Sukhbir Inaugurated New Administrative Complex, Mohali

ਪੰਜਾਬ ਸਰਕਾਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਇੱਕੋ ਛੱਤ ਹੇਠਾ ਸਹੂਲਤਾਂ ਪ੍ਰਦਾਨ ਕਰਨ ਲਈ ਸੈਕਟਰ 76 ਚ ਲੱਗਭਗ 110.57 ਕ੍ਰੋੜ ਦੀ ਲਾਗਤ ਨਾਲ 7 ਏਕੜ ‘ਚ ਬਣਾਏ ਗਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਉਪ- ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ, ਇਸ ਮੋਕੇ ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ, ਮੁੱਖ ਸੰਸਦੀ ਸਕੱਤਰ ਐਨ ਕੇ ਸ਼ਰਮਾਂ ਤੋਂ ਇਲਾਵਾ ਅਕਾਲੀ ਨੇਤਾ ਅਤੇ ਉੱਚ ਅਧਿਕਾਰੀ ਹਾਜ਼ਿਰ ਸਨ । ਦੱਸਣਯੋਗ ਹੈ ਕਿ ਇਸ ਕੰਪਲੈਕਸ ਦੀ ਉਸਾਰੀ ਦਾ ਨੀਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ 30 ਨਵੰਬਰ 2011 ਚ ਰੱਖਿਆ ਸੀ ਅਤੇ ਇਹ 5 ਸਾਲਾਂ ਚ ਬਣਕੇ ਤਿਆਰ ਹੋਇਆ ਹੈ | ਇਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਲਈ ਆਰਕੀਟੈਕਟ ਵਿਭਾਗ ਵਲੋਂ ਡਿਜਾਇਨ ਤਿਆਰ ਕੀਤਾ ਗਿਆ ਸੀ , ਜਿਸ ਵਿਚ ਬੱਚਿਆਂ ਤੋਂ ਲੈਕੇ ਬਜੁਰਗਾਂ ਅਤੇ ਮਹਿਲਾਵਾਂ ਲਈ ਆਧੁਨਿਕ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ।
ਉਪ- ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦਸਿਆ ਕਿ ਇਸ ਨਵੇਂ ਪ੍ਰਬੰਧਕੀ ਕੰਪਲੈਕਸ ‘ਚ ਬੇਸਮੈਂਟ ਅਤੇ ਪੰਜ ਮੰਜ਼ਿਲਾਂ ਤਿਆਰ ਕੀਤੀਆਂ ਗਈਆਂ ਹਨ । ਇਸ ਸਾਰੀ ਇਮਾਰਤ ਦਾ ਕੁੱਲ ਕਵਰਡ ਏਰੀਆ ਲਗਪਗ 4.20 ਲੱਖ ਵਰਗ ਫੁੱਟ ਹੈ । ਇਸ ਇਮਾਰਤ ਦੀ ਪੂਰੀ ਬੇਸਮੈਂਟ ਨੂੰ ਪਾਰਕਿੰਗ ਬਣਾਇਆ ਗਿਆ ਜਿਸ ‘ਚ ਕਰੀਬ 300 ਗੱਡੀਆ ਖੜਨ ਦੀ ਵਿਵਸਥਾ ਹੈ ਅਤੇ ਇਸ ਤੋਂ ਇਲਾਵਾ ਇਮਾਰਤ ਦੇ ਬਾਹਰ ਵੀ ਲਗਭਗ 200 ਗੱਡੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ । ਉਨ੍ਹਾਂ ਦੱਸਿਆ ਕਿ ਗਰਾਂਊਂਡ ਫਲੋਰ ‘ਤੇ 37 ਕਮਰੇ , ਪਹਿਲੀ ਮੰਜ਼ਿਲ ‘ਤੇ 65 ਕਮਰੇ , ਦੂਜੀ ਮੰਜ਼ਿਲ ‘ਤੇ 77 ਕਮਰੇ , ਤੀਜੀ ਮੰਜ਼ਿਲ ‘ਤੇ 72 ਕਮਰੇ ਅਤੇ ਚੌਥੀ ਮੰਜ਼ਿਲ ‘ਤੇ 46 ਕਮਰੇ ਹਨ । ਇਸ ਤੋਂ ਇਲਾਵਾ ਇਸ ਇਮਾਰਤ ਵਿਚ ਕੰਟੀਨ , ਸੈਂਟਰਲ ਪਲਾਜਾ, ਅਰਾਮ ਘਰ ਪਖਾਨਿਆਂ ਦੀ ਸਹੂਲਤ ਅਤੇ ਬੱਚਿਆਂ ਲਈ ਕਰੈੱਚ ਦੇ ਨਾਲ -ਨਾਲ ਬੈਂਕ , ਡਾਕਘਰ , ਸੁਵਿਧਾ ਕੇਂਦਰ, ਫਰਦ ਕੇਂਦਰ ਦੀ ਸੁਵਿਧਾ ਵੀ ਆਮ ਲੋਕਾਂ ਲਈ ਸ਼ਾਮਿਲ ਹੈ ।
ਇਸ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਵਿਚ ਜ਼ਿਲ੍ਹੇ ਨਾਲ ਸਬੰਧਤ ਦਫਤਰ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਜਨਰਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ , ਐਸ.ਐਸ.ਪੀ. ਦਫਤਰ, ਉਪ ਮੰਡਲ ਮੈਜਿਸਟ੍ਰੇਟ , ਤਹਿਸੀਲ ਦਫਤਰ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਦਫਤਰ, ਖੇਡ ਵਿਭਾਗ , ਜ਼ਿਲ੍ਹਾ ਟਰਾਂਸਪੋਰਟ ਅਫਸਰ, ਤਹਿਸੀਲਦਾਰ ਚੋਣਾਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜ਼ਿਲ੍ਹਾ ਖ਼ਜ਼ਾਨਾ ਅਫਸਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਉਪ ਅਰਥ ਤੇ ਅੰਕੜਾ ਸਲਾਹਕਾਰ, ਜ਼ਿਲ੍ਹਾ ਕੰਟਰੋਲ ਖੁਰਾਕ ਤੇ ਸਪਲਾਈ, ਜ਼ਿਲ੍ਹਾ ਸਮਾਲ ਸੇਵਿੰਗ, ਜ਼ਿਲ੍ਹਾ ਬਾਗਬਾਨੀ ਦਫਤਰ, ਲੇਬਰ ਕਮਿਸ਼ਨਰ , ਉਪ ਡਾਇਰੈਕਟਰ ਫੈਕਟਰੀ , ਭਾਸ਼ਾ ਵਿਭਾਗ, ਜ਼ਿਲ੍ਹਾ ਸਿੱਖਿਆ ਅਫਸਰ ਮੁੱਖ ਆਰਕੀਟੈਕਟ ਪੰਜਾਬ , ਸਮਾਜਿਕ ਸੁਰੱਖਿਆ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਜ਼ਿਲ੍ਹਾ ਭਲਾਈ ਅਫਸਰ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸਮੇਤ ਜ਼ਿਲ੍ਹੇ ਨਾਲ ਸਬੰਧਤ 27 ਦੇ ਕਰੀਬ ਵਿਭਾਗਾਂ ਦੇ ਦਫਤਰ ਵੀ ਇਸ ਕੰਪਲੈਕਸ ਵਿਚ ਹੋਣਗੇ।

Leave a Reply

Your email address will not be published. Required fields are marked *