Syria violence : specific instruction given to team by barack

ਸੀਰੀਆ ਵਿੱਚ ਹਿੰਸਾ ਨੂੰ ਲੈ ਕੇ ਗੰਭੀਰ ਬਰਾਕ ਓਬਾਮਾ, ਟੀਮ ਨੂੰ ਦਿੱਤੀਆਂ ਖਾਸ ਹਿਦਾਇਤਾਂ
ਵਾਸ਼ਿੰਗਟਨ, 14 ਦਸੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਸੀਨੀਅਰ ਸਹਿਯੋਗੀਆਂ ਨੂੰ ਅਲੈਪੋ ਵਿੱਚ ਹਿੰਸਾ ਨੂੰ ਘੱਟ ਕਰਨ ਅਤੇ ਮਨੁੱਖੀ ਮਦਦ ਵਧਾਉਣ ਲਈ ਕਦਮ ਚੁੱਕਣ ਨੂੰ ਕਿਹਾ ਹੈ| ਆਈ. ਐਸ. ਦੇ ਮੁੱਦੇ ਨੂੰ ਲੈ ਕੇ ਸੀਨੀਅਰ ਸਹਿਯੋਗੀਆਂ ਨਾਲ  ਮੰਗਲਵਾਰ ਨੂੰ ਹੋਈ ਓਬਾਮਾ ਦੀ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੀ ਬੈਠਕ ਤੋਂ ਬਾਅਦ ਵ੍ਹਾਈਟ ਹਾਊਸ ਵਲੋਂ ਕਿਹਾ ਗਿਆ, ”ਉਨ੍ਹਾਂ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤਾ ਹੈ ਕਿ ਸਹਿਯੋਗੀਆਂ ਨਾਲ ਮਿਲ ਕੇ ਅਲੈਪੋ ਸ਼ਹਿਰ ਵਿੱਚ ਹਿੰਸਾ ਨੂੰ ਘੱਟ ਕਰਨ ਅਤੇ ਮਨੁੱਖੀ ਮਦਦ ਵਧਾਉਣ ਲਈ ਕਦਮ ਚੁੱਕਣ| ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਫਸੇ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਦਾ ਚੰਗਾ ਮੌਕਾ ਹੈ| ਵ੍ਹਾਈਟ ਹਾਊਸ ਨੇ ਕਿਹਾ, ”ਰਾਸ਼ਟਰਪਤੀ ਨੂੰ ਅਲੈਪੋ ਵਿੱਚ ਮਨੁੱਖੀ ਤ੍ਰਾਸਦੀ, ਰੂਸ ਅਤੇ ਈਰਾਨ ਦੇ ਹਮਾਇਤੀਆਂ ਨਾਲ ਅਸਦ ਸ਼ਾਸਨ ਵਲੋਂ ਕੀਤੀ ਜਾਣ ਵਾਲੀ ਭਿਆਨਕ ਹਿੰਸਾ ਦੀ ਜਾਣਕਾਰੀ ਦਿੱਤੀ ਗਈ| ਇਸ ਤੋਂ ਇਲਾਵਾ ਬੈਠਕ ਵਿੱਚ ਰਾਸ਼ਟਰਪਤੀ ਨੂੰ ਇਰਾਕ ਦੇ ਮੋਸੁਲ ਸ਼ਹਿਰ ਨੂੰ ਆਜ਼ਾਦ ਕਰਾਉਣ ਸੰਬੰਧੀ ਮੁਹਿੰਮ ਅਤੇ ਰੱਕਾ ਨੂੰ ਮੁਕਤ ਕਰਾਉਣ ਲਈ ਉੱਤਰੀ ਸੀਰੀਆ ਵਿੱਚ ਸਾਡੇ ਸਹਿਯੋਗੀਆਂ ਦੀ ਜਾਰੀ ਕੋਸ਼ਿਸ਼ਾਂ ਬਾਰੇ ਦੱਸਿਆ ਗਿਆ|

Leave a Reply

Your email address will not be published. Required fields are marked *