Shahimajra residents organized dharna against GMADA

dharna

ਸ਼ਾਹੀਮਾਜਰਾ ਵਿੱਚ ਪਾਰਕ ਵਿੱਚ ਕਮਿਊਨਟੀ ਸੈਂਟਰ ਅਤੇ ਖੇਡ ਗ੍ਰਾਉਂਡ ਨਾ ਬਨਾਉਣ ਦੇ ਖਿਲਾਫ ਪਿੰਡ ਵਾਸੀਆਂ ਨੇ ਲਾਇਆ ਧਰਨਾ

ਮੰਗਾਂ ਨਾ ਮੰਨੀਆਂ ਤਾਂ 6 ਅਕਤੂਬਰ ਨੂੰ ਗਮਾਡਾ ਦੇ ਦਫਤਰ ਅੱਗੇ ਮਾਰਾਂਗੇ ਧਰਨਾ : ਪਰਮਦੀਪ ਬੈਦਵਾਨ

ਐਸ ਏ ਐਸ ਨਗਰ, 3 ਅਕਤੂਬਰ : ਮੁਹਾਲੀ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਵਿਖੇ ਗਮਾਡਾ ਵਲੋਂ ਬਣਾਏ ਜਾ ਰਹੇ ਪਾਰਕ ਵਿੱਚ ਲੋਕਾਂ ਦੀ ਮੰਗ ਅਨੁਸਾਰ ਕਮਿਊਨਟੀ ਸੈਂਟਰ ਅਤੇ ਖੇਡ ਮੈਦਾਨ ਦੀ ਮੰਗ ਪੂਰੀ ਨਾ ਕੀਤੇ ਜਾਣ ਤੇ ਪਿੰਡ ਵਾਸੀਆਂ ਨੇ ਅੱਜ ਰੋਸ ਵਜੋਂ ਧਰਨਾ ਦਿੱਤਾ ਅਤੇ ਗਮਾਡਾ ਦੇ ਖਿਲਾਫ ਨਾਹਰੇਬਾਜੀ ਕੀਤੀ|
ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪੁੱਜੇ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇੱਥੇ ਚਾਰ ਏਕੜ ਜਮੀਨ ਵਿੱਚ ਗਮਾਡਾ ਵਲੋਂ ਪਾਰਕ ਬਣਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਇੱਥੇ ਅੱਧੀ ਜਮੀਨ ਵਿੱਚ ਕਮਿਊਨਿਟੀ ਸੈਂਟਰ ਅਤੇ ਖੇਡ ਗ੍ਰਾਉਂਡ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਕਮੇਟੀ ਵਲੋਂ ਗਮਾਡਾ ਅਤੇ ਮੇਅਰ ਨਗਰ ਨਿਗਮ ਨੂੰ ਲਿਖਤੀ ਤੌਰ ਤੇ ਦਿੱਤਾ ਜਾ ਚੁੱਕਿਆ ਹੈ ਕਿ ਪਿੰਡ ਸ਼ਾਹੀਮਾਜਰਾ ਵਿੱਚ ਕੋਈ ਕਮਿਊਨਟੀ ਸੈਂਟਰ ਨਹੀਂ ਹੈ|
ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ  ਤਾਂ 6 ਅਕਤੂਬਰ ਨੂੰ ਸਵੇਰੇ 10 ਵਜੇ ਗਮਾਡਾ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ|
ਇਸ ਮੌਕੇ ਰਵਿੰਦਰ ਬਿੰਦਰਾ ਐਮ ਸੀ ਕੁੰਭੜਾ, ਹਰਵਿੰਦਰ ਸਿੰਘ ਨੰਬਰਦਾਰ ਮੁਹਾਲੀ, ਬੰਤ ਸਿੰਘ ਸ਼ਾਹੀਮਾਜਰਾ, ਜਗਦੀਸ਼ ਸਿੰਘਠ ਜਗਤਾਰ ਸਿੰਘ ਭਿੰਦਾ ਸ਼ਾਹੀਮਾਜਰਾ, ਗੌਰਵ ਕੁੰਭੜਾ, ਗੁਰਮੇਜ ਫੌਰੀ, ਬਾਵਾ, ਬੰਤ ਸਿੰਘ, ਜਗਤਾਬ ਸਿੰਘ, ਨਛੱਤਰ ਸਿੰਘ, ਸ਼ੇਰ ਸਿੰਘ, ਪਾਲ ਸਿੰਘ, ਬਲਦੇਵ ਸਿੰਘ ਗਗਨ ਸ਼ਾਹੀ ਮਾਜਰਾ, ਨੰਬਰਦਾਰ ਹਰਮਿੰਦਰ ਸਿੰਘ ਮੁਹਾਲੀ, ਦਰਸ਼ਨ ਸਿੰਘ, ਜਸਵੰਤ ਸਿੰਘ ਮਟੌਰ ਆਦਿ ਹਾਜਿਰ ਸਨ|

Leave a Reply

Your email address will not be published. Required fields are marked *