21st Kabaddi tournament is on at Sohna

ਐਸ ਏ ਐਸ ਨਗਰ, 10 ਦਸੰਬਰ (ਸ.ਬ.) ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਦੀ ਯਾਦ ਵਿੱਚ ਤਿੰਨ ਦਿਨਾਂ 21ਵਾਂ ਕਬੱਡੀ ਟੂਰਨਾਮੈਂਟ ਬੈਦਵਾਨ ਸਪੋਰਟਸ ਕਲੱਬ ਸੋਹਾਣਾ ਵੱਲੋਂ ਪਿੰਡ ਸੋਹਾਣਾ ਵਿਖੇ ਕਰਵਾਇਆ ਜਾ ਰਿਹਾ ਹੈ| ਟੂਰਨਾਮੈਂਟ ਦੇ ਆਯੋਜਕ ਪਰਮਿੰਦਰ ਸਿੰਘ ਸੋਹਾਣਾ ਐਮ ਡੀ ਲੇਬਰਫੈਡ ਨੇ ਦੱਸਿਆ ਕਿ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਐਮ ਸੀ ਸੁਰਿੰਦਰ ਸਿੰਘ ਰੋਡਾ ਨੇ ਖਿਡਾਰੀਆਂ  ਨਾਲ ਜਾਣ ਪਹਿਚਾਣ ਕੀਤੀ ਅਤੇ ਕਬੱਡੀ ਮੁਕਾਬਲੇ ਸ਼ੁਰੂ ਕਰਵਾਏ| ਉਹਨਾਂ ਦੱਸਿਆ ਕਿ 9 ਦਸੰਬਰ ਨੂੰ ਕਬੱਡੀ ਟੁਰਨਾਮੈਂਟ ਦੇ ਪਹਿਲੇ ਦਿਨ ਕਬੱਡੀ 32 ਕਿਲੋ ਵਰਗ ਵਿੱਚ ਜਰਗੇੜੀ ਅਤੇ ਮੁਕੰਦਪੁਰ, ਕਬੱਡੀ 37 ਕਿਲੋ ਵਰਗ ਵਿੱਚ ਬਰਾਲੀ ਅਤੇ ਦੱਪਰ, ਕਬੱਡੀ 42 ਕਿਲੋ ਵਰਗ ਵਿੱਚ ਫਿਰੋਜਪੁਰ ਕੰਡਾਲਾ ਅਤੇ ਸੋਹਾਣਾ, ਕਬੱਡੀ 47 ਕਿਲੋ ਵਰਗ ਵਿੱਚ ਕੋਟ ਭਾਈਕਾ ਅਤੇ ਤਲਵੰਡੀ ਸਾਬੋ ਵਿਚਾਲੇ ਫਸਵੇਂ ਮੁਕਾਬਲੇ ਹੋਏ| ਇਸ ਮੌਕੇ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ|
ਇਸ ਮੌਕੇ ਊਧਮ ਸਿੰਘ ਸੋਹਾਣਾ, ਦਿਨੇਸ਼ ਚੌਧਰੀ ਪ੍ਰਧਾਨ ਬੈਦਵਾਨ ਸਪੋਰਟਸ ਕਲੱਬ, ਹਰਿੰਦਰ ਸਿੰਘ ਛਿੰਦਾ, ਬਲਬੀਰ ਸਿੰਘ ਸਰਪੰਚ ਲਖਨੋਰ, ਹਰਵਿੰਦਰ ਸਿੰਘ ਨੰਬਰਦਾਰ, ਦਵਿੰਦਰ ਸਿੰਘ ਨੰਬਰਦਾਰ, ਜਗਦੀਪ ਸਿੰਘ, ਸਰਬਜੀਤ ਸਿੰਘ ਤੇਹੋਰ ਕਲੱਬ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *