Step Mother Arrested in murder of 9 year girl Arshdeep

murder

9 ਸਾਲਾ ਭਾਰਤੀ ਬੱਚੀ ਦੇ ਕਤਲ ਮਾਮਲੇ ‘ਚ ਅਮਰੀਕਾ ‘ਚ ਮਤਰੇਈ ਮਾਂ ਗ੍ਰਿਫਤਾਰ

ਨਿਊਯਾਰਕ : 9 ਸਾਲਾ ਭਾਰਤੀ ਬੱਚੀ ਅਸ਼ਦੀਪ ਦੇ ਕਤਲ ਮਾਮਲੇ ਵਿਚ ਪੁਲਸ ਨੇ ਉਸ ਦੀ ਮਤਰੇਈ ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਸ਼ਦੀਪ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਮਿਲੇ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਦੇ ਮਤਰੇਈ ਮਾਂ ਨੇ ਉਸ ਨੂੰ ਤਸੀਹੇ ਦੇ ਕੇ ਮਾਰਿਆ।
ਅਸ਼ਦੀਪ ਕੌਰ ਤਿੰਨ ਮਹੀਨੇ ਪਹਿਲਾਂ ਆਪਣੇ ਪਿਤਾ ਸੁਖਜਿੰਦਰ ਸਿੰਘ ਅਤੇ ਮਤਰੇਈ ਮਾਂ ਅਰਜੁਨ ਸਮਧੀ ਪਾਰਦਾਸ ਦੇ ਨਾਲ ਰਹਿਣ ਲਈ ਅਮਰੀਕਾ ਗਈ ਸੀ। ਅਸ਼ਦੀਪ ਦੀ ਲਾਸ਼ ਸ਼ੁੱਕਰਵਾਰ ਨੂੰ ਉਸ ਦੇ ਘਰ ਵਿਚ ਬਾਥਟੱਬ ਵਿਚ ਨਗਨ ਹਾਲਤ ਵਿਚ ਮਿਲੀ ਸੀ। ਇਸੀ ਅਪਾਰਟਮੈਂਟ ਵਿਚ ਕਿਰਾਏ ‘ਤੇ ਰਹਿੰਦੀ ਇਕ ਔਰਤ ਨੇ ਦੱਸਿਆ ਕਿ ਅਸ਼ਦੀਪ ਦੀ ਮਾਂ ਉਸ ਨੂੰ ਬਾਥਰੂਮ ਲੈ ਕੇ ਗਈ ਸੀ। ਉਹ ਖੁਦ ਤਾਂ ਬਾਥਰੂਮ ਤੋਂ ਬਾਹਰ ਆ ਗਈ ਪਰ ਅਸ਼ਦੀਨ ਕਾਫੀ ਚਿਰ ਨਹੀਂ ਆਈ। ਜਦੋਂ ਕਿਰਾਏਦਾਰ ਨਹਾਉਣ ਲਈ ਬਾਥਰੂਮ ਵਿਚ ਗਈ ਤਾਂ ਬਾਥਟੱਬ ਵਿਚ ਅਸ਼ਦੀਪ ਦੀ ਲਾਸ਼ ਪਈ ਸੀ। ਪਾਰਦਾਸ ‘ਤੇ ਦੋਸ਼ ਹੈ ਕਿ ਉਸ ਨੇ ਗਲਾ ਘੁੱਟ ਕੇ ਅਸ਼ਦੀਪ ਨੂੰ ਮਾਰ ਦਿੱਤਾ। ਘਟਨਾ ਤੋਂ ਬਾਅਦ ਪਾਰਦਾਸ ਮੌਕੇ ਤੋਂ ਫਰਾਰ ਹੋ ਗਈ ਸੀ। ਕਈ ਘੰਟਿਆਂ ਤੱਕ ਤਲਾਸ਼ ਕਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਲੱਭ ਲਿਆ।

Leave a Reply

Your email address will not be published. Required fields are marked *