Soil is loosing its fertility power day by day

ਦਿਨੋਂ-ਦਿਨ ਘੱਟ ਰਹੀ ਹੈ ਮਿੱਟੀ ਦੀ ਜਣਨ ਸ਼ਕਤੀ
ਮਿੱਟੀ ਜਲ ਸੰਭਾਲ ਖੋਜ ਅਤੇ ਸਿਖਲਾਈ ਇੰਸਟੀਚਿਊਟ, ਦੇਹਰਾਦੂਨ ਅਨੁਸਾਰ ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ, ਖਾਦ, ਕੀਟਨਾਸ਼ਕਾਂ ਅਤੇ ਕੀਟਨਾਸ਼ਕ ਦਵਾਈਆਂ ਦੇ
ਅਵਿਵੇਕਪੂਰਨ ਅਤੇ ਜ਼ਿਆਦਾ ਵਰਤੋਂ ਦੀ ਵਜ੍ਹਾ ਨਾਲ ਹਰ ਸਾਲ 5334 ਲੱਖ ਟਨ ਮਿੱਟੀ ਖਤਮ ਹੋ ਰਹੀ ਹੈ| ਔਸਤਨ 16.4 ਟਨ ਪ੍ਰਤੀ ਹੈਕਟੇਅਰ ਉਪਜਾਊ ਮਿੱਟੀ ਹਰ ਸਾਲ ਸਮਾਪਤ ਹੋ ਰਹੀ ਹੈ|
ਗੈਰ ਵਿਵੇਕਪੂਰਨ ਤਰੀਕੇ ਨਾਲ ਖਾਦ ਦੇ ਇਸਤੇਮਾਲ ਨਾਲ ਮਿੱਟੀ ਦੀ ਘੱਟ ਉਪਜਤਾ ਵਿੱਚ ਕਮੀ ਆਉਂਦੀ ਹੈ ਜਿਸ ਦੇ ਫਲਸਰੂਪ ਮਿੱਟੀ ਦੇ ਸੂਖਮ ਅਤੇ ਮਾਈਕਰੋ ਪੌਸ਼ਟਿਕ ਤੱਤਾਂ ਵਿੱਚ ਕਮੀ ਹੋ ਜਾਂਦੀ ਹੈ ਅਤੇ ਖੇਤੀ ਪੈਦਾਵਾਰ ਵਿੱਚ ਵੀ ਕਮੀ ਆ ਜਾਂਦੀ ਹੈ|
ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੈਦਾਵਾਰ ਨੂੰ ਬੜ੍ਹਾਵਾਂ ਦੇਣ ਲਈ ਦੇਸ਼ ਭਰ ਵਿੱਚ ਮਿੱਟੀ ਦੀ ਸਿਹਤ ਵਿੱਚ ਸੁਧਾਰ ਤੇ ਧਿਆਨ ਕੇਂਦਰਤ ਕਰਨ ਨੂੰ ਕਿਹਾ ਹੈ| ਂਵੰਦੇ ਮਾਤਰਮਂ ਗੀਤ ਦਾ ਉਦਹਾਰਣ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਂਸੁਜਲਾਮ ਅਤੇ ਸੁਫਲਾਮ, ਦੇ ਸਹੀ ਅਰਥਾਂ ਵਿੱਚ ਚਰਿੱਤਾਰਥ ਕਰਨ ਲਈ ਸਾਨੂੰ ਮਿੱਟੀ ਦੀ ਸੇਵਾ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਜ਼ਰੂਰੀ ਹੈ|
ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਉਹਨਾਂ ਨੇ ਮਿੱਟੀ ਸਿਹਤ ਕਾਰਡ ਯੋਜਨਾ (ਐਸ ਐਸ ਸੀ) ਦੀ ਸ਼ੁਰੂਆਤ ਕੀਤੀ| ਇਸ ਲਈ ਭਾਰਤ ਸਰਕਾਰ ਦੇ ਖੇਤੀ ਅਤੇ ਸਹਿਕਾਰਤਾ ਮੰਤਰਾਲੇ ਨੇ ਪੂਰੇ ਦੇਸ਼ ਵਿੱਚ 14 ਕਰੋੜ ਮਿੱਟੀ ਸਿਹਤ ਕਾਰਡ (ਐਸ ਐਸ ਸੀ) ਜਾਰੀ ਕਰਨ ਦਾ ਟੀਚਾ ਰੱਖਿਆ ਹੈ| ਇਸ ਲਈ ਵੱਖਰੇ ਤੌਰ ਤੇ 568 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ ਹੈ| ਵਿਤੀ ਸਾਲ 2015-16 ਵਿੱਚ ਰਾਜ ਸਰਕਾਰ ਦੇ ਸਹਿਯੋਗ ਨਾਲ ਇਸ ਦੀ ਸ਼ੁਰੂਆਤ ਕਰਦੇ ਹੋਏ ਹਰੇਕ 3 ਸਾਲਾਂ ਵਿੱਚ 253 ਲੱਖ ਮਿੱਟੀ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ ਜਿਸ ਦੇ ਫਲਸਰੂਪ ਕਰੀਬ 14 ਕਰੋੜ ਮਿੱਟੀ ਸਿਹਤ ਕਾਰਡ (ਐਸ ਐਚ ਸੀ) ਜਾਰੀ ਕੀਤੇ ਜਾ ਸਕਣਗੇ|
ਇਸ ਲਈ ਵਾਈਡ ਏਰੀਆ ਵਿੱਚ ਕੰਮ ਕਰਨਾ ਅਤੇ ਜ਼ਮੀਨੀ ਪੱਧਰ ਤੇ ਅੰਕੜੇ ਇਕੱਠੇ ਕਰਨਾ ਮੁਸ਼ਕਿਲ ਕੰਮ ਹੈ| ਫਿਰ ਵੀ ਖੇਤੀ ਮੰਤਰਾਲਾ ਮਿੱਟੀ ਦੇ ਨਮੂਨੇ ਦੀ ਜਾਂਚ ਕਰਨ ਅਤੇ ਮੁਦਰਾ ਸਿਹਤ ਕਾਰਡ (ਐਸ ਐਚ ਸੀ) ਜਾਰੀ ਕਰਨ ਲਈ ਵਚਨਬੱਧ| ਇਸ ਸਾਲ 15 ਨਵੰਬਰ ਤੱਕ ਪੂਰੇ ਦੇਸ਼ ਵਿੱਚ 34.47 ਲੱਖ ਮਿੱਟੀ ਸਿਹਤ ਕਾਰਡ (ਐਸ ਐਚ ਸੀ) ਵੰਡੇ ਜਾ ਚੁੱਕੇ ਹਨ|
ਮਿੱਟੀ ਦੇ ਨਮੂਨਿਆਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਨੇ ਮਿੱਟੀ ਸਿਹਤ ਪ੍ਰਬੰਧਨ ਯੋਜਨਾ ਅਧੀਨ 460 ਨਵੀਂ ਮਿੱਟੀ ਪ੍ਰੀਖਣ ਪ੍ਰਯੋਗਸ਼ਾਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ| ਮੋਬਾਇਲ ਮਿੱਟੀ ਪ੍ਰੀਖਣ ਪ੍ਰਯੋਗਸ਼ਾਲਾਵਾਂ ਦੇ ਇਲਾਵਾ ਖੇਤੀ ਮੰਤਰਾਲੇ ਨੇ ਵਿੱਤੀ ਸਾਲ 2016-17 ਵਿੱਚ 2296 ਮਿੱਟੀ ਪ੍ਰੀਖਣ ਦੀਆਂ ਛੋਟੀਆਂ ਪ੍ਰਯੋਗਸ਼ਾਲਾਵਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ| ਇਸ ਨਾਲ ਰਿਮੋਟ ਖੇਤਰਾਂ ਵਿੱਚ ਮਿੱਟੀ ਦੀ ਪ੍ਰੀਖਣ ਵਿੱਚ ਤੇਜ਼ੀ
