Teachers Day & Nutrition day celebrated at Mata Sahib Kaur College of Nursing

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਵਿੱਦਿਆਰਥੀਆਂ ਵੱਲੋਂ ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ ਮਨਾਇਆ

ਐਸ ਏ ਐਸ ਨਗਰ, 5 ਸਤੰਬਰ : ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੁਹਾਲੀ ਵਿਖੇ ਨਰਸਿੰਗ ਵਿਦਿਆਰਥਣਾਂ ਵੱਲੋਂ ‘ਅਧਿਆਪਕ ਦਿਵਸ ਅਤੇ ਨਿਊਟ੍ਰੀਸ਼ਨ ਦਿਵਸ’ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸਾਰੇ ਨਰਸਿੰਗ ਕੋਰਸ ਦੀਆਂ ਵਿੱਦਿਆਰਥਣਾਂ ਨੇ ਭਾਂਤ-ਭਾਂਤ ਦੇ ਰੰਗਾਂ ਨਾਲ ਕਾਲਜ ਦੇ ਵਾਤਾਵਰਨ ਨੂੰ ਸਜਾਇਆ| ਇਸ ਮੌਕੇ ਤੇ ਵਿਦਿਆਰਥਣਾਂ ਨੇ ਅਧਿਆਪਕਾਂ ਤੋਂ ਕੇਕ ਕਟਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ| ਇਸ ਮੌਕੇ ਤੇ ਵਿਦਿਆਰਥਣਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਅਤੇ ਉਨ੍ਹਾਂ ਨੇ ਬਹੁਤ ਨਿੱਜੀ ਰੁਚੀ ਨਾਲ ਆਪਣੇ ਅਧਿਆਪਕਾਂ ਦਾ ਮਨੋਰੰਜਨ ਕੀਤਾ| ਵਿਦਿਆਰਥਣਾਂ ਨੇ ਅਧਿਆਪਕਾਂ ਲਈ ਵੱਖ-ਵੱਖ ਆਇਟਮਾਂ ਦਾ ਆਯੋਜਨ ਕੀਤਾ ਅਤੇ ਅਧਿਆਪਕਾਂ ਨੇ ਮਿਊਜਿਕਲ ਚੇਅਰਸ ਅਤੇ ਹੋਰ ਵੱਖ- ਵੱਖ ਤਰ੍ਹਾਂ ਦੀਆਂ ਮਨੋਰੰਜਨ ਭਰਪੂਰ ਖੇਡਾਂ ਵਿੱਚ ਭਾਗ ਲਿਆ| ਅਧਿਆਪਕਾਂ ਨੇ ਗੀਤ ਗਾਏ ਅਤੇ ਡਾਂਸ ਵੀ ਪੇਸ਼ ਕੀਤਾ| ਅਧਿਆਪਕਾ ਸ਼ਿਵਾਨੀ ਨੇ ਹੀਰ-ਰਾਂਝੇ ਤੇ ਬਹੁਤ ਵਧੀਆ ਆਵਾਜ ਵਿੱਚ ਗੀਤ ਗਾਇਆ ਅਤੇ ਅਧਿਆਪਕਾ ਮਿਸ ਜਸਵੀਰ ਕੌਰ ਨੇ ਬਹੁਤ ਹੀ ਮਨਮੋਹਕ ਡਾਂਸ ਪੇਸ਼ ਕੀਤਾ| ਇਸ ਮੌਕੇ ਤੇ ਵਿਦਿਆਰਥਣਾਂ ਨੇ ਅਧਿਆਪਕਾਂ ਲਈ ਭਾਂਤ-ਭਾਂਤ ਦੇ ਪੌਸ਼ਟਿਕ ਪਦਾਰਥ ਵੀ ਬਣਾਏ, ਜਿਵੇਂ ਕਿ ਨਾਰੀਅਲ ਦੇ ਲੱਡੂ, ਹਰੀ-ਭਰੀ ਸਬਜੀਆਂ ਨਾਲ ਭਰਪੂਰ ਪਾਸਤਾ, ਕੇਕ ਅਤੇ ਕਾਫੀ|
ਇਸ ਮੌਕੇ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ: ਰਜਿੰਦਰ ਕੌਰ ਅਤੇ ਬਾਕੀ ਸਮੂਹ ਸਟਾਫ ਮੈਂਬਰਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *