Sukhbir Kick-started Rs. 600 crore development projects in Amritsar

ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਚ 600 ਕਰੋੜ ਰੁਪਏ ਦੇ ਪ੍ਰੈਜੈਕਟਾਂ ਦੀ ਸ਼ੁਰੂਆਤ
ਪੰਜਾਬ ਦਾ ਵਿਕਾਸ ਕੇਵਲ ਸ੍ਰੋਮਣੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਹੋਇਆ
ਅੰਮ੍ਰਿਤਸਰ ਬਣੇਗਾ ਦੁਨੀਆਂ ਦਾ ਸੁੰਦਰ ਸ਼ਹਿਰ
ਅੰਮ੍ਰਿਤਸਰ, 14 ਅਗਸਤ : 70ਵੇਂ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਗੁਰੂ ਨਗਰੀ ਅੰਮ੍ਰਿਤਸਰ ਵਿਚ 600 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਕੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ, ਜਿਸ ਨਾਲ ਨਾ ਕੇਵਲ ਸ਼ਹਿਰ ਵਾਸੀਆਂ ਬਲਿਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਲੱਖਾਂ ਯਾਤਰੀਆਂ ਅਤੇ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ| ਸ. ਬਾਦਲ ਨੇ ਅੱਜ ਤਰਨਤਾਰਨ-ਅੰਮ੍ਰਿਤਸਰ ਸੜਕ ‘ਤੇ ਪੈਂਦੀ ਨਹਿਰ ਅਤੇ ਰੇਲਵੇ ਫਾਟਕ ‘ਤੇ 139.48 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਫਲਾਈ ਓਵਰ ਕਮ ਰੇਲਵ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖ ਕੇ ਮਾਝੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਨ ਦੀ ਸ਼ੁਰੂਆਤ ਕੀਤੀ| ਇਸ ਉਪਰੰਤ ਸ. ਬਾਦਲ ਨੇ ਗੁਰਦੁਆਰਾ ਸ਼ੀਹਦਗੰਜ਼ ਬਾਬਾ ਦੀਪ ਸਿੰਘ ਜੀ  ਵਿਖੇ ਮੱਥਾ ਟੇਕਿਆ ਅਤੇ ਇਸ ਦੇ ਸਾਹਮਣੇ ਸ਼ਹਿਰ ਦੀਆਂ ਸੜਕਾਂ ਨੂੰ ਮਸੀਨਾਂ ਨਾਲ ਸਾਫ ਕਰਨ ਵਾਲੇ  140 ਕਰੋੜ ਦੀ ਲਾਗਤ ਵਾਲੇ ‘ਮਕੈਨੀਕਲ ਸਵੀਪਿੰਗ’ ਪ੍ਰਾਜੈਕਟ ਦਾ ਉਦਘਾਟਨ ਕੀਤਾ| ਉਨਾਂ ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਸ਼ੁਰੂ ਕੀਤੇ ਇੰਨਾਂ ਪ੍ਰਾਜੈਕਟਾਂ ਨਾਲ ਅੰਮ੍ਰਿਤਸਰ ਸ਼ਹਿਰ ਵਾਸੀਆਂ ਅਤੇ ਇੱਥੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਲੱਖਾਂ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ| ਸ. ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੀ ਵਰਸੋਈ ਇਸ ਗੁਰੂ ਨਗਰੀ ਨੂੰ ਵਿਸ਼ਵ ਦੇ ਸੁੰਦਰ ਸ਼ਹਿਰਾਂ ਵਿਚ ਸ਼ੁਮਾਰ ਕਰਨਾ ਮੇਰਾ ਸੁਪਨਾ ਹੈ ਅਤੇ ਮੈਂ ਇਸ ਲਈ ਲਗਾਤਾਰ ਯਤਨ ਕਰ ਰਿਹਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਸੁਪਨਾ ਛੇਤੀ ਹੀ ਸਾਕਾਰ ਹੋਵੇਗਾ| ਸ. ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਸ਼ੁਰੂ ਕੀਤੇ ਵੱਡੇ ਪ੍ਰਾਜੈਕਟ ਹੁਣ ਲਗਭਗ ਮੁਕੰਮਲ ਹੋਣ ਕਿਨਾਰੇ ਹਨ ਅਤੇ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਤਹਾਨੂੰ ਸ਼ਹਿਰ ਦੀ ਨਵੀਂ ਦਿੱਖ ਨਜ਼ਰੀ ਪਵੇਗੀ, ਜੋ ਕਿ ਸੁੰਦਰਤਾ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਵਿਚ ਵੀ ਵੱਡਾ ਵਾਧਾ ਕਰੇਗੀ|
ਇਸ ਉਪਰੰਤ ਸ. ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਦੇ ਪਾਸ਼ ਕਾਲੋਨੀ ਰਣਜੀਤ ਐਵੀਨਿਊ ਵਿਚ ਬਣੀ ਮਿਉਂਸੀਪਲ ਕਾਰਪੋਰੇਸ਼ਨ ਦੇ ਦਫਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ| ਦੱਸਣਯੋਗ ਹੈ ਕਿ ਪੁਰਾਣੇ ਸ਼ਹਿਰ ਵਿਚ ਸਥਿਤ ਕਾਰਪੋਰੇਸ਼ਨ ਦੀ ਪੁਰਾਣੀ ਇਮਾਰਤ ਨੂੰ ਸਭਿਆਚਾਰਕ ਵਿਭਾਗ ਨੇ ਉਸੇ ਤਰਾਂ ਸਾਂਭ ਕੇ ਉਥੇ ਸੈਲਾਨੀਆਂ ਲਈ ਹਿੰਦ-ਪਾਕਿ ਵੰਡ ‘ਤੇ ਅਜਾਇਬ ਘਰ ਬਨਾਉਣ ਦੇ ਫੈਸਲਾ ਲਿਆ ਹੈ| ਸ. ਬਾਦਲ ਨੇ 30 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਸ਼ਾਨਦਾਰ ਇਮਾਰਤ ਨੂੰ ਲੋਕ ਅਰਪਿਤ ਕੀਤਾ| ਇਸ ਉਪਰੰਤ ਉਨਾਂ ਨੇ ਸ਼ਹਿਰ ਵਿਚ ਫੈਲ ਰਹੇ ਕੂੜੇ ਨਾਲ ਨਜਿੱਠਣ ਲਈ ਸ਼ੁਰੂ ਕੀਤੇ ਗਏ ਸਾਲਿਡ ਵੇਸਟ ਮੈਨਜਮੈਂਟ ਪ੍ਰਾਜੈਕਟ ਤਹਿਤ ਘਰ-ਘਰ ਕੂੜਾ ਚੁੱਕਣ ਲਈ ਸ਼ੁਰੂ ਕੀਤੀਆਂ ਗੱਡੀਆਂ ਨੂੰ ਝੰਡੀ ਵਿਖਾਈ| ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ‘ਤੇ 290 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ, ਜੋ ਕਿ ਹਰੇਕ ਘਰ ਤੋਂ ਕੂੜਾ ਲੈ ਕੇ ਇਸ ਨੂੰ ਪ੍ਰਾਸੈਸ ਕਰਕੇ ਇਸ ਵਿਚੋਂ ਬਿਜਲੀ ਪੈਦਾ ਕਰੇਗੀ| ਇਸ ਮੌਕੇ ਉਕਤ ਪ੍ਰਾਜੈਕਟ ਸ਼ੁਰੂ ਕਰਨ ਵਾਲੀ ਕੰਪਨੀ ਅੰਮ੍ਰਿਤਸਰ ਐਮ. ਐਸ. ਡਬਲਿਊ ਦੇ ਯੂਨਿਟ ਹੈਡ ਸ੍ਰੀ ਅਨਿਲ ਮਹਾਜਨ ਦੇ ਦੱਸਿਆ ਕਿ ਇੰਟਰਨੈਸ਼ਨਲ ਕੰਪਨੀ ਹਿਤਾਚੀ ਅਤੇ ਐਸਲ ਵਰਲਡ ਵੱਲੋਂ ਲਗਾਏ ਜਾ ਰਹੇ ਇਸ ਪ੍ਰਾਜੈਕਟ ਤਹਿਤ ਰੋਜ਼ਾਨਾ ਸ਼ਹਿਰ ਵਿਚੋਂ ਔਸਤਨ 600 ਟਨ ਕੂੜਾ ਇਕੱਠਾ ਕਰਨ ਲਈ 256 ਗੱਡੀਆਂ ਲਗਾਈਆਂ ਜਾ ਰਹੀਆਂ ਹਨ, ਜੋ ਕਿ ਹਰੇਕ ਘਰ ਵਿਚ ਪਹੁੰਚ ਕਰਕੇ ਕੂੜਾ ਇਕੱਤਰ ਕਰਨਗੀਆਂ ਅਤੇ ਪਲਾਂਟ ਤੱਕ ਪੁੱਜਦਾ ਕਰਨਗੀਆਂ| ਉਨਾਂ ਦੱਸਿਆ ਕਿ ਇਸ ਕੂੜੇ ਨੂੰ ਪ੍ਰਾਸੈਸ ਕਰਕੇ ਰੋਜ਼ਾਨਾ 11.5 ਮੈਗਾਵਾਟ ਬਿਜਲੀ ਪੈਦਾ ਹੋਵੇਗੀ ਅਤੇ ਬਦਲੇ ਵਿਚ 0 ਫੀਸਦੀ ਵੇਸਟ ਬਚੇਗਾ| ਉਨਾਂ ਲੋਕਾਂ ਦੇ ਭਰਮ ਭੁਲੇਖੇ ਦੂਰ ਕਰਦੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸ਼ਹਿਰ ਵਿਚੋਂ ਕੂੜੇ ਦੀ ਸਮਾਪਤੀ ਹੋ ਜਾਵੇਗੀ ਅਤੇ ਜ਼ਰਾ ਜਿੰਨਾ ਵੀ ਪ੍ਰਦੂਸ਼ਣ ਨਹੀਂ ਬਚੇਗਾ, ਕਿਉਂਕਿ ਜੋ ਯੂਰਪੀਅਨ ਤਕਨੀਕ ਅਸੀਂ ਵਰਤੋਂ ਵਿਚ ਲਿਆ ਰਹੇ ਹਾਂ, ਉਸ ਅਨੁਸਾਰ ਪ੍ਰਾਸੈਸਿੰਗ ਦੌਰਾਨ ਨਿਕਲ ਵਾਲੀਆਂ ਗੈਸਾਂ ਨੂੰ ਵੀ ਚਾਰ ਤੋਂ ਪੰਜ ਵਾਰ ਸਾਫ ਕਰਕੇ ਹਵਾ ਵਿਚ ਛੱਡਿਆ ਜਾਂਦਾ ਹੈ, ਜਿਸ ਨਾਲ ਨਾਮਾਤਰ ਪ੍ਰਦੂਸ਼ਣ ਰਹਿ ਜਾਂਦਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਭਾਜਪਾ ਦੇ ਸੀਨੀਅਰ ਆਗੂ ਸ੍ਰੀ ਤਰੁਣ ਚੁੱਗ, ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ, ਡੀ. ਸੀ. ਸ੍ਰੀ ਵਰੁਣ ਰੂਜਮ, ਕਮਿਸ਼ਨਰ ਪੁਲਸ ਸ. ਅਮਰ ਸਿੰਘ ਚਾਹਲ, ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂ ਵਾਲੇ, ਭਾਈ ਰਾਜਿੰਦਰ ਸਿੰਘ ਮਹਿਤਾ, ਸ਼ਹਿਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਜੋਧ ਸਿੰਘ ਸਮਰਾ, ਸ. ਬਾਵਾ ਸਿੰਘ ਗੁਮਾਨਪੁਰਾ, ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ, ਕੌਸ਼ਲਰ ਸਮਸ਼ੇਰ ਸਿੰਘ ਸ਼ੇਰਾ, ਸੁਰਿੰਦਰ ਸਿੰਘ ਸੁਲਾਨਵਿੰਡ, ਸ. àਰਵੇਲ ਸਿੰਘ ਡਾਇਰੈਕਟਰ ਅਤੋ ਹੋਰ ਕੌਂਸਲਰ ਤੇ ਸੀਨੀਅਰ ਆਗੂ ਹਾਜ਼ਰ ਸਨ|

Leave a Reply

Your email address will not be published. Required fields are marked *