ਆਵੇਗੀ| ਇਸ ਨਾਲ ਤਕਨੀਕੀ ਰੂਪ ਨਾਲ ਕੁਸ਼ਲ ਅਤੇ ਸਿੱਖਿਅਤ ਪੇਂਡੂ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ|
ਇਹਨਾਂ ਸਿਹਤ ਕਾਰਡਾਂ ਨਾਲ ਮਿੱਟੀ ਦੀ ਜਣਨ ਵਿੱਚ ਸੁਧਾਰ ਲਿਆਉਣ ਵਿੱਚ ਕਿਸ ਤਰ੍ਹਾਂ ਮਦਦ ਮਿਲੇਗੀ| ਇਸ ਜਾਂਚ ਦੇ ਪਹਿਲੇ ਪੜਾਅ ਵਿੱਚ ਮਿੱਟੀ ਵਿੱਚ ਮੌਜੂਦ ਪੌਸ਼ਟਿਕ ਤੱਤ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ, ਸੂਖਮ ਪੌਸ਼ਟਿਕ ਤੱਤਾਂ ਅਤੇ ਪੀ ਐਚ ਦਾ ਪਤਾ ਚਲ ਜਾਵੇਗਾ| ਇਹਨਾਂ ਬੁਨਿਆਦੀ ਜਾਣਕਾਰੀਆਂ ਦੀ ਵਰਤੋਂ ਕਰਕੇ ਕਿਸਾਨ ਦੂਜੇ ਪੜਾਅ ਵਿੱਚ ਵਿਸ਼ਿਸ਼ਟ ਖੁਰਾਕ ਦੀ ਵਰਤੋਂ ਕਰਕੇ ਮਿੱਟੀ ਦੀ ਉਪਜਤਾ ਵਿੱਚ ਸੁਧਾਰ ਕਰਕੇ ਪੈਦਾਵਾਰ ਵਧਾ ਸਕਦੇ ਹਨ| ਇਹਨਾਂ ਕਾਰਡਾਂ ਵਿੱਚ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਸਥਿਤੀ ਦੇ ਆਧਾਰ ਤੇ ਸਲਾਹ ਹੋਵੇਗੀ| ਇਸ ਵਿੱਚ ਮਿੱਟੀ ਦੀ ਬਰਬਾਦੀ ਰੋਕਣ ਅਤੇ ਮਿੱਟੀ ਦੀ ਉਪਜਤਾ ਵਿੱਚ ਸੁਧਾਰ ਲਈ ਕਿਸ ਤਰ੍ਹਾਂ ਦੇ ਮਿੱਟੀ ਪ੍ਰਬੰਧਨ ਕਰਨ ਦੀ ਲੋੜ ਹੈ, ਇਸ ਬਾਰੇ ਵਿੱਚ ਵੀ ਸੁਝਾਅ ਦਿੱਤੇ ਗਏ ਹੋਣਗੇ|
ਇਹ ਕਾਰਡ ਤਿੰਨ ਫਸਲ ਚੱਕਰਾਂ ਲਈ ਜਾਰੀ ਕੀਤੇ ਜਾਣਗੇ, ਜਿਸ ਵਿੱਚ ਹਰੇਕ ਫਸਲ ਦੇ ਬਾਅਦ ਦੀ ਮਿੱਟੀ ਦੀ ਸਥਿਤੀ ਦਰਜ ਹੋਵੇਗੀ| ਇਸ ਪ੍ਰਕਾਰ ਐਸ ਐਚ ਸੀ ਕੇਵਲ ਇਕ ਫਸਲ ਚੱਕਰ ਦਾ ਹੱਲ ਨਹੀਂ ਹੈ, ਬਲਕਿ ਇਹ ਇਕ ਜਾਰੀ ਪ੍ਰਕਿਰਿਆ ਹੈ, ਜਿਸ ਨਾਲ ਕਿਸਾਨਾਂ ਨੂੰ ਮਿੱਟੀ ਸਿਹਤ ਤੇ ਮੁੱਢਲੀ ਜਾਣਕਾਰੀ
ਹੋਵੇਗੀ|
ਗੈਰ-ਵਿਗਿਆਨਿਕ ਤਰੀਕੇ ਨਾਲ ਖੇਤੀ ਕਰਨਾ ਅਤੇ ਖਾਦ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਮਿੱਟੀ ਦੀ ਉਪਜਤਾ ਖਤਮ ਹੋ ਰਹੀ ਅਤੇ ਖੇਤੀ ਮਿੱਟੀ ਅਣਉਪਯੋਗੀ ਹੁੰਦੀ ਜਾ ਰਹੀ ਹੈ| ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨਾਲ ਸਿੰਚਾਈ ਲਈ ਪਾਣੀ ਦੀ ਉਪਲਬੱਧਤਾ ਬਹੁਤ ਘੱਟ ਹੋ ਜਾਵੇਗੀ| ਉਚ ਤਾਪਮਾਨ ਕਾਰਨ ਮਿੱਟੀ ਵਿੱਚ ਕਾਰਬਨਿਕ ਪਦਾਰਥ ਘੱਟ ਹੋਣ ਅਤੇ ਲਗਾਤਾਰ ਮਿੱਟੀ ਦੇ ਕਟਾਹ ਨਾਲ-ਬੰਜਰ ਜ਼ਮੀਨ ਵਧੇਗੀ|
ਇਹਨਾਂ ਮੁਸ਼ਕਲਾਂ ਦੇ ਹੱਲ ਲਈ ਮੁਸ਼ਕਲਾਂ ਦਾ ਠੋਸ ਡਾਟਾ ਤਿਆਰ ਕਰਨ ਦੀ ਲੋੜ ਹੈ| ਦੇਸ਼ ਭਰ ਤੋਂ ਇਕੱਠੇ ਮਿੱਟੀ ਦੇ ਨਮੂਨੇ ਅਤੇ ਮਿੱਟੀ ਦੀ ਜਾਂਚ ਨਾਲ ਦੇਸ਼ ਦੇ ਵੱਖ ਵੱਖ ਵਾਤਾਵਰਣ ਖੇਤਰਾਂ ਵਿੱਚ ਮਿੱਟੀ ਦੀ ਸਥਿਤੀ ਦੇ ਬਾਰੇ ਵਿੱਚ ਵਿਗਿਆਨਿਕ ਜਾਣਕਾਰੀ ਉਪਲੱਬਧ ਹੋਵੇਗੀ| ਇਸ ਦੇ ਆਧਾਰ ਤੇ ਮਿੱਟੀ ਦੀ ਉਪਜਤਾ ਨੂੰ ਦੋਬਾਰਾ ਹਾਸਿਲ ਕਰਨ ਦੇ ਉਪਾਵਾਂ ਦਾ ਵਿਹਾਰਕ ਲਾਗੂ ਸੰਭਵ ਹੋਵੇਗਾ| ਇਸ ਨਾਲ ਨਾ ਕੇਵਲ ਲਾਗਤ ਘੱਟ
ਆਵੇਗੀ, ਬਲਕਿ ਕਿਸਾਨਾਂ ਦੀਆਂ ਫਸਲਾਂ ਦਾ ਉਤਪਾਦਨ ਵੀ ਜ਼ਿਆਦਾ ਹੋਵੇਗਾ ਅਤੇ ਅੰਤ-ਗਰੀਬੀ ਖਤਮ ਕਰਨ ਵਿੱਚ ਮਦਦ ਮਿਲੇਗੀ|
ਸਿਹਤ ਮਿੱਟੀ ਅਤੇ ਸਵਸਥ ਭੋਜਨ ਵਿਚਾਲੇ ਗੂੜੇ ਸੰਬੰਧ ਹਨ| ਨਕਲੀ ਖਾਦ ਅਤੇ ਕੀਟਨਾਸ਼ਕਾਂ ਦੇ ਅੰਧਾਧੁੰਦ ਵਰਤੋਂ ਦੇ ਕਾਰਨ ਸਾਡੇ ਦੇਸ਼ ਦੀ ਮਿੱਟੀ ਬਹੁਤ ਜ਼ਹਿਰੀਲੀ ਹੋ ਗਈ ਹੈ| ਜ਼ਹਿਰੀਲੀ ਮਿੱਟੀ ਨਾਲ ਉੱਗਣ ਵਾਲੀਆਂ ਫਸਲਾਂ ਤੋਂ ਬਣਾਏ ਜਾਣ ਵਾਲੇ ਭੋਜਨ ਨਾਲ ਸਿਹਤ ਮੁਸ਼ਕਲਾਂ ਵਧਣਗੀਆਂ| ਰਸਾਇਣਕ ਖਾਦ ਪਾ ਕੇ ਅਸੀਂ ਜ਼ਿਆਦਾ ਪੈਦਾਵਾਰ ਤਾਂ ਲੈ ਸਕਦੇ ਹਾਂ, ਪਰ ਉਸ ਫਸਲ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ, ਜੋ ਸਵਸਥ ਸਰੀਰ ਲਈ ਜ਼ਰੂਰੀ ਹੈ| ਵਿਸ਼ਵ ਦੀ 17 ਫੀਸਦ ਆਬਾਦੀ ਅਤੇ ਭੂਗੋਲਿਕ ਖੇਤਰ ਦੇ ਮਾਤਰ ਦੋ ਫੀਸਦ ਅਤੇ ਗਰੀਬੀ ਦੇ ਉੱਚ ਪੱਧਰ ਕਾਰਨ ਖੇਤੀ ਨਾਲ ਜੁੜੀ 55 ਫੀਸਦ ਆਬਾਦੀ ਲਈ ਖਾਦ ਸੁਰੱਖਿਆ ਅਤੇ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਮਿੱਟੀ ਦੀ ਸਥਿਤੀ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ|
ਸੰਯੁਕਤ ਰਾਸ਼ਟਰ ਦੇ ਖਾਦ ਅਦਾਰੇ (ਐਫ ਏ ਓ) ਖਾਦ ਅਤੇ ਖੇਤੀ ਸੰਗਠਨ ਨੇ ਐਸ ਐਚ ਸੀ ਪਹਿਲ ਦੀ ਸ਼ਲਾਘਾ ਕੀਤੀ ਹੈ| 2015 ਵਿੱਚ ਅੰਤਰਰਾਸ਼ਟਰੀ ਮਿੱਟੀ ਸਾਲ ਦੇ ਮੌਕੇ ਤੇ ਐਫ ਏ ਓ ਦੇ ਨਿਦੇਸ਼ਕ ਜੋਸ਼
ਗ੍ਰੇਜਿਆਨੋ ਨੇ ਖੇਤੀ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਨੂੰ ਕਿਹਾ ਸੀ ਕਿ ਖਾਦ ਅਤੇ ਸੰਪੂਰਨ ਸਿਹਤ ਮਿੱਟੀ ਸੁਰੱਖਿਆ ਲਈ ਐਸ ਐਚ ਸੀ ਹੋਰ ਦੇਸ਼ਾਂ ਦੇ ਲਈ ਮਾਡਲ ਹੋ ਸਕਦਾ ਹੈ|  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਿਹਤਮੰਦ ਧਰਤੀ, ਖੇਤ ਹਰਾ, ਦਾ ਨਾਅਰਾ ਦਿੱਤਾ ਹੈ, ਜਿਸ ਦਾ ਅਰਥ ਸਵਸਥ ਜ਼ਮੀਨ ਅਤੇ ਹਰੇ ਖੇਤ ਹਨ| ਸਵਸਥ ਜ਼ਮੀਨ ਲਈ ਸਾਨੂੰ ਸਵਸਥ ਮਿੱਟੀ ਦੀ ਜ਼ਰੂਰਤ ਹੈ| ਕੇਂਦਰੀ ਖੇਤੀ ਮੰਤਰਾਲਾ ਸਵਸਥ ਮਿੱਟੀ ਅਤੇ ਹਰੇ ਖੇਤਾਂ ਲਈ ਵਾਤਾਵਰਣ ਤਿਆਰ ਕਰਨ ਲਈ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ਅਤੇ ਗਰੀਬੀ ਦੀ ਸਮੱਸਿਆ ਦਾ ਹੱਲ ਕਰਨ ਦਾ ਮਾਰਗ ਦਰਸ਼ਨ ਹੋਵੇਗਾ|
ਪਾਂਡੁਰੰਗ ਹੇਗੜੇ

Leave a Reply

Your email address will not be published. Required fields are marked *