਲਾਨ ਜਰੂਰ ਭੁਗਤਾਉਣ ਅਤੇ ਇਸ ਲੋਕ ਅਦਾਲਤ ਦਾ ਲਾਹਾ ਲੈਣ|

Leave a Reply

Your email address will not be published. Required fields are marked *