Star Night against drugs organized in Phase-3B2 Market

9jp2

ਫੇਜ਼ 3ਬੀ2 ਦੀ ਮਾਰਕੀਟ ਵਿਚ  ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਸਟਾਰ ਨਾਈਟ ਕਰਵਾਈ 

ਨਸ਼ੇ ਤਾਂ ਅੱਤਵਾਦ ਨਾਲੋਂ ਵੀ ਖਤਰਨਾਕ ਹਨ – ਜਤਿੰਦਰਪਾਲ ਸਿੰਘ ਜੇਪੀ
ਐਸ. ਏ. ਐਸ ਨਗਰ, 9 ਸਤੰਬਰ : ਮਾਰਕੀਟ ਵੈਲਫੇਅਰ ਐਸੋਸੀਏਸ਼ਨ 3ਬੀ2 ਅਤੇ ਈਗਲ ਆਈ ਵੱਲੋਂ ਮਾਰਕੀਟ ਦੀ ਪਾਰਕਿੰਗ ਵਿਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ (ਨਸ਼ਿਆਂ ਨੂੰ ਨਾਂਹ ਕਹੋ) (SAY NO TO DRUGS) ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਅੱਜ ਰਿਲੀਜ ਹੋਈ ਪੰਜਾਬੀ ਫਿਲਮ ਟਾਈਗਰ ਦੀ ਸਟਾਰ ਕਾਸਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈ| ਗਾਇਕ ਸਿੱਪੀ ਗਿੱਲ, ਪਰਮੇਸ਼ ਵਰਮਾ, ਰਿਹਾਨਾ ਢਿੱਲੋਂ, ਦਿਲਪ੍ਰੀਤ ਢਿੱਲੋਂ, ਹਰਸਿਮਰਨ ਸਿੰਘ ਏਡੀ ਅਤੇ ਹੋਰ  ਉਭਰਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਉੱਥੇ ਉਨ੍ਹਾਂ ਵੱਲੋਂ ਟਾਈਗਰ ਦੀ ਪ੍ਰਮੋਸ਼ਨ ਵੀ ਕੀਤੀ ਗਈ|  ਇਸ ਮੌਕੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਹੋਇਆ ਜਿਸ ਦੌਰਾਨ ਕੀਤੀ ਗਈ ਭੰਗੜੇ ਦੀ ਪੇਸ਼ਕਾਰੀ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਲਿਆ|
ਇਸ ਮੌਕੇ ਸੰਬੋਧਨ ਕਰਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ ਪੀ ਨੂੰ ਕਿਹਾ ਕਿ ਨਸ਼ੇ ਤਾਂ ਅੱਤਵਾਦ ਨਾਲੋਂ ਵੀ ਖਤਰਨਾਕ ਹਨ, ਇਸ ਲਈ ਸਾਨੂੰ  ਨਸ਼ਿਆਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਉਹਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ|
ਇਸ ਸਮਾਗਮ ਵਿਚ ਮੁੰਡੇ-ਕੁੜੀਆਂ ਲਈ ਵੱਖੋਂ ਵੱਖਰਾ ਪ੍ਰਬੰਧ ਸੀ| ਇਸੇ ਮੌਕੇ ਮਰਕੀਟ ਵੈਲਫੇਅਰ ਐਸੋ. ਦੇ ਅਹੁਦੇਦਾਰ ਵਰੁਣ ਗੁਪਤਾ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਮੱਲੀ, ਜਤਿੰਦਰ ਸਿੰਘ, ਮਨੋਜ ਵਰਮਾ, ਗੁਰਦੀਪ ਸਿੰਘ ਸਾਜਨ ਅਤੇ ਈਗਲ ਆਈ ਦੇ ਐਮ ਡੀ ਰਫੀ ਕੋਟਲਾ, ਟੀਮ ਮੈਂਬਰ ਨਿਤਿਸ਼ ਵਰਮਾ, ਅਨਮੋਲਦੀਪ ਸਿੰਘ, ਸਲਮਾਨ ਖਾਨ ਅਤੇ ਪਰਮਜੀਤ ਖੁਸ਼ ਵੀ ਮੌਜੂਦ  ਸਨ|

Leave a Reply

Your email address will not be published. Required fields are marked *