Students of different Schools of Mohali returned back from Inter State tour to Chennai and Pudduchery

ਐਸ.ਏ.ਐਸ. ਨਗਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅੰਤਰ ਰਾਜੀ ਦੌਰੇ ਤੋਂ ਪਰਤੇ
ਯੁਵਕਾਂ ਸੇਵਾਵਾਂ ਵਿਭਾਗ ਜਿਲ੍ਹਾ ਮੋਹਾਲੀ ਵੱਲੋਂ ਚੇਨੱਈ ਅਤੇ ਪੁੱਡੂਚੇਰੀ ਦਾ ਅੰਤਰ ਰਾਜੀ ਦੌਰਾ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ  ਸਮੇਤ 5 ਸਕੂਲਾਂ ਦੇ 44 ਐਨ.ਐਸ.ਐਸ. ਸਵੈ-ਸੇਵਕਾਂ ਅਤੇ 6 ਪ੍ਰੋਗਰਾਮ ਅਫਸਰਾਂ ਨੇ ਸਹਾਇਕ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਭਾਗ ਲਿਆ|
ਇਸ ਦੌਰੇ ਦੌਰਾਨ ਬੱਚਿਆਂ ਨੂੰ ਚੇਨੱਈ ਅਤੇ ਪੁੱਡੂਚੇਰੀ ਦੀਆਂ ਮਨਮੋਹਕ ਇਤਿਹਾਸਕ ਥਾਵਾਂ ਵਿਖਾਈਆਂ ਗਈਆਂ ਜੋ ਉਨ੍ਹਾਂ ਸਿਰਫ ਟੀਵੀ ਜਾਂ ਫੋਟੋਆਂ ਵਿੱਚ ਹੀ ਵੇਖੀਆਂ ਸਨ ਜਿਵੇਂ ਕਿ ਸਮੁੰਦਰੀ ਕਿਨਾਰ, ਅੋਰੋਵਿਲਾ, ਪੁਰਾਤਨ ਚਾਨਣ ਮੁਨਾਰੇ, ਮਿਊਜਿਮ, ਪੁਰਾਤਨ ਚਰਚ, ਮੰਦਿਰ, ਗੁਰਦੁਆਰਾ, ਮਰੀਨਾ ਬੀਚ, ਚੀਫ ਸੈਕਰਟਰੀਏਟ, ਅਰਬਿੰਦੋ ਆਸਰਮ, ਵਿਵੇਕਾਨੰਦ ਹਾਊਸ, ਟੀ ਨਗਰ ਬਾਜਾਰ, ਆਦਿ| ਟੀਮ ਲੀਡਰ ਮਨਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਦੋਰੇ ਦਾ ਮੁੱਖ ਮੰਤਵ ਬੱਚਿਆਂ ਨੂੰ ਦੂਜੇ ਰਾਜਾਂ ਦੇ ਸੱਭਿਆਚਾਰ, ਰੀਤੀ ਰਿਵਾਜ, ਇਤਿਹਾਸਕ ਥਾਵਾਂ ਅਤੇ ਭੂਗੋਲਿਕ ਸਥਿਤੀ ਬਾਰੇ ਜਾਣੂ ਕਰਉਣਾ ਸੀ ਅਤੇ ਖੁਸੀ ਦੀ ਗੱਲ ਇਹ ਰਹੀ ਕਿ ਸਾਰੇ ਬੱਚਿਆਂ ਨੇ ਸਮੁੰਦਰੀ ਕਿਨਾਰੇ ਅਤੇ ਦੱਖਣੀ ਭਾਰਤ ਦੇ ਦਰਸਨ ਪਹਿਲੀ ਵਾਰ ਕੀਤੇ ਸਨ|
ਪ੍ਰੋਗਰਾਮ ਅਫਸਰ ਵੀਨਾ ਜੰਮੂ ਸਤਵੰਤ ਕੌਰ, ਹਰਿੰਦਰ ਕੌਰ, ਨੀਸਾ ਸਰਮਾ ਅਤੇ ਹਰਲੀਨ ਸਿੰਘ ਨੇ ਇਸ ਟੂਰ ਨੂੰ ਸਫਲ ਬਣਾਉਣ ਵਿੱਚ ਅਪਣਾ ਬਣਦਾ ਯੋਗਦਾਨ ਪਾਇਆ| ਜਿਲ੍ਹਾ ਦੇ ਸਹਾਇਕ ਡਾਇਰੈਕਟਰ ਡਾ.ਕਮਲਜੀਤ ਸਿੰਘ ਸਿੱਧੂ ਨੇ ਆਪਣੀ ਟੀਮ ਦੀ ਕਾਰਜਗੁਜਾਰੀ ਤੇ ਖੁਸੀ ਜਾਹਿਰ ਕਰਦਿਆਂ ਕਿਹਾ ਕਿ ਅਜਿਹੇ ਦੌਰੇ ਬੱਚਿਆਂ ਦੀ ਮਾਨਸਿਕ, ਸ਼ਰੀਰਕ ਅਤੇ ਸਮਾਜਿਕ ਵਿਕਾਸ ਕਰਨ ਅਤੇ ਵਿਚਾਰਾਂ ਨੂੰ ਸਹੀ ਦਿਸਾ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ|

Leave a Reply

Your email address will not be published. Required fields are marked *