Special Gurmat Camp in Gurdwara Sahib Safipur till September 3

ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਅਤੇ ਸਿੱਖ ਵਿਰਸੇ ਨਾਲ ਜੋੜਣ ਲਈ  ਵਿਸ਼ੇਸ਼ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਪਿੰਡ ਸਫੀਪੁਰ ਵਿਖੇ 3 ਸਤੰਬਰ ਦਿਨ ਸ਼ਨੀਵਾਰ ਤੱਕ 

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖੀ ਅਤੇ ਸਿੱਖ ਵਿਰਸੇ ਨਾਲ ਜੋੜਣ ਲਈ  ਧਰਮ ਪ੍ਰਚਾਰ ਕਮੇਟੀ ਅਤੇ ਕਲਗੀਧਰ ਸੇਵਕ ਜਥਾ ਮੁਹਾਲੀ ਵੱਲੋਂ ਵਿਸ਼ੇਸ਼ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਪਿੰਡ ਸਫੀਪੁਰ ਵਿਖੇ ਲਗਾਇਆ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਅਤੇ ਕਲਗੀਧਰ ਸੇਵਕ ਜਥਾ ਮੁਹਾਲੀ ਦੇ ਪ੍ਰਧਾਨ  ਜਤਿੰਦਰਪਾਲ ਸਿੰਘ ਨੇ ਦਸਿੱਆ ਕਿ ਗੁ. ਸਾਹਿਬ  ਪਿੰਡ ਸਫੀਪੁਰ ਵਿੱਖੇ ਛੋਟੇ ਬੱਚੇ –ਬੱਚੀਆਂ ਦੀਆਂ  ਗੁਰਬਾਣੀ ,ਸਿੱਖ ਰਹਿਤ ਮਰਿਯਾਦਾ ਆਦਿ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਹਨ ।ਉਨਾ ਦਸਿਆ ਕਿ  ਬੀਬੀਆਂ ਦੀ ਗੁਰਬਾਣੀ ਸੰਥਿਆ ਕਲਾਸ ਵੀ ਲਗਾਈ ਜਾ ਰਹੀ ਹੈ।ਜਿਸ ਵਿੱਚ ਬੀਬੀਆਂ ਨੂੰ ਨਿਤਨੇਮ ਦੀਆਂ ਬਾਣੀਆਂ ਦੀ ਸੰਥਿਆ ਦਿੱਤੀ ਜਾ ਰਹੀ ਹੈ,ਕਿਉਂਕਿ ਅੱਜ ਸਿੱਖ ਪਰਿਵਾਰਾਂ ਵਿੱਚੋਂ ਨਿਤਨੇਮ ਕਰਨ ਦੀ ਮਰਿਯਾਦਾ ਘਟਦੀ ਜਾ ਰਹੀ ਹੈ।ਉਨਾ ਦਸਿਆ ਕਿ  ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਹਰੇਕ ਤਰ੍ਹਾਂ ਦੀ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਬਚਿੱਆਂ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਹਨ  ।ਉਨਾ ਦਸਿਆ ਕਿ   ਵਿਸ਼ੇਸ਼ ਤੌਰ ਤੇ ਬੱਚੀਆਂ ਨੂੰ ਦੁਮਾਲੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ ,ਸੋਦਰ ਰਹਿਰਾਸ ਸਾਹਿਬ ਦੇ ਪਾਠ ਦੇ ਬਾਅਦ  ਗੁਰਬਾਣੀ ਕਥਾ ਦੀ ਸੇਵਾ ਭਾਈ ਜਤਿੰਦਰ ਸਿੰਘ ਪ੍ਰਚਾਰਕ ਐਸ,ਜੀ,ਪੀ, ਸੀ, ਅੰਮ੍ਰਿਤਸਰ ਵਾਲੇ  ਨਿਭਾ ਰਹੇ ਹਨ। ।
ਜਤਿੰਦਰਪਾਲ ਸਿੰਘ ਨੇ ਦਸਿੱਆ ਕਿ ਗੁ. ਸਾਹਿਬ  ਪਿੰਡ ਸਫੀਪੁਰ ਵਿੱਖੇ ਮਿਤੀ 23 ਅਗਸਤ ਤੋਂ 28 ਅਗਸਤ ਤੱਕ ਸ਼ਾਮ 5.ਵੱਜੇ ਤੋਂ 6.30 ਤੱਕ ਹਰੇਕ ਤਰ੍ਹਾਂ ਦੀ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਲਗਾਇਆ ਗਿਆ ਸੀ,ਜਿਸ ਦੀ ਸਮਾਪਤੀ ਮਿਤੀ 28 ਅਗਸਤ ਨੂੰ ਹੋਣੀ ਸੀ, ਸੰਗਤ ਅਤੇ ਪ੍ਰਬੰਧਕਾਂ ਦੀ ਮੰਗ ਤੇ ਇਹ ਕੈਂਪ ਹੁਣ ਮਿਤੀ 3 ਸਤੰਬਰ ਦਿਨ ਸ਼ਨੀਵਾਰ ਤੱਕ ਵਧਾ ਦਿੱਤਾ ਗਿਆ ਹੈ ।
ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ ।ਇਸ ਤੋਂ ਇਲਾਵਾ ਬੱਚਿਆਂ ਵਲੋਂ ਗੁਰਬਾਣੀ ਕੰਠ ਸਿੱਖ ਰਹਿਤ ਮਰਿਯਾਦਾ ਆਦਿ ਦੇ  ਮੁਕਾਬਲੇ ਕਰਵਾਏ ਗਏ ।ਇਸ ਵਿੱਚ ਵੱਖ-ਵੱਖ ਪਿੰਡਾਂ ਦੇ  ਨੇ ਬੱਚਿਆਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ  । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋ  ਸ਼੍ਰੇਣੀਆਂ ਬਣਾਈਆਂ ਗਈਆਂ ਸਨ, ਪਹਿਲੇ ਦਰਜੇ ਵਿੱਚ 8 ਤੋਂ 12 ਸਾਲ ਤੱਕ ਦੇ ਬੱਚਿਆਂ ਨੇ  ਦੂਜੇ ਦਰਜੇ ਵਿੱਚ 13 ਤੋਂ 16 ਸਾਲ ਤੱਕ ਦੇ ਬੱਚਿਆਂ, ਨੇ ਹਿੱਸਾ ਲਿਆ । ਜਤਿੰਦਰਪਾਲ ਸਿੰਘ ਜੇਪੀ, ਨੇ ਦਸਿਆ ਕਿ ਦਸਤਾਰ ਮੁਕਾਬਲੇ ਦੇ ਵਿੱਚ ਹਿਸਾ ਲੈਣ ਵਾਲੇ ਬੱਚਿਆਂ ਨੁੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁੱਚਾ ਸਿੰਘ,ਸਰਪੰਚ ਬੀਬੀ ਨਿਰੰਜਨ ਕੌਰ , ਮੈਂਬਰ ਅਜਾਇਬ ਸਿੰਘ, ਸੁਰਜੀਤ ਸਿੰਘ,ਭਜਨ ਸਿੰਘ, ਰਾਜਵਿੰਦਰ ਸਿੰਘ, ਦਲਬੀਰ ਸਿੰਘ, ਗ੍ਰੰਥੀ ਗਿਆਨੀ ਸੁੱਚਾ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *