Stop buying Chinese products : Jatinder Anand

ਚੀਨ ਦਾ ਸਾਮਾਨ ਖਰੀਦਣਾ ਬੰਦ ਕਰਕੇ ਦੇਸ਼ ਭਗਤੀ ਦਾ ਸਬੂਤ ਦੇਣ ਭਾਰਤ ਦੇ ਲੋਕ : ਜਤਿੰਦਰ ਆਨੰਦ

ਐਸ ਏ ਐਸ ਨਗਰ, 3 ਅਕਤੂਬਰ : ਜਿਸ ਤਰ੍ਹਾਂ ਨਾਲ ਚੀਨ ਸਰੇਆਮ ਹੁਣ ਪਾਕਿਸਤਾਨ ਦੀ ਮਦਦ ਕਰ ਰਿਹਾ ਹੈ ਅਤੇ ਭਾਰਤ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਉਸਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਦੇ ਲੋਕਾਂ ਨੂੰ ਇਕਜੁਟਤਾ ਦਿਖਾਉਂਦੇ ਹੋਏ ਚੀਨ ਦੀਆਂ ਬਣੀਆਂ ਵਸਤਾਂ ਨੂੰ ਸਿਰੇ ਤੋਂ ਬਾਈਕਾਟ ਕਰ ਦੇਣਾ ਚਾਹੀਦਾ ਹੈ| ਇਹ ਵਿਚਾਰ ਅੱਜ ਜਿਲ੍ਹਾ ਕਾਂਗਰਸ ਕਮੀ ਮੁਹਾਲੀ ਦੀ ਮੀਤ ਪ੍ਰਧਾਨ ਸ੍ਰੀ ਜਤਿੰਦਰ ਆਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ੍ਰੀ ਆਨੰਦ ਨੇ ਕਿਹਾ ਕਿ ਪਹਿਲਾਂ ਤਾਂ ਪਾਕਿਸਤਾਨ ਹੀ ਭਾਰਤ ਦੇ ਖਿਲਾਫ ਕਾਰਵਾਈਆਂ ਕਰਦਾ ਸੀ ਪਰ ਹੁਣ ਤਾਂ ਚੀਨ ਵੀ ਉਸਦੇ ਨਾਲ ਸਾਥ ਦੇ ਕੇ ਭਾਰਤ ਦਾ ਗੁਨਾਹਗਾਰ ਬਣ ਗਿਆ ਹੈ ਅਤੇ ਭਾਰਤ ਦਾ ਦੁਸ਼ਮਣ ਹੈ|
ਉਨ੍ਹਾਂ ਕਿਹਾ ਕਿ ਇਸ ਲਈ ਭਾਰਤ ਵਾਸੀਆਂ ਨੂੰ ਇਨ੍ਹਾਂ ਤਿਓਹਾਰਾਂ ਦੇ ਮੌਕੇ ਅਤੇ ਮੁਸ਼ਕਿਲ ਦੀ ਘੜੀ ਵਿੱਚ ਚੀਨ ਦੀਆਂ ਵਸਤਾਂ ਨੂੰ ਸਿਰੇ ਤੋਂ ਨਕਾਰ ਦੇਣਾ ਚਾਹੀਦਾ ਹੈ ਅਤੇ ਅਸਲੀ ਭਾਰਤਵਾਸੀ ਹੋਣ ਦਾ ਸਬੂਤ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਦੋਹਾਂ ਮੁਲਕਾਂ ਨੂੰ ਪਤਾ ਲੱਗ ਸਕੇ ਕਿ ਭਾਰਤ ਦੇ ਲੋਕ ਆਪਣੇ ਦੁਸ਼ਮਣਾਂ ਨੂੰ ਜਵਾਬ ਦੇਣਾ ਜਾਣਦੇ ਹਨ|
ਇਸ ਮੌਕੇ ਬਹਾਦਰ ਸਿੰਘ, ਰੂਬੀ ਸਿੱਧੂ, ਬਸੰਘ ਸਿੰਘ, ਭੁਪਿੰਦਰ ਸਿੰਘ ਬੱਬੂ, ਸਿਰੋਜ ਕੁਮਾਰ, ਧਰੁਵ ਬੱਤਰਾ ਆਦਿ ਹਾਜਿਰ ਸਨ|

Leave a Reply

Your email address will not be published. Required fields are marked *