Shahi Majra residents protest to stop the work of park

ਸ਼ਾਹੀ ਮਾਜਰਾ ਵਸਨੀਕਾਂ ਦੀ ਪਾਰਕ ਦਾ ਕੰਮ ਰੁਕਵਾਉਣ ਦੀ ਮੰਗ

ਐਸ ਏ ਐਸ ਨਗਰ, 14 ਸਤੰਬਰ : ਪਿੰਡ ਸ਼ਾਹੀਮਾਜਰਾ ਵਿਖੇ ਪਾਰਕ ਦੀ ਉਸਾਰੀ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਨੇ ਇੱਥੇ ਗਮਾਡਾ ਵਲੋਂ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇੱਥੇ ਪਾਰਕ ਦੀ ਥਾਂ ਵਿੱਚ ਕਮਿਊਨਟੀ ਸੈਂਟਰ ਅਤੇ ਖੇਡ ਮੈਦਾਨ ਬਣਾਇਆ ਜਾਵੇ|
ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਮੁੱਖ ਪ੍ਰਸ਼ਾਸ਼ਕ ਨੂੰ ਦਿੱਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਾਸੀਆਂ ਵਲੋਂ ਦਿੱਤੇ ਗਏ ਪੱਤਰ ਦੇ ਬਾਵਜੂਦ ਅੱਜ ਗਮਾਡਾ ਵਲੋਂ ਟ੍ਰੈਕਟਰਾਂ ਰਾਹੀਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂ ਕਿ ਪਿੰਡ ਵਾਸੀਆਂ ਦੀ ਇਹ ਮੰਗ ਸੀ ਕਿ ਇਸ ਜਗ੍ਹਾ ਵਿੱਚੋਂ ਅੱਧੀ ਵਿੱਚ ਪਿੰਡ ਲਈ ਕਮਿਊਨਟੀ ਸੈਂਟਰ ਅਤੇ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਬਣਇਆ ਜਾਵੇ| ਉਨ੍ਹਾਂ ਕਿਹਾ ਕਿ ਪਰੰਤੂ ਗਮਾਡਾ ਨੇ ਇਸ ਪੂਰੀ ਜਗ੍ਹਾ ਵਿੱਚ ਸਿਰਫ ਪਾਰਕ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਥੇ ਕੰਮ ਨਾ ਰੁਕਵਾਇਆ ਗਿਆ ਤਾਂ ਪਿੰਡ ਵਾਸੀ ਇਸਦਾ ਪੁਰਜੋਰ ਵਿਰੋਧ ਕਰਨਗੇ ਅਤੇ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਇਸਦਾ ਜਿੰਮੇਵਾਰ ਗਮਾਡਾ ਹੋਵੇਗਾ|
ਇਸ ਮਯਕੇ ਬੰਤ ਸਿੰਘ, ਸੁਖਵਿੰਦਰ ਸਿੰਘ, ਭਿੰਦਰ ਸਿੰਘ, ਜਗਦੀਸ਼ ਸਿੰਘ, ਜਤਿੰਦਰ ਸਿੰਘ, ਬਹਾਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *