Star batsman AB DE villiers quit Test captaincy skip

ਸਟਾਰ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੇ ਟੈਸਟ ਕਪਤਾਨੀ ਤੋਂ ਅਸਤੀਫਾ ਦਿੱਤਾ
ਨਵੀਂ ਦਿੱਲੀ, 13 ਦਸੰਬਰ (ਸ.ਬ.) ਸਾਊਥ ਅਫਰੀਕਾ ਦੇ ਸਟਾਰ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੇ ਟੀਮ ਦੇ ਹਿੱਤ ਦੇ ਲਈ ਸਭ ਤੋਂ ਵੱਡਾ ਕਦਮ ਉਠਾਇਆ ਹੈ| ਉਨ੍ਹਾਂ ਟੈਸਟ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਏ.ਬੀ. ਪੂਰੀ ਤਰ੍ਹਾਂ ਫਿਟ ਨਹੀਂ ਹੈ ਅਤੇ ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ| ਇਸ ਤੋਂ ਬਾਅਦ ਫਾਫ ਡੂ ਪਲੇਸਿਸ ਨੂੰ ਸਾਊਥ ਅਫਰੀਕੀ ਟੀਮ ਦਾ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਹੈ| ਡੁ ਪਲੇਸਿਸ ਦੀ ਕਪਤਾਨੀ ਵਿੱਚ ਹੀ ਸਾਊਥ ਅਫਰੀਕਾ ਨੇ      ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਜਿੱਤੀ ਸੀ|
ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ 2 ਟੈਸਟ ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ| ਡਿਵਿਲੀਅਰਸ ਨੇ ਕਿਹਾ ਕਿ ਮੇਰੇ ਜਾਂ ਕਿਸੇ ਵੀ ਵਿਅਕਤੀ ਤੋਂ ਉਪਰ ਹੈ ਟੀਮ ਦਾ ਹਿੱਤ| ਟੈਸਟ ਟੀਮ ਦੀ ਕਪਤਾਨੀ ਮੇਰੇ ਲਈ ਸਨਮਾਨ ਦੀ ਗੱਲ ਰਹੀ| ਮੈਂ ਦੋ ਸੀਰੀਜ਼ ਤੋਂ ਬਾਹਰ ਰਿਹਾ ਅਤੇ ਸ਼੍ਰੀਲੰਕਾ ਦੇ ਖਿਲਾਫ ਆਗਾਮੀ ਸੀਰੀਜ਼ ਨੂੰ ਲੈ ਕੇ ਵੀ ਸ਼ੱਕ ਬਣਿਆ ਹੋਇਆ ਹੈ| ਆਸਟ੍ਰੇਲੀਆ ਵਿੱਚ ਟੀਮ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਸਾਫ ਹੈ ਕਿ ਡੁ ਪਲੇਸਿਸ ਨੂੰ ਟੀਮ ਦਾ ਸਥਾਈ ਕਪਤਾਨ ਬਣਾ ਦੇਣਾ ਚਾਹੀਦਾ ਹੈ|
ਉਨ੍ਹਾਂ ਕਿਹਾ ਕਿ ਮੈਂ ਡੁਪਲੇਸਿਸ ਨੂੰ ਲਗਭਗ 20 ਸਾਲਾਂ ਤੋਂ ਜਾਣਦਾ ਹਾਂ| ਅਸੀਂ ਸਕੂਲ ਵਿੱਚ ਵੀ ਇੱਕਠੇ              ਖੇਡੇ| ਉਨ੍ਹਾਂ ਨੂੰ ਮੇਰਾ ਸਮਰਥਨ ਹੈ| ਸੀ. ਐਸ. ਏ. ਚੀਫ ਹਾਰੂਣ ਲੋਗਾਰਟ ਨੇ ਡਿਵਿਲੀਅਰਸ ਦੇ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਡੁ ਪਲੇਸਿਸ ਨੂੰ ਕਪਤਾਨ ਬਣਾਏ ਜਾਣ ਦਾ ਐਲਾਨ ਕਾਤ| ਲੇਗਾਰਾਟ ਨੇ ਕਿਹਾ, ”ਏ. ਬੀ. ਇਕ ਸੱਚੇ ਟੀਮ ਪਲੇਅਰ ਹਨ ਅਤੇ ਕਪਤਾਨੀ ਛੱਡਣ ਦਾ ਉਨ੍ਹਾਂ ਦਾ ਫੈਸਲਾ ਇਹੋ ਦੱਸਦਾ ਹੈ ਕਿ ਉਨ੍ਹਾਂ ਲਈ ਟੀਮ ਸਭ ਤੋਂ ਪਹਿਲਾਂ ਹੈ|

Leave a Reply

Your email address will not be published. Required fields are marked *