Star Night at Phase-3B2 Market on Sep 8, Star Cast of Tiger will join

7jp

ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਸਟਾਰ ਨਾਈਟ ਦਾ ਆਯੋਜਨ ਭਲਕੇ
ਪੰਜਾਬੀ ਫਿਲਮ ਟਾਈਗਰ ਦੀ ਸਟਾਰ ਕਾਸਟ ਵੀ ਹੋਵੇਗੀ ਸ਼ਾਮਿਲ

ਐਸ.ਏ.ਐਸ.ਨਗਰ, 7 ਸਤੰਬਰ : ਈਗਲ ਆਈ ਅਤੇ ਮਾਰਕੀਟ ਵੈਲਫੇਅਰਐਸੋਸੀਏਸ਼ਨ ਵਲੋਂ 8 ਸਤੰਬਰ ਨੂੰ ਮਾਰਕੀਟ ਦੀ ਪਾਰਿੰਕਗ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਇਕ ਸਟਾਰ ਨਾਈਟ ਨਸ਼ਿਆਂ ਨੂੰ ਨਾਂਹ ਕਹੋ  ਦਾ ਆਯੋਜਨ ਕੀਤਾ ਜਾ ਰਿਹਾ ਹੈ|

ਇਸ ਬਾਰੇ ਜਾਣਕਾਰੀ ਦਿੰਦਿਆਂ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ.ਪੀ ਅਤੇ ਈਗਲ ਆਈ ਦੇ ਐਮ ਡੀ ਸ੍ਰੀ ਰਫੀ ਕੋਟਲਾ ਨੇ ਦੱਸਿਆ ਕਿ ਇਸ ਮੌਕੇ ਆਉਣ ਵਾਲੀ ਪੰਜਾਬੀ ਫਿਲਮ ਟਾਈਗਰ ਦੀ ਸਟਾਰ ਕਾਸਟ ਜਿਸੋ ਵਿੱਚ ਸਿੱਪੀ ਗਿੱਲ, ਇਹਾਨਾ ਢਿੱਲੋਂ ਅਤੇ ਹੋਰ ਕਈ ਉਭਰਦੇ ਕਲਾਕਾਰ ਸ਼ਾਮਿਲ ਹਨ, ਵਿਸ਼ੇਸ਼ ਤੌਰ ਤੇ ਹਾਜਰੀ ਲਵਾਉਣਗੇ| ਇਸ ਮੌਕੇ ਇੱਕ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ| ਇਹ ਪ੍ਰੋਗਰਾਮ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ 9 ਵਜੋ ਤੱਕ ਚਲੇਗਾ|

ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਵਰੁਣ ਗੁਪਤਾ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਮੱਲੀ, ਜਤਿੰਦਰ ਸਿੰਘ ਮਨੋਜ ਵਰਮਾ ਅਤੇ ਈਗਲ ਆਈ ਦੇ ਟੀਮ ਮੈਂਬਰ ਨਿਤਿਸ਼ ਵਰਮਾ, ਅਨਮੋਲਦੀਪ ਸਿੰਘ ਅਤੇ ਸਲਮਾਨ ਖਾਨ ਵੀ ਹਾਜਿਰ ਸਨ|

Leave a Reply

Your email address will not be published. Required fields are marked *