Sites reserved for selling crackers in Mohali

ਬਿਨ੍ਹਾਂ ਪ੍ਰਵਾਨਗੀ ਪਟਾਖੇ/ਆਤਿਸ਼ਬਾਜੀ ਵੇਚਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ : ਡਿਪਟੀ ਕਮਿਸ਼ਨਰ
ਪਟਾਖੇ/ਆਤਿਸ਼ਬਾਜੀ ਦੀ ਵਿਕਰੀ ਲਈ ਨਿਰਧਾਰਤ ਕੀਤੀਆਂ ਥਾਵਾਂ 
ਮਿਠਾਈਆਂ ਬਣਾਉਣ ਵਾਲੀਆਂ ਦੁਕਾਨਾਂ ਦੀ ਵੀ ਕੀਤੀ ਜਾਵੇਗੀ ਅਚੇਨਚੇਤੀ ਚੈਕਿੰਗ 
ਮਿਲਾਵਟਖੋਰਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ 
ਐਸ.ਏ.ਐਸ.ਨਗਰ, 26 ਅਕਤੂਬਰ : ਦਿਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਬਿਨ੍ਹਾਂ ਪ੍ਰਵਾਨਗੀ ਤੋਂ ਆਤਿਸ਼ਬਾਜੀ/ਪਟਾਖੇ ਵੇਚਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ  ਅਤੇ ਪ੍ਰਵਾਨਗੀ ਨਾਲ ਆਤਿਸ਼ਬਾਜੀ / ਪਟਾਖੇ ਵੇਚਣ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ । ਨਿਰਧਾਰਤ ਥਾਵਾਂ ਤੇ ਹੀ ਪਟਾਖਿਆਂ ਦੀ ਵਿਕਰੀ ਹੋਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਆਤਿਸਬਾਜੀ ਅਤੇ ਪਟਾਖੇ ਵੇਚਣ ਵਾਲੇ ਜੇਕਰ ਨਿਯਮਾਂ ਦੀ ਉ2ਲੰਘਣਾ ਕਰਨਗੇ ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਪਟਾਖਿਆਂ ਦੀ ਵਿਕਰੀ ਲਈ ਸਬ ਡਵੀਜ਼ਨ ਮੋਹਾਲੀ ਵਿਚ ਫੇਜ-2 ਬਸੀ ਸਿਨੇਮਾ ਦੇ ਨਾਲ ਪਾਰਕਿੰਗ ਗਰਾਉਂਡ, ਫੇਜ਼-8 ਵਾਈ.ਪੀ.ਐਸ. ਚੌਂਕ ਵਾਲੇ ਪਾਸੇ , ਗਰਾਉਂਡ ਆਪਣੀ ਸਬਜੀ ਮੰਡੀ ਫੇਜ਼-11 ਸਰਵਿਸ ਰੋਡ ਦੇ ਨਾਲ, ਪਿੰਡ ਸੋਹਾਣਾ ਵਿਖੇ ਫਿਰਨੀ ਤੋਂ ਬਾਹਰ ਖਾਲੀ ਗਰਾਂਉਂਡ ਵਿੱਚ ਅਤੇ ਬਨੂੰੜ ਵਿਖੇ ਸਰਕਾਰੀ ਸੀਨੀਅਰ ਸਕੂਲ ਦੇ ਸਾਹਮਣੇ ਖਾਲੀ ਗਰਾਉਂਡ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਬ ਡਵੀਜ਼ਨ ਡੇਰਾਬਸੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬਸੀ ਦੇ ਗਰਾਉਂਡ, ਡਿਫੈਸਲੈਂਡ, ਮੇਨ ਜੀ.ਟੀ.ਰੋਡ ਅਤੇ ਖੇਡ ਸਟੇਡੀਅਮ ਲਾਲੜੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ, ਦੁਸਹਿਰਾ ਗਰਾਉਂਡ ਬਲਟਾਣਾ, ਹਾਈਸਟਰੀਟ ਮਾਰਕੀਟ ਵੀ.ਆਈ.ਪੀ.