Sukhbir to inaugurate Distt. Administrative complex in Mohali

23dc

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਨਵੀਂ ਇਮਾਰਤ ਦਾ ਉਦਘਾਟਨ 25 ਅਗਸਤ ਨੂੰ-ਮਾਂਗਟ
ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਕਰਨਗੇ ਉਦਘਾਟਨ

ਐਸ.ਏ.ਐਸ ਨਗਰ , 23 ਅਗਸਤ : ਪੰਜਾਬ ਸਰਕਾਰ ਵੱਲੋਂ ਇਥੋਂ ਦੇ ਸੈਕਟਰ -76 ਵਿਖੇ 110.57 ਕ੍ਰੋੜ ਦੀ ਲਾਗਤ ਨਾਲ 7 ਏਕੜ ‘ਚ ਬਣਾਏ ਗਏ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਨਵੀਂ ਇਮਾਰਤ ਦਾ ਉਦਘਾਟਨ 25 ਅਗਸਤ ਨੂੰ ਉਪ- ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਕਰਨਗੇ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ ਨੇ ਨਵੇਂ ਪ੍ਰਬੰੰਧਕੀ ਕੰਪਲੈਕਸ ਦੇ ਉਦਘਾਟਨ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ | ਉਨਾਂ੍ਹ ਦੱਸਿਆ ਕਿ ਇਸ ਕੰਪਲੈਕਸ ਦੀ ਉਸਾਰੀ ਲਈ ਆਰਕੀਟੈਕਟ ਵਿਭਾਗ ਵਲੋਂ ਡਿਜਾਇਨ ਤਿਆਰ ਕੀਤਾ ਗਿਆ, ਜਿਸ ਵਿਚ ਆਧੁਨਿਕ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੇਂ ਪ੍ਰਬੰਧਕੀ ਕੰਪਲੈਕਸ ‘ਚ ਬੇਸਮੈਂਟ ਅਤੇ ਪੰਜ ਮੰਜ਼ਿਲਾਂ ਤਿਆਰ ਕੀਤੀਆਂ ਗਈਆਂ ਹਨ |  ਇਸ ਸਾਰੀ ਇਮਾਰਤ ਦਾ ਕੁੱਲ ਕਵਰਡ ਏਰੀਆ ਲਗਪਗ 4.20 ਲੱਖ ਵਰਗ ਫੁੱਟ ਹੈ | ਇਸ ਇਮਾਰਤ ਦੀ ਪੂਰੀ ਬੇਸਮੈਂਟ ਨੂੰ ਪਾਰਕਿੰਗ ਬਣਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਇਮਾਰਤ ਦੇ ਬਾਹਰ ਲਗਪਗ 200 ਗੱਡੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ |  ਉਨ੍ਹਾਂ ਦੱਸਿਆ ਕਿ ਗਰਾਂਊਂਡ ਫਲੋਰ ‘ਤੇ 37 ਕਮਰੇ , ਪਹਿਲੀ ਮੰਜ਼ਿਲ ‘ਤੇ 65  ਕਮਰੇ , ਦੂਜੀ ਮੰਜ਼ਿਲ ‘ਤੇ 77 ਕਮਰੇ , ਤੀਜੀ ਮੰਜ਼ਿਲ ‘ਤੇ 72 ਕਮਰੇ ਅਤੇ ਚੌਥੀ ਮੰਜ਼ਿਲ ‘ਤੇ 46 ਕਮਰੇ ਹਨ | ਇਸ ਤੋਂ ਇਲਾਵਾ ਇਸ ਇਮਾਰਤ ਵਿਚ ਕੰਟੀਨ , ਸੈਂਟਰਲ ਪਲਾਜਾ, ਜਨਾਨਾ ਅਰਾਮ ਘਰ ਅਤੇ ਬੱਚਿਆਂ ਲਈ ਕਰੈੱਚ ਦੇ ਨਾਲ -ਨਾਲ ਬੈਂਕ , ਡਾਕਘਰ , ਸੁਵਿਧਾ ਕੇਂਦਰ, ਫਰਦ ਕੇਂਦਰ , ਦੀ ਸੁਵਿਧਾ ਵੀ ਆਮ ਲੋਕਾਂ ਲਈ ਸ਼ਾਮਿਲ ਹੈ |
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਵਿਚ ਜ਼ਿਲ੍ਹੇ ਨਾਲ ਸਬੰਧਤ ਦਫਤਰ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਜਨਰਲ,  ਵਧੀਕ ਡਿਪਟੀ ਕਮਿਸ਼ਨਰ ਵਿਕਾਸ , ਐਸ.ਐਸ.ਪੀ. ਦਫਤਰ, ਉਪ ਮੰਡਲ ਮੈਜਿਸਟ੍ਰੇਟ , ਤਹਿਸੀਲ ਦਫਤਰ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਦਫਤਰ, ਖੇਡ ਵਿਭਾਗ , ਜਿਲਾ੍ਹ ਟਰਾਂਸਪੋਰਟ ਅਫਸਰ, ਤਹਿਸੀਲਦਾਰ ਚੋਣਾਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜਿਲਾ੍ਹ  ਖ਼ਜ਼ਾਨਾ ਅਫਸਰ, ਜਿਲਾ੍ਹ ਲੋਕ ਸੰਪਰਕ ਅਫਸਰ, ਉਪ ਅਰਥ ਤੇ ਅੰਕੜਾ ਸਲਾਹਕਾਰ, ਜਿਲਾ੍ਹ ਕੰਟਰੋਲ ਖੁਰਾਕ ਤੇ ਸਪਲਾਈ, ਜਿਲਾ੍ਹ ਸਮਾਲ ਸੇਵਿੰਗ,  ਜ਼ਿਲ੍ਹਾ ਬਾਗਬਾਨੀ ਦਫਤਰ, ਲੇਬਰ ਕਮਿਸ਼ਨਰ , ਉਪ ਡਾਇਰੈਕਟਰ ਫੈਕਟਰੀ , ਭਾਸ਼ਾ ਵਿਭਾਗ, ਜ਼ਿਲ੍ਹਾ ਸਿੱਖਿਆ ਅਫਸਰ ਮੁੱਖ ਆਰਕੀਟੈਕਟ  ਪੰਜਾਬ , ਸਮਾਜਿਕ ਸੁਰੱਖਿਆ, ਜਿਲਾ੍ਹ ਵਿਕਾਸ ਤੇ ਪੰਚਾਇਤ ਅਫਸਰ, ਜਿਲਾ੍ਹ ਭਲਾਈ ਅਫਸਰ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸਮੇਤ ਜਿਲ੍ਹੇ ਨਾਲ ਸਬੰਧਤ ਹੋਰ ਵਿਭਾਗਾਂ ਦੇ ਦਫਤਰ ਵੀ ਇਸ ਕੰਪਲੈਕਸ ਵਿਚ ਹੋਣਗੇ|
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ , ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਭੁਪਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਅਵਨੀਤ ਕੌਰ ਸਮੇਤ ਹੋਰ ਸਬੰਧਤ ਵਿਭਾਗਾਂ  ਦੇ ਜਿਲਾ੍ਹ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *