Shastri school children visit the Bal Bhavan

ਐਸ.ਏ.ਐਸ.ਨਗਰ, 10 ਦਸੰਬਰ (ਸ.ਬ.)ਸ਼ਾਸਤਰੀ ਮਾਡਲ ਸਕੂਲ  ਫੇਜ਼-1 ਮੁਹਾਲੀ ਦੇ ਕਿੰਡਰਕਾਰਟਨ ਕਲਾਸਾਂ ਦੇ ਲਗਭਗ 150 ਵਿਦਿਆਰਥੀਆਂ ਨੂੰ  ਡਾਲ ਮਿਊਜ਼ੀਅਮ ਬਾਲ ਭਵਨ ਸੈਕਟਰ-23 ਚੰਡੀਗੜ੍ਹ ਵਿੱਚ ਲਿਜਾਇਆ ਗਿਆ| ਉੱਥੇ ਬੱਚਿਆਂ ਨੇ ਵੱਖ-ਵੱਖ ਰਾਜਾਂ ਤੇ ਦੇਸ਼ਾ ਦੇ ਪਹਿਰਾਵੇ ਦੇਖੇ| ਉਸ ਉਪਰੰਤ ਉਹਨਾਂ ਨੂੰ ਰੋਜ਼ ਗਾਰਡਨ ਅਤੇ ਫਰੈਂਗਰੈਂਸ ਪਾਰਕ ਸੈਕਟਰ-36 ਚੰਡੀਗੜ੍ਹ ਵਿੱਚ ਲਿਜਾਇਆ ਗਿਆ, ਉੱਥੇ ਸਾਰਿਆਂ ਨੇ ਪਿਕਨਿਕ ਦਾ ਖੂਬ ਆਨੰਦ ਮਾਣਿਆ| ਬੱਚਿਆਂ ਦੇ ਨਾਲ ਉਹਨਾਂ ਦੇ ਜਮਾਤ ਦੇ ਅਧਿਆਪਕ ਰੀਟਾ ਭੱਲਾ, ਰੇਨੂੰ, ਅਮਿਤਾ, ਕਿਰਨ, ਅਮਨ, ਨਵਿਤਾ ਜੌਨ, ਸ਼ੌਭੀਤਾ ਵੀ ਸਨ| ਜਿਨ੍ਹਾਂ ਵੱਲੋਂ ਬੱਚਿਆਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਖਿਡਾਈਆਂ ਗਈਆਂ|

Leave a Reply

Your email address will not be published. Required fields are marked *