ਰੋਡ, ਜਰਨੈਲ ਇਨਕਲੇਵ ਭਬਾਤ ਮੋੜ ਨੇੜੇ ਜ਼ੀਰਕਪੁਰ ਅਤੇ ਸਬ ਡਵੀਜ਼ਨ ਖਰੜ ਵਿਚ ਪੁਰਾਣੀ ਮੋਰਿੰਡਾ-ਹਸਪਤਾਲ ਰੋਡ ਤੇ ਮਿਊਂਸਪਲ ਪਾਰਕ ਸਾਹਮਣੇ ਲੇਬਰ ਸ਼ੈਡ ਦੋ ਕੋਲ ਅਤੇ ਦੁਸਾਹਿਰਾ ਗਰਾਉਂਡ ਖਰੜ, ਸ਼ਹੀਦ ਬੇਅੰਤ ਸਿੰਘ ਸਟੇਡੀਅਮ ਸਿਸਵਾਂ ਰੋਡ ਅਤੇ ਸਿੰਘਪੁਰਾ ਰੋਡ ਸਟੇਡੀਅਮ ਕੁਰਾਲੀ, ਨਗਰ ਖੇੜਾ ਨਵਾਂ ਗਾਉਂ ਅਤੇ ਕਮੀਨਿਊਟੀ ਸੈਂਟਰ ਕਾਂਸਲ ਨਿਰਧਾਰਤ ਥਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਬੰਦੀ ਵਾਲੇ ਪਟਾਖੇ ਨਹੀਂ ਵੇਚੇ ਜਾਣਗੇ। ਪਟਾਖੇ ਵੇਚਣ ਵਾਲੇ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਉਹ ਦਿਮਾਗੀ ਤੋਰ ਤੇ ਤੰਦਰੁਸਤ ਹੋਵੇ ਅਤੇ ਉਸ ਨੇ ਕਿਸੇ ਕਿਸਮ ਦਾ ਨਸ਼ਾ ਬਗੈਰਾ ਨਾ ਕੀਤਾ ਹੋਵੇ। ਪਟਾਖੇ ਵੇਚਣ ਵਾਲੇ ਨੂੰ ਅੱਗ ਬੁਝਾਉ ਯਤਰਾਂ ਜਿਵੇ ਕਿ 200 ਲੀਟਰ ਪਾਣੀ, 10 ਬੋਰੀਆਂ ਰੇਤਾਂ ਅਤੇ ਕੰਬਲ ਆਦਿ ਦਾ ਪ੍ਰਬੰਧ ਕਰਨਾ ਪਵੇਗਾ। ਆਤਿਸਬਾਜੀ ਵਾਲੀ ਥਾਂ ਕੋਲ ਸਿਗਰੇਟ ਪੀਣਾ ਮਨਾ ਹੈ ਦਾ ਬੋਰਡ ਲਗਿਆਂ ਹੋਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇਨਜਰ ਮਠਿਆਈਆਂ ਬਣਾਉਣ ਵਾਲੀਆਂ ਦੁਕਾਨਾਂ ਆਦਿ ਦੀ ਵੀ ਚੈਕਿੰਗ ਸ਼ੁਰੂ ਕੀਤੀ ਗਈ ਹੈ ਅਤੇ ਮਿਲਾਵਟ ਖੋਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।  ਇਥੇ ਇਹ ਵਰਨਣ ਯੋਗ ਹੈ ਕਿ 30 ਅਕਤੂਬਰ 2016 ਨੂੰ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਮੱਦੇਨਜ਼ਰ ਸ੍ਰੀ ਦਲਜੀਤ ਸਿੰਘ ਮਾਂਗਟ ਆਈ ਏ ਐਸ ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਫੌਜਦਾਰੀ ਜਾਬਤਾ ਸੰਘਤਾ, 1973 ( 2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਹੁਕਮ ਜਾਰੀ ਕੀਤੇ ਹੋਏ ਹਨ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਅਣਅਧਿਕਾਰਤ ਤੌਰ ਤੇ ਫਾਇਰ ਕਰੈਕਰਜ਼/ ਪਟਾਖਿਆਂ ਦੀ ਖਰੀਦ, ਵੇਚ ਅਤੇ ਸਟੋਰਜ਼ ਨਹੀਂ ਕਰੇਗਾ। ਉਪ ਮੰਡਲ ਮੈਜਿਸਟ੍ਰੇਟ, ਫਾਇਰ ਕਰੈਕਰਜ਼/ ਪਟਾਖਿਆਂ ਦੇ ਦੁਕਾਨਦਾਰਾਂ ਨੂੰ ਜਲਣਸ਼ੀਲ ਐਕਟ, 1984 ਦੀਆਂ ਵੱਖ-ਵੱਖ ਧਾਰਵਾਂ ਅਤੇ ਹੋਰ ਸਬੰਧਤ ਐਕਟ/ਰੂਲਜ਼ ਤਹਿਤ ਇਨ੍ਹਾਂ ਪਟਾਖਿਆਂ ਦੀ ਵਿਕਰੀ ਕਰਨ ਸਬੰਧੀ ਲਾਇੰਸਸ ਜਾਰੀ ਕਰਨਗੇ।

Leave a Reply

Your email address will not be published. Required fields are marked *