Takes on the Mohali-Patiala road for long jams harassment Buses Airport Road demanding top pick

ਐਸ ਏ ਐਸ ਨਗਰ,10 ਦਸੰਬਰ (ਸ.ਬ.) ਮੁਹਾਲੀ ਤੋਂ ਪਟਿਆਲਾ ਦਾ ਸਫਰ ਭਾਵੇਂ 65 ਕਿਲੋਮੀਟਰ ਹੀ ਹੈ ਪਰ ਇਸ ਰੂਟ ਉਪਰ ਵੱਖ ਵੱਖ ਥਾਵਾਂ ਉਪਰ ਲੱਗਦੇ ਜਾਮਾਂ ਕਾਰਨ ਲੋਕ ਬਹੁਤ ਪ੍ਰੇਸਾਨ ਹੁੰਦੇ ਹਨ| ਪਹਿਲਾਂ ਤਾਂ ਲਾਂਡਰਾਂ ਵਿਖੇ ਹੀ ਬਹੁਤ ਭਾਰੀ ਜਾਮ ਲੱਗ ਜਾਂਦਾ ਹੈ, ਜਿਸ ਕਰਕੇ ਉਥੇ ਘੰਟਾ ਘੰਟਾ ਜਾਮ ਵਿੱਚ ਲੋਕ ਫਸੇ ਰਹਿੰਦੇ ਹਨ| ਲਾਂਡਰਾਂ ਮੁੱਖ ਚੌਕ ਵਾਲੀ ਸੜਕ ਕਾਫੀ ਤੰਗ ਹੈ ਅਤੇ ਵਾਹਨਾਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਹੈ| ਜਿਸ ਕਰਕੇ ਉਥੇ ਹਰ ਸਮੇਂ ਹੀ ਜਾਮ ਲਗਿਆ ਰਹਿੰਦਾ ਹੈ ਪਰ ਸ਼ਾਮ ਸਮੇਂ ਤਾਂ ਇਸ ਚੌਂਕ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਹੈ|
ਇਸ ਤੋਂ ਬਾਅਦ ਬਨੂੰੜ ਅਤੇ ਰਾਜਪੁਰਾ ਦੇ ਵਿਚਾਲੇ ਜਿਥੇ ਫਲਾਈਓਵਰ ਬਣ ਰਹੇ ਹਨ ਉਥੇ ਵੀ ਸ਼ਾਮ ਸਮੇਂ ਭਾਰੀ ਜਾਮ ਲੱਗ ਜਾਦਾ ਹੈ ਅਤੇ ਵਾਹਨ ਚਾਲਕ ਇਸ ਜਾਮ ਵਿੱਚ ਘੰਟਾ ਘੰਟਾ ਫਸੇ ਰਹਿੰਦੇ ਹਨ| ਫੇਰ ਰਾਜਪੁਰਾ ਫਾਟਕ ਬੰਦ ਹੋਣ ਕਾਰਨ ਜਾਮ ਲੱਗ ਜਾਂਦਾ ਹੈ| ਫਿਰ ਬਹਾਦਰਗੜ ਵਿਖੇ ਫਲਾਈਓਵਰਾਂ ਦੀ ਉਸਾਰੀ ਕਾਰਨ ਲੰਮਾ ਜਾਮ ਲੱਗ ਜਾਂਦਾ ਹੈ| ਇਹਨਾਂ ਜਾਮਾਂ ਕਾਰਨ ਇਕ ਘੰਟੇ ਦਾ ਸਫਰ ਤਿੰਨ ਚਾਰ ਘੰਟੇ ਵਿੱਚ ਪੂਰਾ ਹੁੰਦਾ ਹੈ| ਜਿਸ ਕਾਰਨ ਇਸ ਰੂਟ ਉਪਰ ਸਫਰ ਕਰਨ ਵਾਲੇ ਬਹੁਤ ਪ੍ਰੇਸ਼ਾਨ ਹੁੰਦੇ ਹਨ|
ਉਪਰੋਕਤ ਥਾਵਾਂ ਉਪਰ ਲੱਗਣ ਵਾਲੇ ਜਾਮਾਂ ਵਿੱਚ ਅਕਸਰ ਹੀ ਮਰੀਜਾਂ ਨੁੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਵੀ ਫਸੀਆਂ ਹੁੰਦੀਆਂ ਹਨ, ਇਸ ਤੋਂ ਇਲਾਵਾ ਕੋਈ ਜਰੂਰੀ ਕੰਮ ਜਾ ਰਿਹਾ ਹੁੰਦਾ ਹੈ ਅਤੇ ਕੋਈ ਕਿਸੇ ਵਿਆਹ ਵਿੱਚ ਜਾ ਰਿਹਾ ਹੁੰਦਾ ਹੈ ਅਤੇ ਕੋਈ ਕਿਸੇ ਮਰਗ ਦੇ ਭੋਗ ਉਪਰ ਜਾ ਰਿਹਾ ਹੁੰਦਾ ਹੈ| ਜਿਸ ਕਰਕੇ ਇਹ ਸਾਰੇ ਆਪਣੇ ਕੰਮ ਧੰਦੇ ਅਤੇ ਜਰੁਰੀ ਕੰਮ ਵਿੱਚ ਜਾਣ ਸਮੇਂ ਜਾਮ ਵਿੱਚ ਫਸ ਜਾਂਦੇ ਹਨ| ਹੈਰਾਨੀ ਤਾਂ ਇਸ ਗਲ ਦੀ ਹੁੰਦੀ ਹੈ ਕਿ ਜਦੋਂ ਭਾਰੀ ਜਾਮ ਲੱਗਦੇ ਹਨ ਤਾਂ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਵੀ ਗਾਇਬ ਹੋ ਜਾਂਦੇ ਹਨ ਪਰ ਜਦੋਂ ਟ੍ਰੈਫਿਕ ਆਰਾਮ ਨਾਲ ਜਾ ਰਿਹਾ ਹੁੰਦਾ ਹੈ ਤਾਂ ਇਹ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਫਿਰ ਪ੍ਰਗਟ ਹੋ ਜਾਂਦੇ ਹਨ ਅਤੇ ਵਾਹਨਾਂ ਨੁੰ ਰੋਕ ਕੇ ਉਹਨਾਂ ਦੇ ਚਲਾਨ ਕਰਨੇ ਸੁਰੂ ਕਰ ਦਿੰਦੇ ਹਨ| ਇਸ ਤਰਾਂ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ|
ਅਸਲ ਵਿੱਚ ਜਦੋਂ ਤੋਂ ਜੀਰਕਪੁਰ ਪਟਿਆਲਾ ਸੜਕ ਬਣਨੀ ਸੁਰੁ ਹੋਈ ਹੈ, ਉਦੋਂ ਤੋਂ ਹੀ ਇਸ ਸੜਕ ਉਪਰ ਆਵਾਜਾਈ ਇਕ ਗੰਭੀਰ ਸਮਸਿਆ ਬਣੀ ਹੋਈ ਹੈ,ਜਿਸ ਨੂੰ ਸਹੀ ਹਾਲਤ ਵਿੱਚ ਚਲਾਉਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ| ਕਈ ਥਾਵਾਂ ਉਪਰ ਤਾਂ ਦੋਵੇਂ ਪਾਸੇ ਹੀ ਫਲਾਈਓਵਰ ਇਕਠੇ ਹੀ ਬਣਾਉਣੇ ਸੁਰੂ ਕੀਤੇ ਹੋਏ ਹਨ, ਜਿਸ ਕਰਕੇ ਉਥੇ ਵਾਹਨ ਚਾਲਕਾਂ ਲਈ ਰਸਤਾ ਹੀ ਬਹੁਤ ਤੰਗ ਹੋ ਜਾਂਦਾ ਹੈ | ਕਈ ਵਾਰ ਇਕ ਵਾਹਨ ਚਾਲਕ ਦੁਜੇ ਵਾਹਨ ਨੂੰ ਓਵਰ ਟੇਕ ਕਰਨ         ਸਮੇਂ ਸਾਹਮਣੇ ਤੋਂ ਆ ਰਹੇ ਵਾਹਨਾਂ ਦੇ ਅੱਗੇ ਆ ਜਾਂਦਾ ਹੈ, ਜਿਸ ਕਰਕੇ ਉਥੇ ਜਾਮ ਲੱਗ ਜਾਂਦਾ ਹੈ| ਇਸ ਰੂਟ ਉਪਰ ਸਫਰ ਕਰਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਜਾਮਾਂ ਵਿੱਚ ਬੱਸਾਂ ਵੀ ਫਸੀਆਂ ਰਹਿੰਦੀਆਂ ਹਨ ਇਸ ਕਰਕੇ ਮੁਹਾਲੀ ਪਟਿਆਲਾ ਰੂਟ ਦੀਆਂ ਬੱਸਾਂ                    ਏਅਰਪੋਰਟ ਰੋਡ ਉਪਰ ਦੀ ਚਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਲਾਂਡਰਾ ਦੇ ਭਾਰੀ ਜਾਮ ਵਿੱਚ ਨਾ ਫਸ ਸਕਣ|

Leave a Reply

Your email address will not be published. Required fields are marked *