Students of Mata Sahib Kaur School of Nursing selected for Apolo Hospital

17mata

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਅਪੋਲੋ ਹਸਪਤਾਲ ਦਿੱਲੀ ਵੱਲੋਂ ਨੌਕਰੀ ਲਈ ਚੁਣੇ ਗਏ ਵਿੱਦਿਆਰਥੀ

ਐਸ ਏ ਐਸ ਨਗਰ, 17 ਸਤੰਬਰ : 16 ਸਤੰਬਰ 2016 ਨੂੰ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਅਪੋਲੋ ਹਸਪਤਾਲ ਦਿੱਲੀ ਤੋਂ ਆਈ ਟੀਮ ਨੇ ਬੀ.ਐਸ.ਸੀ. ਭਾਗ ਚੌਥਾ ਅਤੇ ਪੋਸਟ ਬੇਸਿਕ ਬੀ.ਐਸ.ਸੀ. ਭਾਗ ਦੂਜਾ ਦੀਆਂ ਵਿੱਦਿਆਰਥਣਾਂ ਦੀ ਪਲੇਸਮੈਂਟ ਵਾਸਤੇ ਇੰਟਰਵਿਊ ਲਈ ਗਈ|
ਟੀਮ ਨੇ ਕੁੱਲ 36 ਵਿੱਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਅਤੇ ਚੁਣੇ ਹੋਏ ਵਿੱਦਿਆਰਥੀਆਂ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਵੀ ਦਿੱਤੇ ਗਏ| ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਟੀਮ ਮੈਂਬਰ ਸ਼੍ਰੀ ਡੀ.ਸੀ.ਸ਼ਰਮਾ (ਐਚ.ਆਰ. ਮੈਨੇਜਰ) ਅਤੇ ਸ਼੍ਰੀਮਤੀ ਐਸ.ਰਘੁਨਾਥਨ (ਐਸਿਸਟੈਂਟ ਨਰਸਿੰਗ ਸੁਪਰੀਟੈਂਡੈਂਟ) ਨੇ ਵਿੱਦਿਆਰਥੀਆਂ ਨੂੰ ਸੰਬੋਧਤ ਕੀਤਾ ਅਤੇ ਉਨ੍ਹਾਂ ਨੂੰ ਵਿਸਥਾਰ ਪੂਰਵਕ ਅਪੋਲੋ ਹਸਪਤਾਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਚਾਨਣ ਪਾਇਆ|
ਇੰਟਰਵਿਊ ਦੀ ਸਮਾਪਤੀ ਉਪਰੰਤ  ਅਪੋਲੋ ਹਸਪਤਾਲ ਤੋਂ ਆਈ ਟੀਮ ਨੇ ਵਿੱਦਿਆਰਥੀਆਂ ਦੀ ਯੋਗਤਾ ਨੂੰ ਸਰਹਾਉਂਦੇ ਹੋਏ ਚੁਣੇ ਹੋਏ ਵਿੱਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ|

Leave a Reply

Your email address will not be published. Required fields are marked *