Sharma visits bhankharapura, gave a grant of 20 million

ਐਸ.ਏ.ਐਸ.ਨਗਰ, 10 ਦਸੰਬਰ (ਸ.ਬ.) ਐਨ ਕੇ ਸ਼ਰਮਾ ਵਿਧਾਇਕ            ਡੇਰਾਬਸੀ ਨੇ ਅੱਜ ਪਿੰਡ ਭਾਂਖਰਪੁਰ ਦਾ ਦੌਰਾ ਕੀਤਾ| ਇਸ ਮੌਕੇ ਉਹਨਾਂ ਗਲੀਆਂ ਦਾ ਨਿਰੀਖਣ ਕੀਤਾ ਅਤੇ ਚਲ ਰਹੇ ਵਿਕਾਸ ਕੰਮਾਂ ਦਾ ਜਾਇਜਾ ਲਿਆ| ਇਸ ਮੌਕੇ ਉਹਨਾਂ ਪਿੰਡ ਦੇ ਡਰੇਨਜ ਸਿਸਟਮ ਨੂੰ ਅੰਡਰਗ੍ਰਾਊਂਡ ਕਰਨ ਲਈ ਮੌਕੇ ਤੇ ਹੀ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ| ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਇਸ ਪਿੰਡ ਦੇ ਵਿਕਾਸ ਲਈ 47.50 ਲੱਖ ਰੁਪਏ ਦੇ ਚੁੱਕੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ|
ਇਸ ਮੌਕੇ ਬੋਲਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਬਿਹਤਰ ਬੁਨਿਆਦੀ ਢਾਂਚਾ ਮੁੱਹਈਆ ਕਰਵਾਉਣ ਲਈ ਵਚਨ ਬੱਧ ਹੈ ਅਤੇ ਉਹਨਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਕੰਮ ਕਰਵਾਏ ਗਏ ਹਨ| ਇਸ ਦੌਰਾਨ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ, ਪਿੰਡਾਂ ਵਿੱਚ ਸੀਵਰੇਜ ਪਵਾਉਣ,               ਖੇਡ ਮੈਦਾਨ ਬਣਾਉਣ ਅਤੇ ਪਾਰਕਾਂ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ|
ਪਿੰਡ ਭਾਂਖਰਪੁਰ ਵਿੱਚ ਡਰੇਨਜ਼ ਸਿਸਟਮ ਨੂੰ ਅੰਡਰ ਗ੍ਰਾਊਂਡ ਕਰਨ ਲਈ ਦਿੱਤੀ ਗਈ 20 ਲੱਖ ਦੀ ਗ੍ਰਾਂਟ ਨਾਲ ਇਸ ਮਹੀਨੇ ਪਿੰਡ ਨੂੰ ਸਰਕਾਰ ਵੱਲੋਂ 47.50 ਲੱਖ ਦੀ ਗ੍ਰਾਂਟ ਹਾਸਿਲ ਹੋ ਗਈ ਹੈ|

Leave a Reply

Your email address will not be published. Required fields are marked *